23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬੱਚਿਆਂ ਉੱਪਰ ਬੇਵਜ੍ਹਾ ਬੋਝ ਨਾ ਪਾਓ

Ad Position 21
No active advertisement
ਅਜੀਤ ਡੈਸਕ 05-06-2025

 ਹਰੇਕ ਮਾਂ-ਬਾਪ ਇਹੀ ਸੋਚਦਾ ਹੈ ਕਿ ਉਸ ਦਾ ਪੁੱਤ-ਧੀ ਜ਼ਿੰਦਗੀ ਵਿਚ ਉੱਚਾ ਮੁਕਾਮ ਹਾਸਿਲ ਕਰੇ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਬਣ ਕੇ ਉੱਭਰੇ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰੇਕ ਬੱਚੇ ਦੀ ਆਪਣੀ-ਆਪਣੀ ਰੁਚੀ ਹੁੰਦੀ ਹੈ। ਵੱਖ-ਵੱਖ ਰੁਚੀਆਂ ਹੋਣ ਕਾਰਨ ਉਨ੍ਹਾਂ ਦੇ ਰਾਹ ਵੱਖਰੇ ਹੋਣੇ ਵੀ ਸੁਭਾਵਿਕ ਹਨ। ਇਸੇ ਕਰਕੇ ਸਾਨੂੰ ਹਰੇਕ ਬੱਚੇ ਨੂੰ ਉਸ ਦੀ ਰੁਚੀ ਅਨੁਸਾਰ ਹੀ ਉਸ ਦੀ ਅਗਵਾਈ ਕਰਕੇ ਅੱਗੇ ਵਧਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਵਾਸਤੇ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਧਿਆਨ ਮੰਗਦੀਆਂ ਹਨ -

1. ਬੱਚੇ ਦੀ ਮਾਨਸਿਕਤਾ ਸਮਝਣਾ - ਸਭ ਤੋਂ ਪਹਿਲਾਂ ਸਾਨੂੰ ਬੱਚੇ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੁੰਦੀ ਹੈ। ਬੱਚੇ ਦਾ ਮਾਨਸਿਕ ਪੱਧਰ ਵੇਖ ਕੇ ਉਸ ਅਨੁਸਾਰ ਹੀ ਉਸ ਨੂੰ ਕੋਰਸ ਚੋਣ ਅਤੇ ਪੜ੍ਹਾਈ ਕਰਵਾਉਣੀ ਚਾਹੀਦੀ ਹੈ।
2. ਬੱਚੇ ਦੀ ਰੁਚੀ ਨੂੰ ਦੇਖੋ- ਮਾਨਸਿਕ ਯੋਗਤਾ ਤੋਂ ਬਾਅਦ ਬੱਚੇ ਦੀਆਂ ਰੁਚੀਆਂ ਵੱਲ ਧਿਆਨ ਦਿੰਦੇ ਹੋਏ ਉਸ ਦੀ ਅਗਵਾਈ ਕਰਨ ਵੇਲੇ ਇਹ ਦੇਖਣਾ ਹੋਵੇਗਾ ਕਿ ਜਿਸ ਕੋਰਸ ਜਾਂ ਪੜ੍ਹਾਈ ਵੱਲ ਅਸੀਂ ਬੱਚੇ ਨੂੰ ਭੇਜ ਰਹੇ ਹਾਂ ਉਸ ਵਿਚ ਉਸ ਦੀ ਰੁਚੀ ਹੈ ਵੀ ਕਿ ਨਹੀਂ। ਕਈ ਵਾਰ ਅਸੀਂ ਆਪਣੇ ਸਾਥੀਆਂ, ਰਿਸ਼ਤੇਦਾਰਾਂ ਜਾਂ ਗੁਆਂਢੀ ਬੱਚਿਆਂ ਵਾਲਾ ਕੋਰਸ, ਪੜ੍ਹਾਈ ਉਸ ਤੋਂ ਲੋਚਦੇ ਹਾਂ ਜੋ ਕਿ ਬੱਚੇ ਉਪਰ ਬੋਝ ਬਣਦਾ ਹੈ। ਜਿਸ ਕਰਕੇ ਬੱਚਾ ਆਪਣੀ ਰੁਚੀ ਨਾ ਹੋਣ ਕਾਰਨ ਅਸਫ਼ਲਤਾ ਵੱਲ ਚਲਿਆ ਜਾਂਦਾ ਹੈ ।
3. ਹੀਣ-ਭਾਵਨਾ ਦਾ ਸ਼ਿਕਾਰ ਨਾ ਹੋਣ ਦਿਓ - ਕਈ ਵਾਰ ਅਸੀਂ ਬੱਚੇ ਨੂੰ ਦੂਜੇ ਬੱਚਿਆਂ ਵਰਗੇ ਨਤੀਜੇ ਲਿਆਉਣ ਦੀ ਮੰਗ ਕਰਦੇ ਹੋਏ ਉਨ੍ਹਾਂ ਦਾ ਮਨੋਬਲ ਡੇਗ ਦਿੰਦੇ ਹਾਂ। ਇਸ ਨਾਲ ਬੱਚੇ ਨੂੰ ਆਪਣੇ-ਆਪ ਉੱਪਰ ਖਿਝ ਆਉਣ ਲਗਦੀ ਹੈ ਅਤੇ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਮਾਨਸਿਕ ਬਿਮਾਰੀ ਵੱਲ ਧੱਕਿਆ ਜਾਂਦਾ ਹੈ। ਕਦੇ ਵੀ ਆਪਣੇ ਬੱਚੇ ਦੀ ਹੋਰਾਂ ਬੱਚਿਆਂ ਨਾਲ ਤੁਲਨਾ ਨਾ ਕਰੋ ਬਲਕਿ ਉਸ ਦੀਆਂ ਗਤੀਵਿਧੀਆਂ ਅਨੁਸਾਰ ਉਸ ਦਾ ਰਸਤਾ ਤੈਅ ਕਰਕੇ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕਰਦੇ ਰਹੋ ।
ਅਖੀਰ ਵਿਚ ਇਹੀ ਕਹਿ ਸਕਦੇ ਹਾਂ ਕਿ ਹਰੇਕ ਬੱਚੇ ਦੀ ਆਪੋ ਆਪਣੀ ਰੁਚੀ ਹੁੰਦੀ ਹੈ। ਮਾਪਿਆਂ ਨੂੰ ਬੱਚਿਆਂ ਦੀ ਰੁਚੀ ਅਨੁਸਾਰ ਹੀ ਉਨ੍ਹਾਂ ਦੀ ਅਗਵਾਈ ਕਰਨੀ ਬਣਦੀ ਹੈ। ਕਦੇ ਵੀ ਆਪਣੇ ਬੱਚੇ ਨੂੰ ਹੋਰਾਂ ਨਾਲ ਜੋੜ ਕੇ ਦੇਖਣ ਦੀ ਆਦਤ ਛੱਡੋ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਉਪਰ ਬੇਵਜ੍ਹਾ ਬੋਝ ਪੈਂਦਾ ਹੈ ਜਿਸ ਤੋਂ ਬਚਣ ਦੀ ਲੋੜ ਹੈ ।

-(ਪੰਜਾਬੀ ਮਾਸਟਰ) ਸਰਕਾਰੀ ਸੀਨੀ. ਸੈਕੰ. ਸਕੂਲ ਹੰਡਿਆਇਆ (ਬਰਨਾਲਾ)।
ਮੋਬਾਈਲ : 98721-21002

Ad Position 22
No active advertisement
ਪਿਛਲੀ ਖ਼ਬਰ ਛੁੱਟੀਆਂ ਵਿਚ ਤਣਾਅ ਤੋਂ ਮੁਕਤ ਹੋਣ ਦਾ ਮੌਕਾ ਅਗਲੀ ਖ਼ਬਰ ਸਾਦਗੀ 'ਚ ਵੀ ਹੈ ਸੁੰਦਰਤਾ
Ad Position 24