ਸ਼ਹਿਣਾ, 24 ਦਸੰਬਰ (ਸੁਰੇਸ਼ ਗੋਗੀ)-ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੇ ਨੌਜਵਾਨ ਵਿਆਹੁਤਾ ਪੱੁਤਰ ਡਾ: ਸਰਬਜੀਤ ਸਿੰਘ ਨੀਟੂ ਜੋ ਅਚਾਨਕ ਸਦੀਵੀ ਵਿਛੋੜਾ ਦੇ ਗਏ, ਦੀ ਮੌਤ 'ਤੇ ਸੰਤ ਬਲਵੀਰ ਸਿੰਘ ਘੁੰਨਸ, ਵਿਧਾਇਕ ਲਾਭ ਸਿੰਘ ਉਗੋਕੇ, ਐਡਵੋਕੇਟ ਸਤਨਾਮ ਸਿੰਘ ਰਾਹੀ, ਧੰਨਾ ਮੱਲ ਗੋਇਲ ਸੂਬਾ ਪ੍ਰਧਾਨ, ਗੁਰਮੇਲ ਸਿੰਘ ਮਾਛੀਕੇ ਸੂਬਾ ਜਨਰਲ ਸਕੱਤਰ, ਰਣਜੀਤ ਸਿੰਘ ਸੋਹੀ ਸੂਬਾ ਜੁਆਇੰਟ ਸਕੱਤਰ, ਦਲਵਾਰ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਬਿੱਕਰ ਸਿੰਘ ਬਲਾਕ ਪ੍ਰਧਾਨ ਸ਼ਹਿਣਾ, ਅਮਰਜੀਤ ਸਿੰਘ ਕਾਲਸਾ ਜ਼ਿਲ੍ਹਾ ਸਕੱਤਰ, ਮੋਹਨ ਲਾਲ, ਬਲਦੇਵ ਸਿੰਘ ਸੰਘੇੜਾ, ਜਗਰੂਪ ਸਿੰਘ, ਅਮਰਜੀਤ ਸਿੰਘ ਐਮ.ਕੇ, ਜਗਸੀਰ ਸਿੰਘ ਜੱਗੀ ਸੰਘੇੜਾ, ਜਸਵੰਤ ਸਿੰਘ ਨਿਹਾਲੂਵਾਲ, ਗੁਰਜੀਤ ਸਿੰਘ ਖੱੁਡੀ ਤੋਂ ਇਲਾਵਾ ਬਲਾਕ ਸ਼ਹਿਣਾ ਨਾਲ ਸਬੰਧਿਤ ਜੱਥੇਬੰਦੀ ਦੇ ਸਮੂਹ ਆਗੂਆਂ ਨੇ ਦੱੁਖ ਦਾ ਪ੍ਰਗਟਾਵਾ ਕਰਦਿਆਂ ਡਾ: ਜੱਗਾ ਸਿੰਘ ਮੌੜ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ |