29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੇਖਾ ਚੌਕ ਤੋਂ ਲੈ ਕੇ ਟਰਾਈਡੈਂਟ ਪੁਲ ਤੱਕ ਸੜਕ 'ਤੇ ਪ੍ਰੀਮਿਕਸ ਦਾ ਸਹੀ ਢੰਗ ਨਾਲ ਕੰਮ ਨਾ ਹੋਣ ਕਾਰਨ ਵਾਹਨ ਚਾਲਕ ਹੋ ਰਹੇ ਨੇ ਪ੍ਰੇਸ਼ਾਨ <br/>

Ad Position 21
No active advertisement
ਸੇਖਾ ਚੌਕ ਨਜ਼ਦੀਕ ਅਤੇ ਟਰਾਈਡੈਂਟ ਪੁਲ ਉੱਪਰ ਪ੍ਰੀਮਿਕਸ ਸਹੀ ਢੰਗ ਨਾਲ ਨਾ ਪਾਉਣ ਕਾਰਨ ਸੜਕ ਦੀ ਮਾੜੀ ਹਾਲਤ ਦੀਆਂ ਤਸਵੀਰਾਂ | ਤਸਵੀਰਾਂ : ਰਿੰਪੀ ਸਟੂਡੀਓ <br/> 26-12-2025
ਬਰਨਾਲਾ, 25 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਦਾ ਰਾਏਕੋਟ ਰੋਡ ਜੋ ਪਹਿਲਾਂ ਟੋਲ ਰੋਡ ਦੇ ਅਧੀਨ ਆਉਂਦਾ ਸੀ ਲੇਕਿਨ ਪੰਜਾਬ ਸਰਕਾਰ ਵਲੋਂ ਮਹਿਲ ਕਲਾਂ ਵਾਲਾ ਟੋਲ ਪਲਾਜ਼ਾ ਬੰਦ ਕਰਨ ਤੋਂ ਬਾਅਦ ਇਹ ਰੋਡ ਸਿੱਧੇ ਤੌਰ 'ਤੇ ਸਰਕਾਰ ਦੇ ਅਧੀਨ ਆ ਗਿਆ ਅਤੇ ਇਸ ਰੋਡ ਦੀ ਮੁਰੰਮਤ ਤੇ ਹੋਰ ਸਾਰੇ ਕਾਰਜ ਵੀ ਸਬੰਧਿਤ ਸਰਕਾਰੀ ਵਿਭਾਗ ਵਲੋਂ ਕੀਤੇ ਜਾਣੇ ਹਨ | ਬੇਸ਼ੱਕ ਟੋਲ ਪਲਾਜ਼ਾ ਕੰਪਨੀ ਵਲੋਂ ਟੋਲ ਬੰਦ ਹੋਣ ਤੋਂ ਪਹਿਲਾਂ ਇਸ ਰੋਡ ਉੱਪਰ ਪ੍ਰੀਮਿਕਸ ਦਾ ਕੰਮ ਕੀਤਾ ਗਿਆ ਸੀ ਪਰ ਸ਼ਹਿਰ ਦੇ ਸੇਖਾ ਚੌਂਕ ਤੋਂ ਲੈ ਕੇ ਟਰਾਈਡੈਂਟ ਪੁਲ ਉੱਪਰ ਤੱਕ ਜਿਸ ਦਾ ਢੰਗ ਨਾਲ ਪ੍ਰੀਮਿਕਸ ਦਾ ਕੰਮ ਹੋਇਆ ਹੈ | ਉਸ ਨਾਲ ਇਸ ਸੜਕ ਤੋਂ ਲੰਘਦੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਸੇਖਾ ਚੌਂਕ ਤੋਂ ਲੈ ਕੇ ਟਰਾਈਡੈਂਟ ਪੁਲ ਉੱਪਰ ਤੱਕ ਸੜਕ ਉੱਪਰ ਪਾਈ ਗਈ ਲੁੱਕ ਥਾਂ-ਥਾਂ ਤੋਂ ਉੱਪਰ ਉੱਠ ਗਈ ਹੈ, ਜਿਸ ਕਾਰਨ ਸੜਕ 'ਤੇ ਟੋਏ ਪੈ ਗਏ ਹਨ | ਕਈ ਜਗ੍ਹਾ ਤੋਂ ਤਾਂ ਸੜਕ ਬਿਲਕੁਲ ਵੀ ਲੈਵਲ ਵਿਚ ਨਹੀਂ ਹੈ | ਦੂਸਰਾ ਟਰਾਈਡੈਂਟ ਪੁਲ ਉੱਪਰ ਕੋਈ ਵੀ ਸਟਰੀਟ ਲਾਈਟ ਨਹੀਂ ਲੱਗੀ ਹੋਈ ਜਦੋਂਕਿ ਇਸ ਇਲਾਕੇ ਦੇ ਲੋਕਾਂ ਵਲੋਂ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਪੁਲ ਉੱਪਰ ਸਟਰੀਟ ਲਾਈਟਾਂ ਲਗਾਉਣ ਦੀ ਮੰਗ ਕੀਤੀ ਗਈ ਹੈ ਪਰ ਨਾ ਤਾਂ ਸੱਤਾਧਾਰੀ ਧਿਰ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਵੱਲ ਕੋਈ ਧਿਆਨ ਦਿੱਤਾ ਗਿਆ ਹੈ | ਇਸੇ ਤਰ੍ਹਾਂ ਟਰਾਈਡੈਂਟ ਪੁੱਲ ਉੱਪਰ ਸਟਰੀਟ ਲਾਈਟਾਂ ਨਾ ਹੋਣ ਕਾਰਨ ਰਾਤ ਨੂੰ ਘੁੱਪ ਹਨੇਰਾ ਹੋ ਜਾਂਦਾ ਹੈ ਅਤੇ ਪੁਲ ਉੱਪਰ ਸੜਕ ਦਾ ਲੈਵਲ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਲੰਘਣ ਵਿਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰ ਟੋਏ ਨਜ਼ਰ ਨਾ ਪੈਣ ਕਾਰਨ ਹਾਦਸੇ ਵੀ ਹੋ ਜਾਂਦੇ ਹਨ | ਇਸ ਲਈ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੜਕ ਅਤੇ ਪੁਲ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ |
ਲੋਕਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ-ਕੈਪਟਨ ਸਿੱਧੂ
ਸੇਖਾ ਚੌਂਕ ਤੋਂ ਲੈ ਕੇ ਟਰਾਈਡੈਂਟ ਪੁਲ ਉੱਪਰ ਤੱਕ ਸੜਕ ਦੀ ਮਾੜੀ ਹਾਲਤ ਬਾਰੇ ਗੱਲਬਾਤ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਹਿਰ ਵਿਚਲਾ ਰਾਏਕੋਟ ਰੋਡ ਜਿੱਥੇ ਕਾਫ਼ੀ ਜ਼ਿਆਦਾ ਆਬਾਦੀ ਹੈ ਅਤੇ ਟਰਾਈਡੈਂਟ ਵਰਗੀ ਫ਼ੈਕਟਰੀ ਸਥਿਤ ਹੈ ਵਿਖੇ ਬਣੇ ਓਵਰਬਿ੍ਜ ਉੱਪਰ ਕੋਈ ਵੀ ਸਟਰੀਟ ਲਾਈਟ ਨਹੀਂ ਲੱਗੀ ਹੋਈ ਜਦੋਂਕਿ ਇੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਹੈ | ਉਨ੍ਹਾਂ ਮੰਗ ਕੀਤੀ ਕਿ ਭਗਤ ਰਵਿਦਾਸ ਚੌਂਕ ਤੋਂ ਲੈ ਕੇ ਟਰਾਈਡੈਂਟ ਪੁੱਲ ਉੱਪਰ ਤੇ ਅੱਗੇ ਸੰਘੇੜਾ ਤੱਕ ਇਸ ਸਿੰਗਲ ਰੋਡ ਨੂੰ ਵਨ-ਵੇ ਕੀਤਾ ਜਾਵੇ ਅਤੇ ਟਰਾਈਡੈਂਟ ਪੁੱਲ ਸਮੇਤ ਜਿੱਥੇ ਵੀ ਸਟਰੀਟ ਲਾਈਟ ਨਹੀਂ ਲਗਾਈ ਗਈ, ਸਟਰੀਟ ਲਾਈਟ ਲਗਾਈ ਜਾਵੇ ਤਾਂ ਜੋ ਇਸ ਸੜਕ 'ਤੇ ਹੁੰਦੇ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਆਯੁਸ਼ ਗੋਇਲ ਵਲੋਂ ਪੈਟਰੋਲ ਪੰਪਾਂ ਦੀ ਚੈਕਿੰਗ <br/> ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ-ਆਗੂ <br/>
Ad Position 24