05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ

Ad Position 21
No active advertisement
ਅਜੀਤ ਡੈਸਕ 05-09-2025

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ 'ਗਗਨਯਾਨ' ਭਾਰਤ ਦੇ ਪੁਲਾੜ ਸੰਬੰਧੀ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀਆਂ ਦਿਸ਼ਾ ਵਿਚ ਇਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ, ਜੋ ਉਸ ਦੀ ਮਨੁੱਖੀ ਪੁਲਾੜ ਖੋਜ ਦੀਆਂ ਸਮਰੱਥਾਵਾਂ ਦੀ ਮੁੜ-ਪੁਸ਼ਟੀ ਕਰੇਗਾ ਤੇ ਪ੍ਰਿਥਵੀ ਦੇ ਲਈ ਲਾਭਕਾਰੀ ਅਮਲਾਂ ਸਮੇਤ ਵਿਗਿਆਨਕ ਗਿਆਨ ਵਿਚ ਵਾਧਾ ਕਰੇਗਾ।
ਸਵਾਲ: ਭਾਰਤ ਦੇ ਪੁਲਾੜ ਭਵਿੱਖ ਲਈ 'ਗਗਨਯਾਨ' ਦਾ ਸਭ ਤੋਂ ਵੱਡਾ ਲਾਭ ਕੀ ਹੋਵੇਗਾ?
ਜਵਾਬ: ਭਾਰਤ ਪੁਲਾੜ ਖੇਤਰ ਵਿਚ ਅੱਗੇ ਵਧਣਾ ਪਹਿਲਾਂ ਹੀ ਸ਼ੁਰੂ ਕਰ ਚੁੱਕਿਆ ਹੈ ਅਤੇ ਇਸ ਨੂੰ ਵਿਸ਼ਵ ਪੱਧਰ 'ਤੇ ਸਵੀਕਾਰ ਕੀਤਾ ਗਿਆ ਹੈ। ਹੁਣ ਅਸੀਂ ਚੇਲੇ ਨਹੀਂ ਹਾਂ, ਸਗੋਂ ਅੰਤਰਰਾਸ਼ਟਰੀ ਸਹਿਯੋਗ ਵਿਚ ਬਰਾਬਰ ਦੇ ਭਾਈਵਾਲ ਹਾਂ। 'ਗਗਨਯਾਨ ਮਿਸ਼ਨ' ਇਕ ਹੋਰ ਨਿਰਣਾਇਕ ਮੋੜ ਦਾ ਪ੍ਰਤੀਕ ਹੋਵੇਗਾ। ਇਹ ਨਾ ਸਿਰਫ਼ ਮਨੁੱਖੀ ਪੁਲਾੜ ਉਡਾਣ ਵਿਚ ਭਾਰਤ ਦੀਆਂ ਸਮਰੱਥਾਵਾਂ ਦੀ ਪੁਸ਼ਟੀ ਕਰੇਗਾ, ਸਗੋਂ ਸਾਡੇ ਵਿਗਿਆਨਕ ਗਿਆਨ ਵਿਚ ਵੀ ਵਾਧਾ ਕਰੇਗਾ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੁਆਰਾ ਮਾਈਕ੍ਰੋਗ੍ਰੈਵਿਟੀ, ਖੇਤੀਬਾੜੀ ਅਤੇ ਜੀਵ ਵਿਗਿਆਨ 'ਤੇ ਕੀਤੇ ਗਏ ਪ੍ਰਯੋਗਾਂ ਦੇ ਨਾਲ-ਨਾਲ ਇਸ ਮਿਸ਼ਨ ਦੇ ਧਰਤੀ 'ਤੇ ਹੋਣ ਵਾਲੇ ਅਮਲਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।
ਸਵਾਲ: ਸ਼ੁਕਲਾ ਜਿਹੇ ਨੌਜਵਾਨ ਪੁਲਾੜ ਯਾਤਰੀਆਂ ਦੇ ਇਸ ਖੇਤਰ ਵਿਚ ਯੋਗਦਾਨ, ਸਾਡੀ ਮਨੁੱਖੀ ਪੁਲਾੜ ਯਾਤਰਾ ਨੂੰ ਆਕਾਰ ਦੇਣ ਦੇ ਸੰਦਰਭ ਵਿਚ ਨੌਜਵਾਨਾਂ ਦੀ ਭੂਮਿਕਾ ਕਿੰਨੀ ਕੁ ਮਹੱਤਵਪੂਰਨ ਹੋ ਜਾਂਦੀ ਹੈ?
ਜਵਾਬ: ਭਾਰਤ ਦੇ ਭਵਿੱਖ ਲਈ ਪੁਲਾੜ ਸਣੇ ਹਰ ਖੇਤਰ ਵਿਚ ਨੌਜਵਾਨ ਬਹੁਤ ਜ਼ਰੂਰੀ ਹਨ। ਸਾਡੀ 70 ਫ਼ੀਸਦੀ ਤੋਂ ਵੱਧ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੈ, ਇਸ ਲਈ ਕੁਦਰਤੀ ਤੌਰ 'ਤੇ ਉਹ 'ਵਿਕਸਿਤ ਭਾਰਤ' ਦੇ ਮਾਰਗਦਰਸ਼ਕ ਹਨ। ਗਗਨਯਾਨ ਲਈ ਟ੍ਰੇਨਿੰਗ ਪ੍ਰਾਪਤ 4 ਪੁਲਾੜ ਯਾਤਰੀਆਂ 'ਚੋਂ ਸ਼ੁਭਾਂਸ਼ੂ ਸਭ ਤੋਂ ਛੋਟੀ ਉਮਰ ਦੇ ਸਨ ਅਤੇ ਇਹ ਗੱਲ ਉਨ੍ਹਾਂ ਦੇ ਲਈ ਫਾਇਦੇਮੰਦ ਰਹੀ।
ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ 'ਗਗਨਯਾਨ' ਵਿਗਿਆਨੀਆਂ, ਇੰਜੀਨੀਅਰਾਂ ਅਤੇ ਮਹਿਲਾ ਪੁਲਾੜ ਯਾਤਰੀਆਂ ਲਈ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗਾ?
ਜਵਾਬ: ਹਾਂ, ਬਿਲਕੁਲ ਪੁਲਾੜ ਵਿਗਿਆਨ ਵਿਚ ਪੁਰਸ਼ਾਂ ਤੇ ਔਰਤਾਂ ਵਿਚ ਕੋਈ ਵਿਤਕਰਾ ਨਹੀਂ ਹੈ। 15 ਅਗਸਤ, 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ 'ਗਗਨਯਾਨ' ਦਾ ਐਲਾਨ ਕਰਦਿਆਂ ਕਿਹਾ ਸੀ ਕਿ ਭਾਰਤ ਦਾ ਇਕ ਬੇਟਾ ਜਾਂ ਬੇਟੀ ਪੁਲਾੜ ਵਿਚ ਜਾਣਗੇ। ਹੁਣ ਚੁਣੇ ਗਏ 4 ਪੁਰਸ਼ ਪੁਲਾੜ ਯਾਤਰੀ ਹਵਾਈ ਸੈਨਾ ਤੋਂ ਹਨ, ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਐਡਵਾਂਸਡ ਟ੍ਰੇਨਿੰਗ ਪ੍ਰਾਪਤ ਕੀਤੀ ਹੋਈ ਹੈ। ਅੱਗੇ ਪੁਲਾੜ ਯਾਤਰੀਆਂ 'ਚ ਔਰਤਾਂ ਵੀ ਸ਼ਾਮਿਲ ਹੋਣਗੀਆਂ। ਵਿਸ਼ਵ ਪੱਧਰ 'ਤੇ ਔਰਤਾਂ ਪੁਲਾੜ ਖੋਜ ਦੀ ਅਗਵਾਈ ਕਰ ਰਹੀਆਂ ਹਨ। ਭਾਰਤ ਵਿਚ ਵੀ 'ਇਸਰੋ' ਦੇ ਕਈ ਪ੍ਰੋਜੈਕਟਾਂ - ਚੰਦਰਯਾਨ, ਆਦਿੱਤਯ ਦੀ ਅਗਵਾਈ ਮਹਿਲਾ ਵਿਗਿਆਨੀਆਂ ਨੇ ਕੀਤੀ ਹੈ।
ਸਵਾਲ: ਕੀ 'ਗਗਨਯਾਨ' ਭਾਰਤ ਲਈ ਅੰਤਰਰਾਸ਼ਟਰੀ ਮਨੁੱਖੀ ਪੁਲਾੜ ਮਿਸ਼ਨਾਂ ਵਿਚ ਸ਼ਾਮਿਲ ਹੋਣ ਜਾਂ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਸਥਾਪਿਤ ਕਰਨ ਦਾ ਰਾਹ ਪੱਧਰਾ ਕਰੇਗਾ?
ਜਵਾਬ: ਭਾਰਤ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਨਾਮਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਨੇ 'ਸੁਦਰਸ਼ਨ ਸੁਰੱਕਸ਼ਾ ਚੱਕਰ' ਦਾ ਵੀ ਜ਼ਿਕਰ ਕੀਤਾ ਹੈ, ਜਿੱਥੇ ਪੁਲਾੜ ਟੈਕਨੋਲੋਜੀ ਰਾਸ਼ਟਰੀ ਸੁਰੱਖਿਆ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਲਈ, 2035 ਇਕ ਇਤਿਹਾਸਕ ਵਰ੍ਹਾ ਹੋਵੇਗਾ... ਉਸ ਤੋਂ 5 ਸਾਲ ਬਾਅਦ, ਭਾਰਤ ਦਾ ਟੀਚਾ ਮਨੁੱਖਾਂ ਨੂੰ ਲੈ ਕੇ ਚੰਨ ਦੀ ਸਤ੍ਹਾ 'ਤੇ ਆਪਣਾ ਮਿਸ਼ਨ ਭੇਜਣਾ ਹੈ।
ਸਵਾਲ: ਚੰਨ ਜਾਂ ਮੰਗਲ ਮਿਸ਼ਨ ਦੌਰਾਨ ਤੁਸੀਂ ਭਾਰਤੀ ਪੁਲਾੜ ਯਾਤਰੀਆਂ ਨੂੰ ਕਿਸ ਤਰ੍ਹਾਂ ਦੇ ਪ੍ਰਯੋਗ ਕਰਦੇ ਦੇਖਣਾ ਚਾਹੋਗੇ?
ਜਵਾਬ: ਹਾਲ ਹੀ ਦੇ ਮਿਸ਼ਨ ਵਿਚ ਪ੍ਰਯੋਗਾਂ ਨੂੰ 7 ਸ਼੍ਰੇਣੀਆਂ ਵਿਚ ਵੰਡਿਆ ਗਿਆ ਸੀ। ਜੀਵਨ ਵਿਗਿਆਨ ਖਾਸਤੌਰ 'ਤੇ ਮਹੱਤਵਪੂਰਨ ਰਿਹਾ। ਉਦਾਹਰਨ ਵਜੋਂ 'ਮਾਇਓਜੇਨੇਸਿਸ- ਮਾਈਕ੍ਰੋਗ੍ਰੈਵਿਟੀ' 'ਚ ਮਾਸਪੇਸ਼ੀਆਂ ਦੀ ਵੇਸਟਿੰਗ ਅਤੇ ਰੀਜਨਰੇਸ਼ਨ ਦਾ ਅਧਿਐਨ ਕੈਂਸਰ, ਸ਼ੂਗਰ ਜਾਂ ਇੱਥੋਂ ਤੱਕ ਕਿ ਧਰਤੀ 'ਤੇ ਫ੍ਰੈਕਚਰ ਤੋਂ ਰਿਕਵਰੀ ਦੀਆਂ ਸਥਿਤੀਆਂ ਦੀਆਂ ਸਿੱਧੇ ਤੌਰ 'ਤੇ ਪ੍ਰਾਸੰਗਿਕ ਹੈ।
ਸਵਾਲ: 'ਸਪੈਡੇਕਸ' ਤੋਂ ਬਾਅਦ ਭਾਰਤ ਵਿਸ਼ਵਵਿਆਪੀ ਗ੍ਰਾਹਕਾਂ ਲਈ 'ਸਪੇਸ ਡੌਕਿੰਗ' ਅਤੇ 'ਸੈਟੇਲਾਈਟ ਸਰਵਿਸਿੰਗ' ਦੀ ਸ਼ੁਰੂਆਤ ਕਦੋਂ ਕਰੇਗਾ?
ਜਵਾਬ: ਅਸੀਂ ਸਪੈਡੇਕਸ ਰਾਹੀਂ ਡੌਕਿੰਗ ਤੇ ਅਣਡੌਕਿੰਗ ਵਿਚ ਤਜਰਬਾ ਹਾਸਿਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਗਲਾ 'ਚੰਦਰਯਾਨ-4 ਮਿਸ਼ਨ' 2028 ਦੇ ਆਸਪਾਸ ਆਉਣ ਦੀ ਉਮੀਦ ਹੈ। ਪੁਲਾੜ ਟੂਰਿਜ਼ਮ ਵਿਵਹਾਰਕ ਹੁੰਦੇ ਹੀ ਡੌਕਿੰਗ ਟੈਕਨੋਲੋਜੀ ਯਾਤਰੀ ਸੁਰੱਖਿਆ ਲਈ ਵੀ ਮਹੱਤਵਪੂਰਨ ਹੋਵੇਗੀ।
ਸਵਾਲ: ਭਾਰਤ 5 ਵਰ੍ਹਿਆਂ ਵਿਚ ਜਨਤਕ-ਨਿੱਜੀ ਭਾਈਵਾਲੀ ਰਾਹੀਂ 52 ਜਾਸੂਸੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਸਹਿਯੋਗਾਂ ਨਾਲ ਰਾਸ਼ਟਰੀ ਸੁਰੱਖਿਆ ਕਿਵੇਂ ਯਕੀਨੀ ਹੋਵੇਗੀ?
ਜਵਾਬ: ਸੁਰੱਖਿਆ ਉਪਾਅ ਪਹਿਲਾਂ ਤੋਂ ਹੀ ਮੌਜੂਦ ਹਨ। ਅਸੀਂ ਇਨ-ਸਪੇਸ (ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥੋਰਾਈਜ਼ੇਸ਼ਨ ਸੈਂਟਰ) ਬਣਾਇਆ ਹੈ, ਜੋ ਪੁਲਾੜ ਵਿਚ ਜਨਤਕ-ਨਿੱਜੀ ਭਾਈਵਾਲੀ ਨੂੰ ਨਿਯੰਤਰਿਤ ਕਰਦਾ ਹੈ।
ਸਵਾਲ: ਭਾਰਤ ਨੇ 2033 ਤੱਕ ਗਲੋਬਲ ਸਪੇਸ ਮਾਰਕਿਟ ਦਾ 8 ਪ੍ਰਤੀਸ਼ਤ ਹਿੱਸਾ ਹਾਸਿਲ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਕਿਹੜੀਆਂ ਤਕਨੀਕਾਂ ਭਾਰਤ ਨੂੰ ਸਪੇਸਐਕਸ ਅਤੇ ਚੀਨ ਨਾਲ ਮੁਕਾਬਲਾ ਕਰਨ ਵਿਚ ਮਦਦ ਕਰਨਗੀਆਂ?
ਜਵਾਬ: ਸਾਡਾ ਜ਼ਿਆਦਾਤਰ ਧਿਆਨ ਰਾਕੇਟਾਂ ਤੇ ਲਾਂਚਾਂ 'ਤੇ ਹੈ, ਪਰ ਲਗਭਗ ਅੱਧੀਆਂ ਪੁਲਾੜ ਸਰਗਰਮੀਆਂ ਸਾਡੀ ਧਰਤੀ 'ਤੇ ਹਨ। ਪੁਲਾੜ ਟੈਕਨੋਲੋਜੀ ਖੇਤੀਬਾੜੀ, ਬੁਨਿਆਦੀ ਢਾਂਚੇ ਅਤੇ ਇੱਥੋਂ ਤੱਕ ਕਿ ਯੁੱਧ ਵਿਚ ਵੀ ਏਕੀਕ੍ਰਿਤ ਹੈ। ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਦੀ ਹੀ ਉਦਾਹਰਨ ਲਓ; ਜੋ ਸਮਾਂ, ਪੈਸਾ ਤੇ ਕਾਗਜ਼ੀ ਕਾਰਵਾਈ ਬਚਾਉਣ ਲਈ ਸੈਟੇਲਾਈਟ ਚਿੱਤਰਾਂ ਦੀ ਵਰਤੋਂ ਕਰਦੀ ਹੈ, ਜਿਸ ਨੇ ਸਿੱਧੇ ਤੌਰ 'ਤੇ ਆਰਥਿਕ ਵਿਕਾਸ 'ਚ ਯੋਗਦਾਨ ਪਾਇਆ ਹੈ। ਸਾਨੂੰ ਉਮੀਦ ਹੈ ਕਿ ਭਾਰਤ ਦੀ ਲਗਭਗ 8 ਅਰਬ ਡਾਲਰ ਦੀ ਪੁਲਾੜ ਅਰਥਵਿਵਸਥਾ ਅਗਲੇ ਦਹਾਕੇ ਵਿਚ ਪੰਜ ਗੁਣਾ ਵਧ ਕੇ 40-45 ਬਿਲੀਅਨ ਡਾਲਰ ਹੋ ਜਾਵੇਗੀ।
ਸਵਾਲ: ਕੀ ਤੁਸੀਂ ਹਵਾਈ ਸੈਨਾ ਦੇ ਪਾਇਲਟਾਂ ਤੋਂ ਇਲਾਵਾ ਆਮ ਨਾਗਰਿਕਾਂ ਨੂੰ ਵੀ ਭਾਰਤ ਦੇ ਪੁਲਾੜ ਯਾਤਰੀ ਸਮੂਹ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰੋਗੇ?
ਜਵਾਬ: ਬਿਲਕੁਲ! ਫਿਲਹਾਲ ਹਵਾਈ ਸੈਨਾ ਦੇ ਪਾਇਲਟ ਹਾਈਐਲਟੀਟਿਊਡ ਵਾਲੇ ਜੈੱਟਸ ਵਿਚ ਟ੍ਰੇਨਿੰਗ ਦੇ ਕਾਰਨ ਬਿਹਤਰ ਢੰਗ ਨਾਲ ਇਸ ਕੰਮ ਲਈ ਤਿਆਰ ਹਨ, ਪਰ ਇਹ ਸਿਰਫ਼ ਸ਼ੁਰੂਆਤ ਹੈ। ਭਵਿੱਖ ਵਿਚ ਸਾਡੇ ਪੁਲਾੜ ਯਾਤਰੀ ਸਮੂਹ ਦਾ ਵਿਸਤਾਰ ਹੋਣ 'ਤੇ ਇਸ ਵਿਚ ਆਮ ਨਾਗਰਿਕ, ਮਹਿਲਾਵਾਂ, ਬਾਇਓ ਟੈਕਨੋਲੋਜਿਸਟ, ਪੁਲਾੜ ਚਿਕਿਤਸਕ ਤੇ ਮੀਡੀਆ ਪੇਸ਼ੇਵਰ ਵੀ ਸ਼ਾਮਿਲ ਹੋਣਗੇ ਤਾਂ ਜੋ ਮਿਸ਼ਨਾਂ ਨੂੰ ਅਸਲ ਸਮੇਂ ਦੌਰਾਨ ਰਿਕਾਰਡ ਕੀਤਾ ਜਾ ਸਕੇ। ਜਿਵੇਂ-ਜਿਵੇਂ ਇਹ ਪ੍ਰਣਾਲੀ ਵਿਕਸਿਤ ਹੋਵੇਗੀ, ਭਾਰਤ ਨੂੰ ਆਪਣੀਆਂ ਉਤਸ਼ਾਹਪੂਰਨ ਯੋਜਨਾਵਾਂ ਨੂੰ ਪੂਰਾ ਕਰਨ ਲਈ ਪੁਲਾੜ ਯਾਤਰੀਆਂ ਦੇ ਇਕ ਵੱਡੇ ਤੇ ਵਧੇਰੇ ਵਿਭਿੰਨਤਾ ਵਾਲੇ ਸਮੂਹ ਦੀ ਜ਼ਰੂਰਤ ਹੋਵੇਗੀ।

-ਜਨਤਕ ਸ਼ਿਕਾਇਤਾਂ ਤੇ ਪੈਨਸ਼ਰਾਂ ਸੰਬੰਧੀ,
ਕੇਂਦਰੀ ਮੰਤਰੀ।

Ad Position 22
No active advertisement
ਪਿਛਲੀ ਖ਼ਬਰ ਸਮੇਂ ਦੀ ਹਾਣੀ ਨਵੀਂ ਪੀੜ੍ਹੀ ਤਿਆਰ ਕਰਨ ਵਿਚ ਹੈ ਅਧਿਆਪਕਾਂ ਦਾ ਅਹਿਮ ਰੋਲ ਅਗਲੀ ਖ਼ਬਰ ਪੰਜਾਬ ਦੇ ਕੋਲ ਹੀ ਹੋਵੇ ਰਾਜ ਦੇ ਦਰਿਆਵਾਂ ਦਾ ਪ੍ਰਬੰਧ
Ad Position 24