16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

— ਮਹਿਲਾ ਹਾਕੀ ਏਸ਼ੀਆ ਕੱਪ —ਭਾਰਤ ਨੇ ਕੀਤੀ ਸ਼ਾਨਦਾਰ ਸ਼ੁਰੂਆਤ ਥਾਈਲੈਂਡ ਨੂੰ 11-0 ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 06-09-2025
ਹਾਂਗਜ਼ੂ (ਚੀਨ), 5 ਸਤੰਬਰ (ਪੀ.ਟੀ.ਆਈ.)-ਉਦਿਤਾ ਦੁਹਾਨ ਤੇ ਬਿਊਟੀ ਡੰਗ ਡੰਗ ਦੇ 2-2 ਗੋਲਾਂ ਦੀ ਮਦਦ ਨਾਲ ਭਾਰਤ ਨੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਥਾਈਲੈਂਡ ਨੂੰ 11-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ | ਉਦਿਤਾ ਨੇ 30ਵੇਂ ਤੇ 52ਵੇਂ ਮਿੰਟ 'ਚ ਪੈਨਲਟੀ ਕਾਰਨਰਾਂ ਤੋਂ ਗੋਲ ਕੀਤੇ ਜਦੋਂ ਕਿ ਡੰਗ ਡੰਗ ਨੇ 45ਵੇਂ ਅਤੇ 54ਵੇਂ ਮਿੰਟ 'ਚ ਗੋਲ ਕੀਤੇ | ਇਨ੍ਹਾਂ ਦੋਵਾਂ ਤੋਂ ਇਲਾਵਾ, ਮੁਮਤਾਜ਼ ਖਾਨ (7ਵੇਂ ਮਿੰਟ), ਸੰਗੀਤਾ ਕੁਮਾਰੀ (10ਵੇਂ), ਨਵਨੀਤ ਕÏਰ (16ਵੇਂ), ਲਾਲਰੇਮਸਿਆਮੀ (18ਵੇਂ), ਥÏਡਮ ਸੁਮਨ ਦੇਵੀ (49ਵੇਂ), ਸ਼ਰਮੀਲਾ ਦੇਵੀ (57ਵੇਂ) ਅਤੇ ਰੁਤਜਾ ਦਾਦਾਸੋ ਪਿਸਲ (60ਵੇਂ) ਨੇ ਭਾਰਤ ਲਈ ਗੋਲ ਕੀਤੇ | ਇਸ ਟੂਰਨਾਮੈਂਟ 'ਚ 8 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਨੂੰ 2 ਪੂਲਾਂ 'ਚ ਵੰਡਿਆ ਗਿਆ ਹੈ | ਦੋਵਾਂ ਪੂਲਾਂ ਦੀਆਂ ਚੋਟੀ ਦੀਆਂ 2 ਟੀਮਾਂ ਸੁਪਰ 4 ਪੜਾਅ ਲਈ ਕੁਆਲੀਫਾਈ ਕਰਨਗੀਆਂ | ਸੁਪਰ 4 ਦੀਆਂ 2 ਚੋਟੀ ਦੀਆਂ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ 'ਚ ਖੇਡਣਗੀਆਂ | ਭਾਰਤ ਟੂਰਨਾਮੈਂਟ 'ਚ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਤੇ ਚੋਟੀ ਦੀ ਡਰੈਗ-ਫਲਿੱਕਰ ਦੀਪਿਕਾ ਤੋਂ ਬਿਨਾਂ ਹੈ, ਜੋ ਦੋਵੇਂ ਸੱਟਾਂ ਕਾਰਨ ਨਹੀਂ ਖੇਡ ਰਹੀਆਂ ਹਨ | ਏਸ਼ੀਆ ਕੱਪ ਜੇਤੂ ਅਗਲੇ ਸਾਲ ਬੈਲਜੀਅਮ ਤੇ ਨੀਦਰਲੈਂਡ 'ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ | ਥਾਈਲੈਂਡ ਤੋਂ ਬਾਅਦ, ਭਾਰਤ ਸਨਿਚਰਵਾਰ ਨੂੰ ਜਪਾਨ ਨਾਲ ਭਿੜੇਗਾ | ਫਿਰ ਉਹ ਆਪਣੇ ਆਖਰੀ ਪੂਲ ਪੜਾਅ ਦੇ ਮੈਚ 'ਚ 8 ਸਤੰਬਰ ਨੂੰ ਸਿੰਗਾਪੁਰ ਨਾਲ ਭਿੜੇਗਾ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਫੁੱਟਬਾਲ ਖਿਡਾਰੀ ਸੰਦੇਸ਼ ਝਿੰਗਨ ਦੀ ਸਰਜਰੀ ਹੋਈ ਸਫ਼ਲ <br/> ਅਗਲੀ ਖ਼ਬਰ ਬੀ.ਸੀ.ਸੀ.ਆਈ. ਨੇ ਭਾਰਤੀ ਟੀਮ ਦੀ ਜਰਸੀ ਸਪਾਂਸਰਸ਼ਿਪ ਦਰਾਂ ਵਧਾਈਆਂ <br/>
Ad Position 24