14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 06-09-2025

ਸਵਾਲ : 221. 'ਤਰਨ ਤਾਰਨ' ਕੀਹਨੇ ਵਸਾਇਆ ਸੀ?
222. 'ਚਾਲੀ ਮੁਕਤਿਆਂ' ਦੀ ਧਰਤੀ ਕਿਹੜੀ ਹੈ?
223. 'ਸਰਹਿੰਦ' ਦੀ 'ਇੱਟ ਨਾਲ ਇੱਟ' ਕੀਹਨੇ ਖੜਕਾਈ ਸੀ?
224. 'ਭਾਖੜਾ ਨਹਿਰ' ਕਿੱਥੋਂ ਨਿਕਲਦੀ ਹੈ?
225. 'ਰਾਜਸਥਾਨ ਨਹਿਰ' ਜਾਂ ਇੰਦਰਾ ਗਾਂਧੀ ਨਹਿਰ ਦਾ ਸੋਮਾ ਕਿਹੜੀ ਥਾਂ ਹੈ?
226. 'ਸ਼ਿਵਾਲਕ' ਦੀਆਂ ਪਹਾੜੀਆਂ ਕਿੱਥੇ ਹਨ?
227. 'ਜੱਟ' ਕੌਣ ਹੁੰਦੇ ਹਨ?
228. 'ਠਠਿਆਰ' ਕੀ ਕੰਮ ਕਰਦੇ ਹਨ?
229. 'ਲਲਾਰੀ' ਕੌਣ ਹੁੰਦੇ ਹਨ?
230. 'ਨੇਕ ਚੰਦ ਸੈਣੀ' ਦੀ ਪ੍ਰਸਿੱਧੀ ਦਾ ਕਾਰਨ ਦੱਸੋ?
231. 'ਲੋਕ ਗੀਤ' ਕਿਸ ਦੀ ਰਚਨਾ ਹੁੰਦੇ ਹਨ?
232. 'ਲਾਹੌਰ ਸ਼ਹਿਰ' ਕਿਹੜੇ ਦਰਿਆ ਦੇ ਕੰਢੇ ਹੈ?
233. 'ਟੋਭਾ ਟੇਕ ਸਿੰਘ' ਕਿੱਥੇ ਹੈ?
234. 'ਅਲਾਹੁਣੀਆਂ' ਕੀ ਹੁੰਦੀਆਂ ਹਨ?
235. 'ਵੈਣ' ਕਦੋਂ ਪਾਏ ਜਾਂਦੇ ਹਨ?
236. 'ਛਪਾਰ ਦਾ ਮੇਲਾ' ਕਿੱਥੇ ਲਗਦਾ ਹੈ?
237. 'ਪੰਜਾਬ ਵਿਧਾਨ ਸਭਾ' ਦੇ ਕਿੰਨੇ ਮੈਂਬਰ ਹਨ?
238. 'ਬੈਜ ਨਾਥ ਦਾ ਮੰਦਰ' ਕਿਥੇ ਹੈ?
239. 'ਵਾਰ' ਕਿਸ ਕਿਸਮ ਦੀ ਗਾਇਕੀ ਹੈ?
240. 'ਕਿੱਸਾਕਾਰ' ਕੌਣ ਹੁੰਦਾ ਹੈ?
ਜਵਾਬ : 221. ਗੁਰੂ ਅਰਜਨ ਦੇਵ ਜੀ ਨੇ |
222. ਸ੍ਰੀ ਮੁਕਤਸਰ ਸਾਹਿਬ |
223. ਬਾਬਾ ਬੰਦਾ ਸਿੰਘ ਬਹਾਦਰ ਨੇ |
224. ਨੰਗਲ ਜ਼ਿਲ੍ਹਾ ਰੋਪੜ ਤੋਂ |
225. ਹਰੀਕੇ ਪੱਤਣ ਤੋਂ ਦਰਿਆ ਬਿਆਸ ਤੇ ਸਤਲੁਜ ਦੇ ਸੰਗਮ ਤੋਂ |
226. ਹੁਸ਼ਿਆਰਪੁਰ ਰੋਪੜ ਤੋਂ ਉੱਤਰ ਵੱਲ ਹਿਮਾਚਲ 'ਚ ਹਿਮਾਲਾ ਦੀ ਪਹਿਲੀ ਲੜੀ |
227. ਉੱਤਰ ਪੱਛਮੀ ਭਾਰਤ ਦੀ ਖੇਤੀਬਾੜੀ ਕਰਨ ਵਾਲੀ ਮੁੱਖ ਜਾਤ |
228. ਪਿੱਤਲ ਅਤੇ ਕੈਂਹ ਦੇ ਭਾਂਡੇ ਬਣਾਉਣ ਦਾ |
229. ਕੱਪੜੇ ਰੰਗਣ ਵਾਲੇ |
230. ਰੌਕ ਗਾਰਡਨ ਚੰਡੀਗੜ੍ਹ.
231. ਲੋਕਾਂ ਦੀ (ਅਨਾਮ ਜਾਂ ਬੇਨਾਮ ਲੋਕਾਂ ਦੀ) |
232. ਰਾਵੀ ਦੇ ਪੂਰਬੀ ਕੰਢੇ 'ਤੇ |
233. ਸਾਂਦਲਬਾਰ ਵਿਚ |
234. ਮੌਤ ਦੇ ਗੀਤ |
235. ਕਿਸੇ ਦੇ ਗੁਜ਼ਰ ਜਾਣ 'ਤੇ |
236. ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਦੀ ਗੁੱਗਾ ਮਾੜੀ 'ਤੇ |
237. 117 ਐਮ.ਐਲ.ਏ. |
238. ਹਿਮਾਚਲ ਪ੍ਰਦੇਸ਼ ਵਿਚ ਮੰਡੀ ਧਰਮਸ਼ਾਲਾ ਸੜਕ ਉਤੇ |
239. ਬੀਰ ਰਸੀ ਤੇ ਜੰਗਾਂ ਯੁੱਧਾਂ ਦੇ ਵਰਨਣ ਵਾਲੀ |
240. ਕਿਸੇ ਛੰਦਬੁੱਧ ਕਹਾਣੀ ਦਾ ਲਿਖਾਰੀ |

-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਪੈੱਨ : ਵੱਖ-ਵੱਖ ਕਿਸਮਾਂ ਦੇ ਅਗਲੀ ਖ਼ਬਰ ਕੀ ਕਿਸੇ ਦੇਸ਼ 'ਚ 13 ਮਹੀਨੇ ਦਾ ਵੀ ਸਾਲ ਹੁੰਦਾ ਹੈ?
Ad Position 24