08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇਲਾਕੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਲੱਗਿਆ ਗ੍ਰਹਿਣ-ਵਪਾਰੀਆਂ ਨੇ ਕਾਰੋਬਾਰ ਬੰਦ ਕਰ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਖੋਲਿ੍ਹਆ ਮੋਰਚਾ <br/>

Ad Position 21
No active advertisement
ਅਜੀਤ ਡੈਸਕ 25-12-2025
ਤਪਾ ਮੰਡੀ, 24 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਅੰਦਰ ਨਿੱਤ ਵਾਪਰ ਰਹੀਆਂ ਚੋਰੀ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਅੱਜ ਇਕੱਠੇ ਹੋਏ ਸਮੂਹ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਕਰ ਕੇ ਤਪਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਇਸ ਮੌਕੇ ਵੱਖ-ਵੱਖ ਵਪਾਰਕ ਅਦਾਰਿਆਂ ਨਾਲ ਸਬੰਧਿਤ ਵਪਾਰੀਆਂ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ, ਬੱੁਧ ਰਾਮ ਕਾਲਾ, ਲਵਲੀ ਮਹਿਰਾਜ ਵਾਲੇ, ਲੁਭਾਸ਼ ਸਿੰਗਲਾ ਆਦਿ ਹੋਰ ਪਤਵੰਤਿਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵੱਡੇ ਪੱਧਰ 'ਤੇ ਵਾਧਾ ਹੋਇਆ ਹੈ, ਪ੍ਰੰਤੂ ਪੁਲਿਸ ਦੇ ਕੰਨਾਂ 'ਤੇ ਜੂੰਅ ਤੱਕ ਨਹੀਂ ਸਰਕ ਰਹੀ, ਜਿਸ ਦੇ ਚੱਲਦਿਆਂ ਲੁਟੇਰੇ ਵੱਡੀ ਪੱਧਰ 'ਤੇ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਵਪਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਦੇ ਡਰੋਂ ਹੁਣ ਵਪਾਰੀ ਘਰਾਂ 'ਚ ਰਹਿਣ ਲਈ ਮਜਬੂਰ ਹਨ | ਉਹਨਾਂ ਆਖਿਆ ਕਿ ਵਾਰ-ਵਾਰ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਇੰਨਾ ਘਟਨਾਵਾਂ ਨੂੰ ਰੋਕਣ ਸਬੰਧੀ ਕੋਈ ਵੀ ਠੋਸ ਹੱਲ ਨਹੀਂ ਕੀਤਾ ਜਾ ਰਿਹਾ | ਇਨ੍ਹਾਂ ਲੁਟੇਰਿਆਂ ਕਾਰਨ ਸਵੇਰੇ ਸ਼ਾਮ ਸੈਰ ਕਰਨ ਵਾਲੀਆਂ ਅÏਰਤਾਂ,ਬਜ਼ੁਰਗ ਅਤੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹਨ ਅਤੇ ਸਮਾਜ ਵਿਰੋਧੀ ਅਨਸਰ ਸ਼ਰੇਆਮ ਹਥਿਆਰਾਂ ਸਮੇਤ ਤਪਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ, ਜਿਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਹੈ | ਅਗਰਵਾਲ ਧਰਮਸ਼ਾਲਾ ਵਿਖੇ ਵੱਡੀ ਗਿਣਤੀ 'ਚ ਵਪਾਰੀਆਂ ਦੇ ਹੋਏ ਇਕੱਠ ਵਿਚ ਘਟਨਾਵਾਂ ਦਾ ਸ਼ਿਕਾਰ ਹੋਏ ਕੁੱਝ ਵਪਾਰੀਆਂ ਨੇ ਵੀ ਪੁਲਿਸ ਨੂੰ ਆਪਣਾ ਦੁਖੜਾ ਸੁਣਾਇਆ ਅਤੇ ਇਲਾਕੇ ਅੰਦਰ ਹੁਣ ਤੱਕ ਦੀਆਂ ਹੋਈਆਂ ਚੋਰੀਆਂ ਤੇ ਤਪਾ ਪੁਲਿਸ ਦੀ ਨਾ-ਕਾਮਯਾਬੀ ਦੇ ਕਿੱਸੇ ਸੀਨੀਅਰ ਅਫ਼ਸਰਾਂ ਨੂੰ ਸੁਣਾਏ | ਇਸ ਮੌਕੇ ਵੱਖ-ਵੱਖ ਵਪਾਰਕ ਅਦਾਰੇ ਨਾਲ ਸਬੰਧਿਤ ਸਮੂਹ ਵਪਾਰੀਆਂ ਨੇ ਏਕੇ ਦਾ ਸਬੂਤ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਸਮਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਵਲੋਂ ਸੰਪੂਰਨ ਤੌਰ 'ਤੇ ਬਾਜ਼ਾਰ ਬੰਦ ਕਰ ਕੇ ਆਪਣਾ ਰੋਸ ਜਾਰੀ ਰਹੇਗਾ | ਵਪਾਰੀਆਂ ਦੇ ਹੋਏ ਇਕੱਠ ਦਾ ਪਤਾ ਲੱਗਦੇ ਹੀ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਮੌਕੇ 'ਤੇ ਪੁੱਜੇ ਅਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਹਰ ਵਪਾਰੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ, ਕਿਸੇ ਵੀ ਵਪਾਰੀ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉੱਧਰ ਦੂਜੇ ਪਾਸੇ ਵਪਾਰੀਆਂ ਵਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ | ਜਿਸ ਤੋਂ ਬਾਅਦ ਐਸ.ਪੀ. (ਡੀ) ਅਸ਼ੋਕ ਸ਼ਰਮਾ ਬਰਨਾਲਾ, ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ, ਥਾਣਾ ਮੁਖੀ ਸ਼ਰੀਫ਼ ਖ਼ਾਨ ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਰੂੜੇਕੇ ਕਲਾਂ ਨੇ ਪੁਲਿਸ ਪਾਰਟੀ ਸਮੇਤ ਵਪਾਰੀਆਂ ਦੇ ਇਕੱਠ ਵਿਚ ਪਹੁੰਚੇ | ਜਿਨ੍ਹਾਂ ਸਮੂਹ ਵਪਾਰੀਆਂ ਦੀ ਗੱਲਬਾਤ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਸਮੂਹ ਵਪਾਰੀ ਉਹਨਾਂ ਨੂੰ 24 ਘੰਟਿਆਂ ਦਾ ਸਮਾਂ ਦੇਣ ਤਾਂ ਜੋ ਉਹ ਇਨ੍ਹਾਂ ਲੁਟੇਰਿਆਂ ਦੀ ਪੈੜ ਦੱਬ ਸਕਣ | ਉਨ੍ਹਾਂ ਆਖਿਆ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ 'ਚ ਬਹਾਲ ਰੱਖੀ ਜਾਵੇਗੀ | ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ | ਐਸ.ਪੀ. (ਡੀ) ਅਸ਼ੋਕ ਸ਼ਰਮਾ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਮੂਹ ਵਪਾਰੀਆਂ ਨੇ ਧਰਨਾ ਚੁੱਕ ਕੇ ਆਪਣੇ ਕਾਰੋਬਾਰ ਖ਼ੋਲ ਦਿੱਤੇ | ਇਸ ਮੌਕੇ ਵੱਖ-ਵੱਖ ਵਪਾਰਕ ਅਦਾਰਿਆਂ ਨਾਲ ਸਬੰਧਿਤ ਨੁਮਾਇੰਦੇ ਡਾਕਟਰ ਬਾਲ ਚੰਦ ਬਾਂਸਲ, ਤੇਲੂ ਰਾਮ ਤਾਜੋ, ਪਵਨ ਅਰੋੜਾ, ਮੋਹਨ ਲਾਲ ਗੋਗਾ, ਰਾਹੁਲ ਮਹਿਤਾ, ਤਰਲੋਕ ਚੰਦ ਤੋਤੀ, ਅੰਕਿਤ ਸਿੰਗਲਾ, ਮੁਨੀਸ਼ ਕੁਮਾਰ ਲੁਹਾਰੇ ਵਾਲੇ, ਅਸ਼ੋਕ ਗੁਪਤਾ, ਅਸ਼ੋਕ ਮਿੱਤਲ, ਜਵਾਹਰ ਲਾਲ ਕਾਂਸਲ, ਅਜੇਪਾਲ ਸੂਰੀਆ, ਮੱਖਣ ਮਾਰਵਾੜੀ, ਟੀਟੂ ਦੀਕਸ਼ਤ, ਪ੍ਰਦੀਪ ਗੁਪਤਾ, ਹਰੀਸ਼ ਚੰਦਰ ਗੋਸ਼ਾ, ਵਿਜੇ ਧੂਰਕੋਟੀਆ, ਸੰਦੀਪ ਭੈਣੀ, ਮੁਨੀਰ ਮਿੱਤਲ, ਅਮਨ ਵਰਮਾ, ਸੋਨੀ ਵਰਮਾ, ਪ੍ਰਦੀਪ ਮੌੜ, ਭਿੰਦੀ ਮੌੜ, ਗੋਪਾਲ ਜੈਨ ਆਦਿ ਵੱਡੀ ਗਿਣਤੀ 'ਚ ਸਮੂਹ ਵਪਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਨੇ ਵਪਾਰੀ ਨੂੰ ਲੁੱਟਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰ ਕੇ ਕੀਤਾ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਨਹਿਰੀ ਵਿਭਾਗ ਦੀਆਂ ਅੰਡਰਗਰਾਊਾਡ ਪਾਈਪਾਂ ਦੀ ਲੀਕੇਜ ਕਿਸਾਨਾਂ ਦੇ ਨੁਕਸਾਨ ਦਾ ਕਾਰਨ ਬਣੀ <br/>
Ad Position 24