15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕ੍ਰਿਤੀ ਸੈਨਨ-ਰਾਮਚਰਨ ਨਾਲ ਫ਼ਿਲਮ ਕਰੇਗੀ

Ad Position 21
No active advertisement
ਅਜੀਤ ਡੈਸਕ 24-09-2025

35 ਸਾਲ ਦੀ ਕ੍ਰਿਤੀ ਸੈਨਨ 'ਉਨਡਪਾ' ਭਾਰਤ ਦੀ ਲਿੰਗ ਸਮਾਨਤਾ ਸੰਸਥਾ ਦੀ 'ਬਰਾਂਡ ਅੰਬੈਸਡਰ' ਯਾਨੀ ਉਤਪਾਦ ਰਾਜਦੂਤ ਬਣ ਚੁੱਕੀ ਹੈ। ਗੱਲ ਉਸ ਦੇ ਘਰ ਦੀ ਕਰੀਏ ਤਾਂ ਮਾਤਾ-ਪਿਤਾ ਦੋਵੇਂ ਕਮਾਊ ਹਨ ਤੇ ਘਰ 'ਚ ਫਿਰ ਵੀ ਮਾਂ ਨਾਲ ਉਸ ਨੂੰ 'ਲਿੰਗ ਸਮਾਨਤਾ' ਦਾ ਅਸਰ ਦਿਖਾਈ ਦਿੱਤਾ ਹੈ। ਕ੍ਰਿਤੀ ਨੇ ਕਿਹਾ ਹੈ ਕਿ ਫ਼ਿਲਮ ਨਗਰੀ 'ਚ 'ਲਿੰਗ ਮਤਭੇਦ' ਬਹੁਤ ਹਨ। ਹੀਰੋ ਨੂੰ ਚੰਗੀ ਟਰਾਂਸਪੋਰਟ ਤੇ ਬਾਹਰ ਸ਼ੂਟਿੰਗ 'ਤੇ ਵਧੀਆ ਕਮਰਾ ਦਿੱਤਾ ਜਾਂਦਾ ਹੈ ਤੇ ਹੀਰੋਇਨ ਨਾਲ ਦੂਸਰੇ ਦਰਜੇ ਦਾ ਵਤੀਰਾ ਹੁੰਦਾ ਹੈ। ਬਾਕੀ ਅਸਿਸਟੈਂਟ ਜਦ ਸੈੱਟ 'ਤੇ 'ਲੇਡੀਜ਼ ਫਸਟ' ਉਸ ਨੂੰ ਸਕਰਿਪਟ ਦਿੰਦੇ ਹਨ ਤੇ ਹੀਰੋ ਨੂੰ ਬਾਅਦ ਵਿਚ ਤਾਂ ਇਸ ਤੋਂ ਵੀ ਕ੍ਰਿਤੀ ਨਾਰਾਜ਼ ਹੈ ਕਿ ਅਜਿਹਾ ਲਿੰਗ ਮਤਭੇਦ ਕਿਉਂ? ਕ੍ਰਿਤੀ ਨੇ ਕਿਆਰਾ ਦੀ ਥਾਂ ਫਰਹਾਨ ਅਖ਼ਤਰ ਦੀ ਫ਼ਿਲਮ 'ਡੌਨ-3' 'ਚ ਲਈ ਹੈ ਤੇ ਇਸ ਫ਼ਿਲਮ 'ਚ 'ਆਜ ਕੀ ਰਾਤ' ਜਿਹਾ ਗਾਣਾ ਰਣਵੀਰ ਤੇ ਕ੍ਰਿਤੀ ਸੈਨਨ ਉੱਪਰ ਫ਼ਿਲਮਾਇਆ ਜਾਵੇਗਾ। ਕ੍ਰਿਤੀ ਨੇ ਭਾਰ ਘਟਾਉਣ ਦਾ ਇਕ ਨਵਾਂ ਫਾਰਮੂਲਾ ਵੀ ਦੱਸਿਆ ਹੈ ਤੇ ਉਸ ਅਨੁਸਾਰ ਉਸ ਨੂੰ ਇਹ ਨਿਯਮ ਰਾਸ ਆਇਆ ਹੈ। ਅੱਜਕਲ੍ਹ ਕ੍ਰਿਤੀ ਕੋਲ ਕੰਮ ਦੀ ਘਾਟ ਨਹੀਂ ਹੈ, ਉਹ ਸ਼ਾਹਿਦ ਕਪੂਰ ਨਾਲ 'ਕਾਕਟੇਲ-2' ਵੀ ਕਰ ਰਹੀ ਹੈ। ਇਸ ਦੌਰਾਨ ਦੱਖਣ ਦੇ ਪ੍ਰਸਿੱਧ ਨਿਰਦੇਸ਼ਕ ਸੁਕੁਮਾਰ ਨੇ ਆਪਣੀ ਨਵੀਂ ਫ਼ਿਲਮ ਰਾਮਚਰਨ ਨਾਲ ਸ਼ੁਰੂ ਕੀਤੀ ਹੈ ਤੇ ਪੱਕੀ ਖ਼ਬਰ ਹੈ ਕਿ ਇਸ ਫ਼ਿਲਮ ਦੀ ਹੀਰੋਇਨ ਕ੍ਰਿਤੀ ਸੈਨਨ ਹੀ ਹੋਵੇਗੀ। 400 ਕਰੋੜ ਦਾ ਵਪਾਰ ਹਿੰਦੀ ਫ਼ਿਲਮਾਂ ਨੂੰ ਕ੍ਰਿਤੀ ਦੀਆਂ ਫ਼ਿਲਮਾਂ ਨੇ ਦੋ ਸਾਲ 'ਚ ਕਰ ਕੇ ਦਿੱਤਾ ਹੈ ਤੇ ਇਹ ਬਹੁਤ ਵੱਡੀ ਗੱਲ ਹੈ ਤੇ ਬਾਕੀ ਸੁੰਦਰਤਾ ਵਿਚ ਤਾਂ ਕ੍ਰਿਤੀ ਸੈਨਨ ਨੇ ਹਾਨੀਆ ਆਮਿਰ ਦੀਆਂ ਗੱਲ੍ਹਾਂ ਦੇ ਟੋਇਆਂ ਨੂੰ ਵੀ ਮਾਤ ਦੇ ਦਿੱਤੀ ਹੈ। 78 ਕਰੋੜ ਦਾ ਆਲੀਸ਼ਾਨ ਘਰ ਉਹ ਮੁੰਬਈ 'ਚ ਖਰੀਦ ਚੁੱਕੀ ਹੈ। ਗੱਲ ਲੋਕਾਂ ਦੀ ਕਰੀਏ ਤਾਂ ਕ੍ਰਿਤੀ ਆਖਦੀ ਹੈ ਕਿ ਇਹ ਕਦੇ ਵੀ ਤੁਹਾਨੂੰ ਸਹੀ ਨਹੀਂ ਆਖਣਗੇ। ਕਦੇ ਕਹਿਣਗੇ ਇਹ ਛੋਟੀ ਹੈ, ਕਦੇ ਇਹ ਮੋਟੀ ਹੈ, ਕਦੇ ਇਹ ਪਤਲੀ ਹੈ, ਕਦੇ ਕੁਝ ਕਦੇ ਕੁਝ, ਸਭ ਨਾਂਹ-ਪੱਖੀ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਪਰ੍ਹੇ ਰਹਿਣ ਦਿਓ। ਮਿਹਨਤਾਂ ਕਰੋ, ਸਲਾਮਾਂ ਲੁੱਟੋ। ਇੰਡਸਟਰੀ ਤੋਂ ਬਾਹਰ ਦੀ ਹੋ ਕੇ ਵੀ ਕ੍ਰਿਤੀ ਸੈਨਨ ਸਭ ਤੋਂ ਸੋਹਣੀ, ਟਿਕਟ ਖਿੜਕੀ 'ਤੇ ਸੁਪਰ ਹੀਰੋਇਨ ਤੇ ਦਿਲ ਦੀ ਸਾਫ਼ ਤੇ ਨਰਮ ਅਭਿਨੇਤਰੀ ਹੈ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਜ਼ੁਬੀਨ ਗਰਗ-ਦੀ ਆਵਾਜ਼ ਤੇ ਸੰਗੀਤ ਹਮੇਸ਼ਾ ਜ਼ਿੰਦਾ ਰਹਿਣਗੇ ਅਗਲੀ ਖ਼ਬਰ ਸ਼ਵੇਤਾ ਤਿਵਾੜੀ ਦੀ ਦਿੱਖ 'ਤੇ ਪ੍ਰਸੰਸਕ ਹੋਏ ਫ਼ਿਦਾ
Ad Position 24