14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੈੱਨ : ਵੱਖ-ਵੱਖ ਕਿਸਮਾਂ ਦੇ

Ad Position 21
No active advertisement
ਅਜੀਤ ਡੈਸਕ 06-09-2025

ਲਿਖਣ ਜਾਂ ਡਰਾਇੰਗ ਕਰਨ ਲਈ ਪੈੱਨ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ | ਪਹਿਲਾ ਪੈੱਨ 3200 ਬੀਸੀ ਵਿਚ ਵਰਤਿਆ ਗਿਆ | ਬੰਬੂ ਰੀਡ ਪੈੱਨ ਤੋਂ ਬਾਲ ਪੁਆਇੰਟ ਪੈੱਨ ਤੱਕ ਲੰਮਾ ਸਫਰ ਤੈਅ ਕੀਤਾ ਹੈ | ਪੈੱਨ ਦਾ ਲਾਤੀਨੀ ਸ਼ਬਦ ਪੇਨਾ ਤੋਂ ਬਣਿਆ ਹੈ ਜਿਸ ਦਾ ਮਤਲਬ 'ਖੰਭ' ਹੈ | ਜੀਨ ਲੀ ਪੇਨ ਨੂੰ ਪੈੱਨ ਦਾ ਪਿਤਾਮਾ ਮੰਨਿਆ ਜਾਂਦਾ ਹੈ |
ਪਿਆਰੇ ਬੱਚਿਓ! ਪੈੱਨ ਕਈ ਕਿਸਮਾਂ ਦੇ ਹੁੰਦੇ ਹਨ ਜਿਵੇਂ ਫਾਊਾਟੇਨ ਪੈੱਨ, ਬਾਲਪੁਆਇੰਟ ਪੈੱਨ, ਰੋਲਰਬਾਲ ਪੈੱਨ, ਮਾਰਕਰ ਪੈੱਨ, ਜੈੱਲ ਪੈੱਨ, ਪਾਇਲਟ ਪੈੱਨ ਆਦਿ | ਲਿਖਣ ਲਈ ਪੈੱਨ ਦੀ ਚੋਣ ਕਰਦੇ ਸਮੇਂ ਪੁਆਇੰਟ ਸਾਈਜ਼, ਸਿਆਹੀ ਦੀ ਕਿਸਮ ਅਤੇ ਰੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਆਓ, ਪੈੱਨਾਂ ਦੀਆਂ ਕੁਝ ਕਿਸਮਾਂ ਦਾ ਜ਼ਿਕਰ ਕਰੀਏ |
ਫਾਊਾਟੇਨ ਪੈੱਨ : ਇਸ ਦੀ ਕਾਢ ਅਮਰੀਕਾ ਦੇ ਲਿਊਸ ਵਾਟਰਮੈਨ ਨੇ 1884 ਵਿਚ ਕੱਢੀ | ਫਾਊਾਟੇਨ ਪੈੱਨ ਵਿਚ ਨਿੱਬ ਹੁੰਦੀ ਹੈ ਜੋ ਲਿਖਣ ਸਮੇਂ ਸਿਆਹੀ ਨੂੰ ਹੇਠਾਂ ਵੱਲ ਖਿੱਚਣ ਲਈ ਕੈਪਿਲਰੀ ਕਿਰਿਆ ਦੀ ਵਰਤੋਂ ਕਰਦੀ ਹੈ | ਇਨ੍ਹਾਂ ਵਿਚ ਪਾਣੀ-ਆਧਾਰਿਤ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਬਹੁਤ ਹੀ ਨਿਰਵਿਘਨ ਵਹਾਅ ਹੁੰਦਾ ਹੈ |
ਬਾਲਪੁਆਇੰਟ ਪੈੱਨ : ਬਾਲਪੁਆਇੰਟ ਪੈੱਨ ਦਾ ਪਹਿਲਾ ਪੇਟੈਂਟ 30 ਅਕਤੂਬਰ 1888 ਨੂੰ ਜੌਹਨ ਜੇ ਲਾਊਡ ਨੇ ਜਾਰੀ ਕੀਤਾ | ਬੁਡਾਪੈਸਟ ਹੰਗਰੀ ਦੇ ਲੈਸਜ਼ਲੋ ਬਿਰੋ ਨੇ 1938 ਵਿਚ ਆਧੁਨਿਕ ਬਾਲਪੁਆਇੰਟ ਪੈੱਨ ਦੀ ਕਾਢ ਕੱਢੀ | ਰੇਨੌਲਡ ਪੈੱਨ ਵੀ ਬਹੁਤ ਵਰਤੇ ਗਏ | ਬਾਲਪੁਆਇੰਟ ਪੈੱਨ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਅਤੇ ਪੈੱਨ ਦੀਆਂ ਪ੍ਰਸਿੱਧ ਕਿਸਮਾਂ ਵਿਚੋਂ ਇਕ ਹੈ | ਇਸ ਦੀ ਟਿਪ ਵਿਚ ਇਕ ਛੋਟੀ ਜਿਹੀ ਬਾਲ ਬੈਰਿੰਗ ਹੁੰਦੀ ਹੈ ਜੋ ਪਿੱਤਲ, ਸਟੇਨਲੈੱਸ ਸਟੀਲ ਜਾਂ ਟੰਗਸਟਨ ਕਾਰਬਾਈਡ ਦੀ ਬਣੀ ਹੁੰਦੀ ਹੈ | ਜਦੋਂ ਇਹ ਲਿਖਣ ਵੇਲੇ ਘੁੰਮਦੀ ਹੈ ਤਾਂ ਕਾਰਟਰਿੱਜ 'ਚੋਂ ਸਿਆਹੀ ਖਿੱਚਦੀ ਹੈ | ਇਸ ਵਿਚਲੀ ਸਿਆਹੀ ਤੇਲ-ਆਧਾਰਿਤ ਹੁੰਦੀ ਹੈ | ਵਧੇਰੇ ਕਰਕੇ ਬਾਲਪੁਆਇੰਟ ਪੈੱਨ ਸਿਆਹੀ ਹੇਠਾਂ ਵੱਲ ਖਿੱਚਣ ਲਈ ਧਰਤੀ ਦੀ ਗੁਰੂਤਾ ਬਲ ਦੀ ਵਰਤੋਂ ਕਰਦੇ ਹਨ | ਜੇਕਰ ਕੰਧ ਵਗੈਰਾ 'ਤੇ ਕਾਗਜ਼ ਰੱਖ ਕੇ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਸਹੀ ਨਹੀਂ ਚਲਦਾ ਜਾਂ ਬੰਦ ਹੋ ਜਾਂਦਾ ਹੈ | ਬਾਲ ਪੁਆਇੰਟ ਪੈਨ ਦੀ ਸਿਆਹੀ ਗਾੜ੍ਹੀ ਹੁੰਦੀ ਹੈ ਅਤੇ ਦੂਜੀਆਂ ਸਿਆਹੀਆਂ ਦੇ ਮੁਕਾਬਲੇ ਜਲਦੀ ਸੁੱਕਦੀ ਹੈ | ਸਿਆਹੀ ਦੀ ਘੱਟ ਵਰਤੋਂ ਹੋਣ ਕਰਕੇ ਇਹ ਪੈੱਨ ਲੰਬਾ ਸਮਾਂ ਚਲਦੇ ਹਨ | ਅੱਜ ਕੱਲ੍ਹ ਵਿਦਿਆਰਥੀ ਇਸ ਤਰ੍ਹਾਂ ਦੇ ਪੈੱਨ ਹੀ ਵਧੇਰੇ ਵਰਤਦੇ ਹਨ | ਇਸ ਨਾਲ ਤੇਜ਼ ਲਿਖਣ ਵਿਚ ਸੌਖ ਰਹਿੰਦੀ ਹੈ ਅਤੇ ਸਿਆਹੀ ਸੁੱਕਣ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ | ਪ੍ਰੰਤੂ ਲਿਖਣ ਸਮੇਂ ਵਧੇਰੇ ਦਬਾਅ ਦੀ ਲੋੜ ਪੈਂਦੀ ਹੈ |
ਰੋਲਰਬਾਲ ਪੈੱਨ : ਰੋਲਰਬਾਲ ਪੈੱਨ ਦਾ ਡਿਜ਼ਾਈਨ ਅਤੇ ਮਕੈਨਿਜ਼ਮ ਬਾਲਪੁਆਇੰਟ ਪੈੱਨ ਵਾਲਾ ਹੀ ਹੁੰਦਾ ਹੈ ਪ੍ਰੰਤੂ ਸਿਆਹੀ ਫਾਊਾਟਨ ਪੈੱਨ ਵਾਲੀ ਤਰਲ (ਪਾਣੀ)-ਅਧਾਰਿਤ ਹੀ ਹੁੰਦੀ ਹੈ | ਪਾਣੀ-ਆਧਾਰਿਤ ਸਿਆਹੀ ਦਾ ਵਹਾਅ ਤੇਜ਼ ਹੁੰਦਾ ਹੈ ਅਤੇ ਬਿਨਾਂ ਰੁਕੇ ਚਲਦਾ ਹੈ ਅਤੇ ਆਰਾਮਦਾਇਕ ਲਿਖਿਆ ਜਾਂਦਾ ਹੈ | ਬਾਲਪੁਆਇੰਟ ਪੈੱਨ ਦੇ ਮੁਕਾਬਲੇ ਕਾਗਜ਼ ਵਿਚ ਵਧੇਰੇ ਸੋਖਿਆ ਜਾਂਦਾ ਹੈ | ਲੰਬੇ ਸਮੇਂ ਤੱਕ ਟੈਕਸਟ ਲਿਖਣ ਲਈ ਇਸ ਨੂੰ ਸਭ ਤੋਂ ਵਧੀਆ ਪੈੱਨ ਮੰਨਿਆ ਜਾਂਦਾ ਹੈ | ਲਿਖਣ ਸਮੇਂ ਘੱਟ ਦਬਾਅ ਦੀ ਲੋੜ ਪੈਂਦੀ ਹੈ | ਇਹ ਕਈ ਰੰਗਾਂ ਵਿਚ ਉਪਲਬਧ ਹੁੰਦੇ ਹਨ | ਸਿਆਹੀ ਦੀ ਵਰਤੋਂ ਵੱਧ ਹੁੰਦੀ ਹੈ |
ਜੈੱਲ ਪੈੱਨ : ਜੈੱਲ ਪੈੱਨ ਵਿਚ ਪਾਣੀ-ਆਧਾਰਿਤ ਜੈੱਲ ਸਿਆਹੀ ਦੀ ਵਰਤੋਂ ਹੁੰਦੀ ਹੈ ਜਿਸ ਵਿਚ ਪਿਗਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਕਈ ਰੰਗਾਂ ਵਿਚ ਉਪਲਬਧ ਹੁੰਦੇ ਹਨ | ਸਿਆਹੀ ਗਾੜ੍ਹੀ ਹੋਣ ਕਰਕੇ ਬਾਲਪੁਆਇੰਟ ਪੈੱਨ ਨਾਲੋਂ ਵਧੀਆ ਹੁੰਦੇ ਹਨ |
ਮਾਰਕਰ ਪੈੱਨ : ਮਾਰਕਰ ਪੈੱਨ ਚਾਰ ਕਿਸਮ ਦੀ ਸਿਆਹੀ 'ਚ ਮਿਲਦੇ ਹਨ-ਪਿਗਮੈਂਟ, ਵਾਟਰ, ਤੇਲ ਅਤੇ ਅਲਕੋਹਲ ਆਧਾਰਿਤ | ਪਿਗਮੈਂਟ ਅਤੇ ਪਾਣੀ-ਆਧਾਰਿਤ ਸਿਆਹੀ ਆਮ ਕਾਗਜ਼ ਲਈ ਅਤੇ ਤੇਲ, ਅਲਕੋਹਲ-ਆਧਾਰਿਤ ਸਿਆਹੀ ਪਲਾਸਟਿਕ, ਧਾਤ, ਜਾਂ ਕੱਚ ਆਦਿ ਲਈ ਵਰਤੀ ਜਾਂਦੀ ਹੈ | ਇਹ ਪਰਮਾਨੈਂਟ, ਗ਼ੈਰ-ਪਰਮਾਨੈਂਟ, ਹਾਈਲਾਈਟਰਜ਼, ਪੋਰਸ ਪੁਆਇੰਟ ਪੈੱਨ, ਲਿਖਾਰੀਆਂ ਅਤੇ ਕਲਾਕਾਰਾਂ ਲਈ ਵਧੀਆ ਮੰਨੇ ਜਾਂਦੇ ਹਨ | ਵਿਦਿਆਰਥੀ ਆਪਣੀਆਂ ਪ੍ਰਾਜੈਕਟ ਫਾਈਲਾਂ ਤਿਆਰ ਕਰਨ ਲਈ ਮਾਰਕਰ ਪੈੱਨ ਦੀ ਵਰਤੋਂ ਕਰਦੇ ਹਨ |

-ਮੋਬਾਈਲ : 98145-92534

Ad Position 22
No active advertisement
ਪਿਛਲੀ ਖ਼ਬਰ ਸਭ ਦਾ ਭਲਾ ਮੰਗੋਬਾਲ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24