23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਾਦਗੀ 'ਚ ਵੀ ਹੈ ਸੁੰਦਰਤਾ

Ad Position 21
No active advertisement
ਅਜੀਤ ਡੈਸਕ 05-06-2025

 ਭਾਵੇਂ ਕਿ ਸਜਣਾ-ਫੱਬਣਾ ਔਰਤ ਦੇ ਸੁਭਾਅ ਵਿਚ ਹੈ, ਇਸ ਤੋਂ ਉਸ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਜੇ ਔਰਤਾਂ ਸਜਣ ਸੰਵਰਨ ਨਾ, ਮੇਕਅਪ ਨਾ ਕਰਨ ਤਾਂ ਉਨ੍ਹਾਂ ਲਈ ਸੰਸਾਰ ਨੀਰਸ ਜਿਹਾ ਅਤੇ ਬੇਮਤਲਬ ਹੋ ਜਾਵੇਗਾ, ਪਰ ਸਜਣਾ ਫੱਬਣਾ ਓਨਾ ਕੁ ਹੀ ਜਾਇਜ਼ ਹੈ, ਜਿੰਨਾ ਕਿ ਦੂਜਿਆਂ ਲਈ ਕੋਈ ਗ਼ਲਤਫ਼ਹਿਮੀ ਨਾ ਪੈਦਾ ਕਰੇ, ਖ਼ਾਸ ਕਰਕੇ ਨੌਕਰੀਸ਼ੁਦਾ ਔਰਤਾਂ ਲਈ ਜੋ ਆਪਣੇ ਦਫ਼ਤਰਾਂ ਵਿਚ ਜਾਂਦੀਆਂ ਹਨ। ਉਨ੍ਹਾਂ ਲਈ ਸਾਦਗੀ ਵੀ ਜ਼ਰੂਰੀ ਹੈ, ਚੁੰਧਿਆ ਦੇਣ ਵਾਲਾ ਪਹਿਰਾਵਾ ਨੌਕਰੀਸ਼ੁਦਾ ਔਰਤਾਂ ਲਈ ਦਫ਼ਤਰਾਂ ਵਿਚ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਸੁੰਦਰਤਾ ਤਾਂ ਸਾਦਗੀ ਵਿਚ ਵੀ ਹੋ ਸਕਦੀ ਹੈ। ਸੁੰਦਰਤਾ ਦਿਖਾਵੇ ਲਈ ਜਾਂ ਜ਼ਿਆਦਾ ਮੇਕਅਪ ਵਗੈਰਾ ਲਈ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਮੌਕੇ ਹਨ, ਜਿਵੇਂ ਵਿਆਹ, ਪਾਰਟੀਆਂ, ਕਲੱਬ, ਸਿਨੇਮਾ, ਸੱਭਿਆਚਾਰਕ ਸੰਮੇਲਨ ਜਾਂ ਕੋਈ ਪਰਿਵਾਰਕ ਸਮਾਰੋਹ ਆਦਿ। ਬਹੁਤੀਆਂ ਨੌਕਰੀਸ਼ੁਦਾ ਔਰਤਾਂ ਦਫ਼ਤਰ ਵਰਗੀ ਥਾਂ ਨੂੰ ਬਿਊਟੀ ਕੰਟੈਸਟ ਦੀ ਥਾਂ ਸਮਝਣ ਦੀ ਭੁੱਲ ਕਰਦੀਆਂ ਹਨ। ਇੱਥੇ ਗੱਲ ਆਉਂਦੀ ਹੈ ਸੁੰਦਰਤਾ ਦੇ ਮਾਪਦੰਡ ਦੀ, ਕਿ ਉਹ ਕਿਸ ਨੂੰ ਸੁੰਦਰ ਲੱਗਣਾ ਸਮਝਦੀ ਹੈ?, ਗਲੈਮਰ, ਮੇਕਅਪ ਭੜਕੀਲੇ ਆਧੁਨਿਕ ਪਹਿਰਾਵਿਆਂ ਵਿਚ ਆਪਣੇ ਆਪ ਨੂੰ ਸਜਾ ਕੇ ਜਾਂ ਫਿਰ ਸਾਫ਼ ਸੁਥਰੀ ਸਾਦੀ ਗੌਰਵਮਈ ਇਮੇਜ ਨੂੰ?, ਇਮੇਜ ਜੋ ਸਾਧਾਰਨ ਗੌਰਵਮਈ ਪਹਿਰਾਵੇ ਵਿਚ ਵੀ ਪ੍ਰਭਾਵਸ਼ਾਲੀ ਲੱਗੇ। ਕੰਮ ਵਾਲੀ ਥਾਂ 'ਤੇ ਤੁਹਾਡੀ ਕਾਰਜਕੁਸ਼ਲਤਾ ਜ਼ਿਆਦਾ ਜ਼ਰੂਰੀ ਹੈ ਨਾ ਕਿ ਚੁੰਧਿਆ ਦੇਣ ਵਾਲਾ ਪਹਿਰਾਵਾ।

# ਪਿੰਡ ਤੇ ਡਾਕ: ਸਿਵੀਆਂ (ਬਠਿੰਡਾ)
ਮੋਬਾ: 80547-57806

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਉੱਪਰ ਬੇਵਜ੍ਹਾ ਬੋਝ ਨਾ ਪਾਓ ਅਗਲੀ ਖ਼ਬਰ ਵਾਤਾਵਰਨ ਨਾਲ ਸਾਡਾ ਰਿਸ਼ਤਾ
Ad Position 24