ਗੁਟਕੂੰ ਗੁਟਕੂੰ ਕਰਨ ਕਬੂਤਰ,
ਕੁਦਰਤ ਵਿਚ ਰੰਗ ਭਰਨ ਕਬੂਤਰ |
ਕੁਝ ਕੁ ਗੋਲੇ ਕੁਝ ਕੁ ਚੀਨੇ
ਸੈਰ ਅੰਬਰ ਦੀ ਕਰਨ ਕਬੂਤਰ |
ਹੱਦਾਂ ਟੱਪ ਪਹੁੰਚਾਉਣ ਸੁਨੇਹੇ
ਖਤ ਸੱਜਣਾਂ ਦੇ ਫੜਨ ਕਬੂਤਰ |
ਕੁਝ ਰੁੱਖਾਂ ਉੱਪਰ ਬੈਠੇ
ਕੁਝ ਉੜਾਣਾਂ ਭਰਨ ਕਬੂਤਰ |
ਪੁੱਠੇ-ਸਿੱਧੇ ਹੋ ਹੋ ਪਾਉਣ ਬਾਜ਼ੀਆਂ,
ਭੋਰਾ ਵੀ ਨਾ ਡਰਨ ਕਬੂਤਰ |
ਅਸਮਾਨਾਂ ਵਿਚ ਪਾਉਣ ਧਮਾਲਾਂ
ਕਲਾਬਾਜ਼ੀਆਂ ਕਰਨ ਕਬੂਤਰ |
ਕੰਕਰ ਰੋੜ ਹਜ਼ਮ ਕਰ ਜਾਂਦੇ,
ਪਰ ਬਿੱਲੀ ਤੋਂ ਡਰਨ ਕਬੂਤਰ |
ਮਨਿੰਦਰ ਨੂੰ ਤਾਂ ਚੰਗੇ ਲਗਣ,
ਜਦੋਂ ਹੁੰਗਾਰੇ ਭਰਨ ਕਬੂਤਰ |
-ਮਨਿੰਦਰ ਸਿੰਘ
ਕਲਾਸ ਦਸਵੀਂ (ਏ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਧਨੌਲਾ ਜ਼ਿਲ੍ਹਾ ਬਰਨਾਲਾ |