15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ੁਬੀਨ ਗਰਗ-ਦੀ ਆਵਾਜ਼ ਤੇ ਸੰਗੀਤ ਹਮੇਸ਼ਾ ਜ਼ਿੰਦਾ ਰਹਿਣਗੇ

Ad Position 21
No active advertisement
ਅਜੀਤ ਡੈਸਕ 24-09-2025

ਭਾਰਤ ਦੇ ਪੂਰਬਉੱਤਰ ਤੋਂ ਉੱਠ ਕੇ ਪੂਰੇ ਦੇਸ਼ ਅਤੇ ਫਿਰ ਵਿਦੇਸ਼ ਤੱਕ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੇ ਗਾਇਕ ਜ਼ੁਬੀਨ ਗਰਗ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸੰਗੀਤ ਪ੍ਰੇਮੀਆਂ ਨੂੰ ਡੂੰਘੇ ਸਦਮੇ ਵਿਚ ਪਾ ਦਿੱਤਾ ਹੈ। 52 ਸਾਲ ਦੀ ਉਮਰ ਵਿਚ ਸਿੰਗਾਪੁਰ ਵਿਚ ਸਕੂਬਾ ਡਾਈਵਿੰਗ ਹਾਦਸੇ ਵਿਚ ਉਨ੍ਹਾਂ ਦੀ ਜਾਨ ਚਲੀ ਗਈ। ਜ਼ੁਬੀਨ ਗਰਗ ਦਾ ਸਫ਼ਰ ਇਕ ਪ੍ਰੇਰਣਾਦਾਈ ਸਫ਼ਰ ਹੈ ਕਿ ਕਿਵੇਂ ਅਸਾਮ ਦੇ ਇਕ ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਕੋਈ ਕਲਾਕਾਰ ਦੁਨੀਆ ਭਰ ਵਿਚ ਆਪਣੀ ਆਵਾਜ਼ ਦਾ ਜਾਦੂ ਫੈਲਾ ਸਕਦਾ ਹੈ। ਉਨ੍ਹਾਂ ਦੀ 'ਯਾ ਅਲੀ' ਵਰਗੀ ਗੀਤ ਦੀ ਧੁਨ ਅੱਜ ਵੀ ਹਰ ਕਿਸੇ ਦੀਆਂ ਯਾਦਾਂ ਵਿਚ ਤਾਜ਼ਾ ਹੈ। ਉਨ੍ਹਾਂ ਦੀ ਮੌਤ ਭਾਵੇਂ ਅਚਾਨਕ ਹੋਈ, ਪਰ ਉਨ੍ਹਾਂ ਦੀ ਕਲਾ ਅਤੇ ਫੈਨ-ਫਾਲੋਇੰਗ ਉਨ੍ਹਾਂ ਨੂੰ ਹਮੇਸ਼ਾ ਅਮਰ ਬਣਾਈ ਰੱਖੇਗੀ। ਜ਼ੁਬੀਨ ਸਿਰਫ਼ ਇਕ ਗਾਇਕ ਨਹੀਂ ਸਨ, ਉਹ ਅਸਮ ਅਤੇ ਪੂਰਬਉੱਤਰ ਲਈ ਇਕ ਸੱਭਿਆਚਾਰਕ ਪਛਾਣ ਅਤੇ ਜਨੂੰਨ ਸੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ ਬਾਰੇ ਜੋ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਚਾਹੇ ਜ਼ੁਬੀਨ ਗਰਗ ਸਾਡੇ ਵਿਚਾਲੇ ਨਹੀਂ ਹੈ, ਤਾਂ ਵੀ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦਾ ਸੰਗੀਤ ਹਮੇਸ਼ਾ ਜ਼ਿੰਦਾ ਰਹੇਗਾ। ਪੂਰਬਉੱਤਰ ਤੋਂ ਲੈ ਕੇ ਬਾਲੀਵੁੱਡ ਤੱਕ ਉਨ੍ਹਾਂ ਨੇ ਆਪਣੀ ਕਲਾ ਨਾਲ ਇਕ ਇਸ ਤਰ੍ਹਾਂ ਦੀ ਛਾਪ ਛੱਡੀ ਹੈ, ਜਿਸ ਨੂੰ ਮਿਟਾਉਣਾ ਸੰਭਵ ਨਹੀਂ ਹੈ। ਉਨ੍ਹਾਂ ਦੀ ਮੌਤ ਇਕ ਕਲਾਕਾਰ ਦੀ ਬੇਵਕਤੀ ਵਿਦਾਈ ਹੈ, ਪਰ ਉਨ੍ਹਾਂ ਦੀ ਗਾਇਕੀ, ਕਹਾਣੀਆਂ ਅਤੇ ਸੰਘਰਸ਼ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਗੂੰਜਦੇ ਰਹਿਣਗੇ। ਜ਼ੁਬੀਨ ਗਰਗ ਦਾ ਅਸਲੀ ਨਾਂਅ ਜ਼ਿਬੋਨ ਬੋਰਠਾਕੁਰ ਸੀ। ਉਨ੍ਹਾਂ ਦਾ ਜਨਮ 18 ਨਵੰਬਰ, 1972 ਨੂੰ ਅਸਾਮ ਵਿਚ ਹੋਇਆ ਸੀ। ਪਰਿਵਾਰ ਕਲਾ ਅਤੇ ਸਿੱਖਿਆ ਨਾਲ ਜੁੜਿਆ ਹੋਇਆ ਸੀ। ਪਿਤਾ ਮੈਜਿਸਟ੍ਰੇਟ ਸਨ, ਜਦ ਕਿ ਮਾਂ ਗਾਇਕਾ, ਡਾਂਸਰ ਅਤੇ ਅਭਿਨੇਤਰੀ ਸੀ। ਜ਼ੁਬੀਨ ਨੇ 19 ਸਾਲ ਦੀ ਉਮਰ ਵਿਚ ਪਹਿਲੀ ਐਲਬਮ ਨਾਲ ਸੰਗੀਤ ਦੀ ਦੁਨੀਆ ਵਿਚ ਕਦਮ ਰੱਖਿਆ ਸੀ। 1992 ਵਿਚ ਉਨ੍ਹਾਂ ਦੀ ਪਹਿਲੀ ਐਲਬਮ 'ਅਨਾਮਿਕਾ' ਆਈ ਸੀ, ਜਿਸ ਨੇ ਪੂਰੇ ਉੱਤਰੀ ਭਾਰਤ ਨੂੰ ਹਿਲਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਮਾਇਆ', 'ਆਸ਼ਾ' ਅਤੇ 'ਪਾਖੀ' ਵਰਗੇ ਐਲਬਮ ਦਿੱਤੇ, ਜਿਸ ਨਾਲ ਉਨ੍ਹਾਂ ਦੀ ਹਰਮਨਪਿਆਰਤਾ ਹੋਰ ਵਧੀ।
ਮੁੰਬਈ ਦਾ ਸਫ਼ਰ ਅਤੇ ਬਾਲੀਵੁੱਡ ਵਿਚ ਵੱਡਾ ਮੌਕਾ
ਸੰਗੀਤ ਦੇ ਸੁਪਨਿਆਂ ਨੂੰ ਵੱਡਾ ਬਣਾਉਣ ਲਈ ਜ਼ੁਬੀਨ ਮੁੰਬਈ ਚਲੇ ਆਏ। ਸ਼ੁਰੂਆਤ ਵਿਚ ਉਨ੍ਹਾਂ ਨੇ ਛੋਟੇ-ਛੋਟੇ ਐਲਬਮ ਅਤੇ ਫ਼ਿਲਮਾਂ ਲਈ ਗਾਇਆ। 'ਚਾਂਦਨੀ ਰਾਤ', 'ਯੂਹੀਂ ਕਭੀ', 'ਫਿਜ਼ਾ' ਅਤੇ 'ਕਾਂਟੇ' ਵਰਗੀਆਂ ਫ਼ਿਲਮਾਂ ਵਿਚ ਉਨ੍ਹਾਂ ਨੇ ਕੰਮ ਕੀਤਾ। ਪਰ ਉਨ੍ਹਾਂ ਦੀ ਕਿਸਮਤ ਬਦਲੀ ਸਾਲ 2006 ਵਿਚ ਜਦੋਂ ਫ਼ਿਲਮ 'ਗੈਂਗਸਟਰ' ਦਾ ਗਾਣਾ 'ਯਾ ਅਲੀ' ਆਇਆ। ਇਸ ਗਾਣੇ ਨੇ ਜ਼ੁਬੀਨ ਗਰਗ ਨੂੰ ਪੂਰੇ ਦੇਸ਼ ਵਿਚ ਸਟਾਰ ਬਣਾ ਦਿੱਤਾ। ਜ਼ੁਬੀਨ ਨੇ ਆਪਣੇ ਕਰੀਅਰ ਵਿਚ ਹੁਣ ਤੱਕ 32,000 ਤੋਂ ਜ਼ਿਆਦਾ ਗਾਣੇ ਗਾਏ ਹਨ। ਇਹ ਗਾਣੇ ਲਗਭਗ 40 ਭਾਸ਼ਾਵਾਂ ਵਿਚ ਰਿਕਾਰਡ ਹੋਏ ਹਨ। ਹਿੰਦੀ, ਅਸਾਮੀ, ਬੰਗਾਲੀ, ਉੜੀਆ, ਮਰਾਠੀ, ਪੰਜਾਬੀ, ਕੰਨੜ ਅਤੇ ਇਥੋਂ ਤੱਕ ਕਿ ਨਿਪਾਲੀ ਵਿਚ ਵੀ। ਏਨੇ ਵੱਡੇ ਪੱਧਰ 'ਤੇ ਕੰਮ ਕਰਨ ਵਾਲੇ ਗਾਇਕ ਭਾਰਤ ਵਿਚ ਬਹੁਤ ਘੱਟ ਹੋਏ ਹਨ। ਸਾਲ 2000 ਵਿਚ ਉਨ੍ਹਾਂ ਨੇ 'ਤੁਮੀ ਮੋਰ ਮਾਥੋ ਮੋਰ' ਨਾਂਅ ਦੀ ਅਸਾਮੀ ਫ਼ਿਲਮ ਬਣਾਈ ਅਤੇ ਉਸ ਵਿਚ ਐਕਟਿੰਗ ਵੀ ਕੀਤੀ। ਇਸ ਤੋਂ ਇਲਾਵਾ 'ਦੀਨਬੰਧੂ' ਵਰਗੀਆਂ ਫ਼ਿਲਮਾਂ ਵਿਚ ਵੀ ਉਨ੍ਹਾਂ ਨੇ ਕੰਮ ਕੀਤਾ ਅਤੇ ਸੰਗੀਤ ਵੀ ਦਿੱਤਾ। 2005 ਵਿਚ ਉਨ੍ਹਾਂ ਨੂੰ ਨੈਸ਼ਨਲ ਪੁਰਸਕਾਰ ਵੀ ਮਿਲਿਆ, ਜੋ ਉਨ੍ਹਾਂ ਦੀ ਕਲਾ ਲਈ ਵੱਡੀ ਪਛਾਣ ਸੀ।
ਜ਼ੁਬੀਨ ਪਿਛਲੇ ਦਿਨੀਂ ਸਿੰਗਾਪੁਰ ਵਿਚ ਸਨ, ਜਿਥੇ ਉਹ ਚੌਥੇ 'ਨੌਰਥ ਈਸਟ ਇੰਡੀਆ ਫੈਸਟੀਵਲ' ਵਿਚ ਪੇਸ਼ਕਾਰੀ ਕਰਨ ਵਾਲੇ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਕੇ ਲੋਕਾਂ ਨੂੰ ਇਸ ਫੈਸਟੀਵਲ ਵਿਚ ਆਉਣ ਦਾ ਸੱਦਾ ਦਿੱਤਾ ਸੀ। ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। 18 ਸਤੰਬਰ, 2025 ਨੂੰ ਸਕੂਬਾ ਡਾਈਵਿੰਗ ਕਰਦੇ ਸਮੇਂ ਹਾਦਸਾ ਹੋਇਆ। ਉਨ੍ਹਾਂ ਨੂੰ ਤੁਰੰਤ ਸਮੁੰਦਰ ਤੋਂ ਕੱਢਿਆ ਗਿਆ ਅਤੇ ਹਸਪਤਾਲ ਲੈ ਜਾਇਆ ਗਿਆ, ਪਰ ਡਾਕਟਰ ਉਨ੍ਹਾਂ ਨੂੰ ਬਚਾਅ ਨਹੀਂ ਸਕੇ। ਆਪਣੀ ਆਖ਼ਰੀ ਵੀਡੀਓ ਵਿਚ ਜ਼ੁਬੀਨ ਨੇ ਮੁਸਕਰਾਉਂਦੇ ਹੋਏ ਕਿਹਾ ਸੀ ਕਿ ਉਹ ਸਿੰਗਾਪੁਰ ਵਿਚ ਹਿੰਦੀ, ਬੰਗਾਲੀ ਅਤੇ ਅਸਾਮੀ ਗਾਣੇ ਗਾਉਣ ਵਾਲੇ ਹਨ। ਉਨ੍ਹਾਂ ਨੇ ਲਿਖਿਆ ਸੀ ਕਿ 'ਸਭੀ ਲੋਗ ਆਓ ਔਰ ਸਪੋਰਟ ਕਰੋ ਐਂਟਰੀ ਫ੍ਰੀ'। ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹੀ ਉਨ੍ਹਾਂ ਦਾ ਆਖ਼ਰੀ ਸੰਦੇਸ਼ ਹੋਵੇਗਾ। ਅੱਜ ਜਦੋਂ ਜ਼ੁਬੀਨ ਗਰਗ ਸਾਡੇ ਵਿਚਾਲੇ ਨਹੀਂ ਹੈ ਤਾਂ ਵੀ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦਾ ਸੰਗੀਤ ਹਮੇਸ਼ਾ ਜ਼ਿੰਦਾ ਰਹੇਗਾ। ਪੂਰਬਉੱਤਰ ਤੋਂ ਲੈ ਕੇ ਬਾਲੀਵੁੱਡ ਤੱਕ ਉਨ੍ਹਾਂ ਨੇ ਆਪਣੀ ਕਲਾ ਨਾਲ ਇਕ ਇਸ ਤਰ੍ਹਾਂ ਦੀ ਛਾਪ ਛੱਡੀ ਹੈ, ਜਿਸ ਨੂੰ ਮਿਟਾਉਣਾ ਸੰਭਵ ਨਹੀਂ ਹੈ।

-ਅ.ਬ.

Ad Position 22
No active advertisement
ਪਿਛਲੀ ਖ਼ਬਰ ਕਾਬਲੀਅਤ ਵਿਚ ਕੋਈ ਕਮੀ ਨਹੀਂ-ਜਾਹਨਵੀ ਕਪੂਰ ਅਗਲੀ ਖ਼ਬਰ ਕ੍ਰਿਤੀ ਸੈਨਨ-ਰਾਮਚਰਨ ਨਾਲ ਫ਼ਿਲਮ ਕਰੇਗੀ
Ad Position 24