'ਜ਼ਿੰਦਗੀ ਜ਼ਿੰਦਾਦਿਲੀ ਕਾ ਹੈ ਨਾਮ' | ਇਮਾਮ ਬਖ਼ਸ਼ ਸਾਹਿਬ ਦੀਆਂ ਇਹ ਸਤਰਾਂ ਜਿਵੇਂ ਆਪਣੇ ਇਸੇ ਵਿਸ਼ੇ ਲਈ ਲਿਖੀਆਂ ਗਈਆਂ ਹੋਣ | ਅੱਠ ਘੋੜਿਆਂ ਦਾ ਇਕੋ ਤਾਲ, ਇਕੋ ਜੇਡੇ ਕਦਮ, ਇਕੋ ਸੇਧ ਵਿਚ ਦੌੜਨਾ, ਉੱਪਰ ਚਾਰ ਸਵਾਰਾਂ ਦਾ ਅਡੋਲ ਖੜ੍ਹੇ ਹੋ ਕੇ ਸਵਾਰੀ ਕਰਨਾ, ਬਿਨਾਂ ਕਿਸੇ ਸਹਾਰੇ ਆਪਣੇ ਜਿਸਮ ਦਾ ਸੰਤੁਲਨ ਬਣਾ ਕੇ ਰੱਖਣਾ, ਲਗਾਮ ਛੱਡ ਕੇ ਦੋਵੇਂ ਹੱਥਾਂ ਨੂੰ ਉੱਪਰ ਅਸਮਾਨ ਵਿਚ ਲਹਿਰਾਉਣਾ ਤੇ ਓਨਾ ਹੀ ਜ਼ੋਖ਼ਮ ਅਤੇ ਖ਼ਤਰੇ ਭਰਿਆ ਇਨ੍ਹਾਂ ਦੇ ਅੱਗੇ ਖੜ੍ਹੇ ਹੋ ਕੇ ਇਨ੍ਹਾਂ ਦੀ ਸੀਨੇ ਵਲੋਂ ਫੋੋਟੋਗ੍ਰਾਫੀ ਕਰਨਾ ਵੀ ਹੈ | ਚਾਰ ਨਹੀਂ ਇਸ ਫੋਟੋ ਵਿਚ ਫੋਟੋਕਾਰ ਸਮੇਤ ਤੇਰਾਂ ਪਾਤਰਾਂ ਦੀ ਇਕਸੁਰਤਾ ਮੰੂਹੋਂ ਬੋਲਦੀ ਨਜ਼ਰ ਆਉਂਦੀ ਹੈ | ਇਹ ਤਸਵੀਰ ਮੈਂ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸੁਲਤਾਨਪੁਰ ਲੋਧੀ ਵਿਖੇ ਖਿੱਚੀ ਸੀ | ਨਵੀਂ ਹੀ ਸਮੱਸਿਆ ਅੱਜਕਲ੍ਹ ਮੋਬਾਈਲ ਫੋਨਾਂ ਨਾਲ ਫੋਟੋ ਖਿੱਚਣ ਵਾਲੇ ਵੱਡੇ ਕੈਮਰਿਆਂ ਦੇ ਅੱਗੇ ਮੱਲੋਮੱਲੀ ਆਪਣਾ ਮੋਬਾਈਲ ਲਿਆ ਖੜ੍ਹਾ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਦੀ ਤੇਜ਼ਤਰਾਰ ਫੋਟੋਗ੍ਰਾਫੀ ਜਿਸ ਵਿਚ ਐਵੇਂ ਪੰਜ-ਸੱੱਤ ਸੈਕਿੰਡ ਦਾ ਹੀ ਵਕਫ਼ਾ ਹੁੰਦਾ ਹੈ, ਉਸ ਨੂੰ ਨਸ਼ਟ ਕਰ ਦਿੰਦੇ ਹਨ | ਉਨ੍ਹਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਇਸ ਤਰ੍ਹਾਂ ਦਾ ਮੌਕਾ ਬੰਨ੍ਹਣਾ ਹਰ ਕਿਸੇ ਲਈ ਸੁਹਾਣਾ ਹੁੰਦਾ ਹੈ |
-ਪਿੰਡ ਥੰਮਣਵਾਲ (ਫਿਲੌਰ)
ਮੋਬਾਈਲ : 98722-56005