16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਸ਼ਟਰੀ ਫੁੱਟਬਾਲ ਖਿਡਾਰੀ ਸੰਦੇਸ਼ ਝਿੰਗਨ ਦੀ ਸਰਜਰੀ ਹੋਈ ਸਫ਼ਲ <br/>

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ.)-ਸਟਾਰ ਭਾਰਤੀ ਡਿਫੈਂਡਰ ਸੰਦੇਸ਼ ਝਿੰਗਨ ਦੀ ਗੱਲ੍ਹ ਦੀ ਹੱਡੀ ਦੇ ਫ੍ਰੈਕਚਰ ਦੀ ਸਰਜਰੀ ਸਫਲ ਰਹੀ ਹੈ, ਉਸਦੀ ਇੰਡੀਅਨ ਸੁਪਰ ਲੀਗ ਟੀਮ ਐਫ.ਸੀ. ਗੋਆ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਉਹ ਤਾਜਿਕਸਤਾਨ 'ਚ ਸੀ.ਏ.ਐਫ.ਏ. ਨੇਸ਼ਨਜ਼ ਕੱਪ 'ਚ ਖੇਡਦੇ ਸਮੇਂ ਜ਼ਖਮੀ ਹੋ ਗਿਆ ਸੀ | ਝਿੰਗਨ 1 ਸਤੰਬਰ ਨੂੰ ਤਾਜਿਕਸਤਾਨ ਦੇ ਹਿਸੋਰ 'ਚ ਈਰਾਨ ਵਿਰੁੱਧ ਭਾਰਤ ਦੇ ਗਰੁੱਪ ਮੈਚ ਦÏਰਾਨ ਜ਼ਖਮੀ ਹੋ ਗਿਆ ਸੀ | ਭਾਰਤ ਇਹ ਮੈਚ 0-3 ਨਾਲ ਹਾਰ ਗਿਆ ਤੇ ਝਿੰਗਨ ਬੁੱਧਵਾਰ ਨੂੰ ਘਰ ਵਾਪਸ ਆ ਗਿਆ | ਐਫ.ਸੀ. ਗੋਆ ਦੇ ਸੀ.ਈ.ਓ. ਰਵੀ ਪੁਸਕੁਰ ਨੇ ਦੱਸਿਆ ਕਿ ਉਸਦੀ ਵੀਰਵਾਰ ਨੂੰ ਸਰਜਰੀ ਹੋਈ | ਸਰਜਰੀ ਨੇ 32 ਸਾਲਾ ਇਸ ਤਜਰਬੇਕਾਰ ਖਿਡਾਰੀ ਨੂੰ ਅਗਲੇ ਮਹੀਨੇ ਭਾਰਤ ਦੇ 2 ਮਹੱਤਵਪੂਰਨ ਏ.ਐਫ.ਸੀ. ਏਸ਼ੀਅਨ ਕੱਪ ਕੁਆਲੀਫਾਈਾਗ ਦÏਰ ਦੇ ਮੈਚਾਂ ਲਈ ਸ਼ੱਕ 'ਚ ਪਾ ਦਿੱਤਾ ਹੈ, ਜੋ ਕਿ 9 ਅਕਤੂਬਰ ਨੂੰ ਸਿੰਗਾਪੁਰ 'ਚ ਤੇ 14 ਅਕਤੂਬਰ ਨੂੰ ਮਾਰਗਾਓ 'ਚ ਖੇਡੇ ਜਾਣਗੇ | ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਝਿੰਗਨ ਗੋਆ 'ਚ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਤੇ ਉਸਦੀ ਸਿਹਤਯਾਬੀ 'ਤੇ ਨੇੜਿਓਾ ਨਜ਼ਰ ਰੱਖੀ ਜਾ ਰਹੀ ਹੈ | ਏ.ਆਈ.ਐਫ.ਐਫ. ਅਤੇ ਐਫ.ਸੀ. ਗੋਆ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਕਿ ਝਿੰਗਨ ਨੂੰ ਇਸ ਸਮੇਂ ਦÏਰਾਨ ਸਭ ਤੋਂ ਵਧੀਆ ਇਲਾਜ ਤੇ ਹਰ ਜ਼ਰੂਰੀ ਸਹਾਇਤਾ ਮਿਲੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲੇ ਗੁਰਮਤਿ ਪ੍ਰਚਾਰ ਲਈ ਅਮਰੀਕਾ ਪੁੱਜੇ <br/> ਅਗਲੀ ਖ਼ਬਰ — ਮਹਿਲਾ ਹਾਕੀ ਏਸ਼ੀਆ ਕੱਪ —ਭਾਰਤ ਨੇ ਕੀਤੀ ਸ਼ਾਨਦਾਰ ਸ਼ੁਰੂਆਤ ਥਾਈਲੈਂਡ ਨੂੰ 11-0 ਨਾਲ ਹਰਾਇਆ <br/>
Ad Position 24