'ਦੀਦੀ, ਮੋਬਾਈਲ ਫੋਨ ਕੰਪਨੀਆਂ ਨੇ ਤਾਂ ਇਕ ਤਰ੍ਹਾਂ ਨਾਲ ਸਾਲ 'ਚ 13 ਮਹੀਨੇ ਬਣਾ ਦਿੱਤੇ ਹਨ |'
'ਹਾਂ ਉਹ 30 ਦਿਨ ਦੀ ਬਜਾਏ 28 ਦਿਨ ਦਾ ਚਾਰਜ ਕਰਨ ਭਾਵ ਪੈਸੇ ਲੈਣ ਲੱਗੀਆਂ ਹਨ ਅਤੇ ਜਦੋਂ ਇਹੀ ਤਰੀਕਾ ਟੀ.ਵੀ. ਦੇ ਸਬਸਕ੍ਰਿਪਸ਼ਨ ਵਲੋਂ ਵੀ ਅਪਣਾਇਆ ਜਾਣ ਲੱਗਾ ਹੈ |
'ਯਾਨੀ ਇਹ ਮਾਰਕੀਟ ਦਾ ਰੁਝਾਨ ਹੈ ਜ਼ਿਆਦਾ ਪੈਸਾ ਕਮਾਉਣ ਦਾ |
'ਸਹੀ ਸਮਝੇ |'
'ਪਰ ਕੀ ਅਸਲ 'ਚ ਕੋਈ ਅਜਿਹਾ ਦੇਸ਼ ਹੈ, ਜਿਥੇ 12 ਦੀ ਜਗ੍ਹਾ 13 ਮਹੀਨੇ ਦਾ ਇਕ ਸਾਲ ਹੁੰਦਾ ਹੋਵੇ?'
'ਹਾਂ, ਹੈ |'
'ਕਿਹੜਾ ਦੇਸ਼ ਹੈ, ਜਿਥੇ 13 ਮਹੀਨੇ ਦਾ ਸਾਲ ਹੁੰਦਾ ਹੈ?'
'ਇਥੋਪੀਆ, ਇਹ ਦੱਖਣੀ ਅਫਰੀਕਾ ਦੇ ਸੀਂਗ 'ਚ ਸਥਿਤ ਲੈਂਡਲਾਕਡ ਦੇਸ਼ ਹੈ, ਯਾਨੀ ਇਸ ਦੇ ਨੇੜੇ ਸਮੁੰਦਰੀ ਤੱਟ ਨਹੀਂ ਹੈ |'
'ਅੱਛਾ' |
'ਇਥੋਪੀਆ ਆਪਣਾ ਰਵਾਇਤੀ ਕੈਲੰਡਰ ਇਸਤੇਮਾਲ ਕਰਦਾ ਹੈ, ਜਿਸ ਨੂੰ 'ਗੀਜ਼' ਜਾਂ 'ਇਥੋਪੀਆਈ ਕੈਲੰਡਰ' ਵੀ ਕਹਿੰਦੇ ਹਨ |'
'ਤਾਂ ਇਸ ਵਿਚ 13 ਮਹੀਨੇ ਕਿਸ ਤਰ੍ਹਾਂ ਹੁੰਦੇ ਹਨ?'
'ਗੀਜ਼ ਕੈਲੰਡਰ 'ਚ ਸ਼ੁਰੂਆਤ ਦੇ 12 ਮਹੀਨੇ ਤਾਂ ਗ੍ਰੇਗੋਰੀਅਨ ਕੈਲੰਡਰ ਦੀ ਤਰ੍ਹਾਂ 30 ਦਿਨ ਵਾਲੇ 12 ਮਹੀਨੇ ਹੁੰਦੇ ਹਨ, ਪਰ ਇਸ ਦੇ 13ਵੇਂ ਮਹੀਨੇ 'ਚ ਆਮ ਸਾਲ 'ਚ 5 ਦਿਨ ਅਤੇ ਲੀਪ ਵਾਲੇ ਸਾਲ 'ਚ 6 ਦਿਨ ਹੁੰਦੇ ਹਨ, ਇਸ ਨੂੰ 13ਵੇਂ ਮਹੀਨੇ ਨੂੰ 'ਪਾਗੂਮੇ' ਕਹਿੰਦੇ ਹਨ |
'ਇਸ ਹਿਸਾਬ ਨਾਲ ਇਥੋਪੀਆ ਹੋਰ ਦੇਸ਼ਾਂ ਤੋਂ ਪਿੱਛੇ ਚਲ ਰਿਹਾ ਹੋਵੇਗਾ |'
'ਹਾਂ, ਗੀਜ਼ ਕੈਲੰਡਰ ਦੇ ਕਾਰਨ ਇਥੋਪੀਆ 7 ਸਾਲ 3 ਮਹੀਨੇ ਪਿੱਛੇ ਚਲ ਰਿਹਾ ਹੈ, ਪਰ ਅੰਤਰਰਾਸ਼ਟਰੀ ਵਪਾਰਕ ਅਤੇ ਸਰਕਾਰੀ ਕੰਮਕਾਜ ਦੇ ਲਈ ਉਹ ਗ੍ਰੇਗੋਰੀਅਨ ਕੈਲੰਡਰ ਦੀ ਹੀ ਵਰਤੋਂ ਕਰਦੇ ਹਨ |
ਇਥੋਪੀਆ ਦੇ ਕੈਲੰਡਰ 'ਚ ਇਹ ਅੰਤਰ ਕਿਸ ਵਜ੍ਹਾ ਕਰਕੇ ਆਇਆ?
'ਦਰਅਸਲ, ਈਸਾ ਮਸੀਹ ਦੇ ਜਨਮ ਦੀ ਗਿਣਤੀ 'ਚ ਅੰਤਰ ਦੇ ਕਾਰਨ ਅਜਿਹਾ ਹੋਇਆ | ਆਮ ਤੌਰ 'ਤੇ ਸਾਰੇ ਦੇਸ਼ ਈਸਾ ਮਸੀਹ ਦੇ ਜਨਮ ਨੂੰ ਇਕ ਈਸਵੀ ਮੰਨਦੇ ਹਨ, ਪਰ ਇਥੋਪੀਆ ਦੀ ਆਰਥੋਡਾਕਸ ਚਰਚ ਈਸਾ ਮਸੀਹ ਦਾ ਜਨਮ 7 ਈਸਾ ਪੂਰਬ ਮੰਨਦੀ ਹੈ | ਇਥੋਪੀਆ 'ਚ ਨਵਾਂ ਸਾਲ 11 ਸਤੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਲੀਪ ਸਾਲ 12 ਸਤੰਬਰ ਨੂੰ | ਇਕ ਹੋਰ ਖਾਸ ਗੱਲ ਹੈ, ਜਿਥੇ ਗ੍ਰੇਗੋਰੀਅਨ ਕੈਲੰਡਰ 'ਚ ਸਵੇਰ ਦੀ ਸ਼ੁਰੂਆਤ 6 ਵਜੇ ਤੋਂ ਹੁੰਦੀ ਹੈ, ਇਹੀ ਇਥੋਪੀਆ 'ਚ 12 ਵਜੇ ਨੂੰ ਸਵੇਰ ਹੋਈ ਮੰਨੀ ਜਾਂਦੀ ਹੈ |
ਕੀ ਕਿਸੇ ਦੇਸ਼ 'ਚ 13 ਮਹੀਨੇ ਦਾ ਵੀ ਸਾਲ ਹੁੰਦਾ ਹੈ?
ਅਜੀਤ ਡੈਸਕ
06-09-2025