08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਹਿਰੀ ਵਿਭਾਗ ਦੀਆਂ ਅੰਡਰਗਰਾਊਾਡ ਪਾਈਪਾਂ ਦੀ ਲੀਕੇਜ ਕਿਸਾਨਾਂ ਦੇ ਨੁਕਸਾਨ ਦਾ ਕਾਰਨ ਬਣੀ <br/>

Ad Position 21
No active advertisement
ਅਜੀਤ ਡੈਸਕ 25-12-2025
ਮਹਿਲ ਕਲਾਂ, 24 ਦਸੰਬਰ (ਤਰਸੇਮ ਸਿੰਘ ਗਹਿਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਨਹਿਰੀ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਥਾਂ-ਥਾਂ ਤੋਂ ਲੀਕ ਹੋ ਰਹੀਆਂ ਨਹਿਰੀ ਵਿਭਾਗ ਦੀਆਂ ਅੰਡਰਗਰਾਊਾਡ ਪਾਈਪਾਂ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਗਈ | ਇਸ ਸਮੇਂ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਬਲਾਕ ਜਨਰਲ ਸਕੱਤਰ ਸਤਨਾਮ ਸਿੰਘ ਸੇਖੋਂ ਮੂੰਮ ਨੇ ਦੱਸਿਆ ਕਿ ਨਹਿਰੀ ਵਿਭਾਗ ਵਲੋਂ ਪਿੰਡ ਅਮਲਾ ਸਿੰਘ ਵਾਲਾ ਦੇ ਸੂਏ ਵਿਚੋਂ ਪਾਣੀ ਖੇਤਾਂ ਤੱਕ ਪਹੁੰਚਦਾ ਕਰਨ ਲਈ ਪਾਈਆਂ ਗਈਆਂ ਅੰਡਰ ਗਰਾਉਂਡ ਪਾਈਪਾਂ ਥਾਂ-ਥਾਂ ਹੋਣ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੀਆਂ ਹਨ | ਪਾਈਪਾਂ ਦੀ ਲੀਕੇਜ ਸਬੰਧੀ ਠੇਕੇਦਾਰ ਨੂੰ ਮਿਲ ਕੇ ਪਾਈਪਾਂ ਠੀਕ ਕਰਨ ਬਾਰੇ ਜਾਣੂ ਕਰਵਾ ਦਿੱਤਾ ਗਿਆ, ਪ੍ਰੰਤੂ ਠੇਕੇਦਾਰ ਵਲੋਂ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੇ ਦਫ਼ਤਰ ਹੰਡਿਆਇਆ ਅਤੇ ਮਲੇਰਕੋਟਲਾ ਵਿਖੇ ਵੀ ਦੋ ਵਾਰ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪ੍ਰੰਤੂ ਪਾਣੀ ਲੀਕੇਜ ਦਾ ਕੋਈ ਹੱਲ ਨਹੀਂ ਕੀਤਾ ਗਿਆ | ਪਾਣੀ ਲਗਾਤਾਰ ਲੀਕ ਹੋਣ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਇਹ ਮਾਮਲਾ ਕਿਸਾਨਾਂ ਲਈ ਗੰਭੀਰ ਤੇ ਸਿਰਦਰਦੀ ਬਣਦਾ ਜਾ ਰਿਹਾ ਹੈ | ਇਸ ਸਮੇਂ ਕਿਸਾਨ ਆਗੂਆਂ ਵਲੋਂ ਨਹਿਰੀ ਵਿਭਾਗ ਚੰਡੀਗੜ੍ਹ ਤੋ ਮੰਗ ਕੀਤੀ ਕਿ ਥਾਂ-ਥਾਂ ਤੋਂ ਲੀਕ ਹੋ ਰਹੀਆਂ ਪਾਈਪਾਂ ਦੀ ਲੀਕੇਜ ਨੂੰ ਤੁਰੰਤ ਰੋਕਿਆ ਜਾਵੇ ਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਵਲੋਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਸਮੇਂ ਹਰਮੇਲ ਸਿੰਘ, ਸ਼ੇਰਾ ਸਿੰਘ, ਬਲਦੇਵ ਸਿੰਘ, ਹਰਤੇਜ ਸਿੰਘ, ਮਨਦੀਪ ਸਿੰਘ, ਗੁਰਚਰਨ ਸਿੰਘ, ਸੰਦੀਪ ਸਿੰਘ, ਹੈਪੀ ਸਿੰਘ ਅਤੇ ਦਰਸ਼ਨ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਲਾਕੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਲੱਗਿਆ ਗ੍ਰਹਿਣ-ਵਪਾਰੀਆਂ ਨੇ ਕਾਰੋਬਾਰ ਬੰਦ ਕਰ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼... ਅਗਲੀ ਖ਼ਬਰ ਅਧਿਆਪਕਾਂ ਲਈ ਬਚਾਅ ਤੇ ਸੁਰੱਖਿਆ ਤਹਿਤ ਵਰਕਸ਼ਾਪ <br/>
Ad Position 24