ਗੁਹਾਟੀ, 22 ਨਵੰਬਰ (ਪੀ.ਟੀ.ਆਈ.)-ਗੁਹਾਟੀ 'ਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦੂਜੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋ ਗਿਆ ਹੈ | ਦੱਖਣੀ ਅਫਰੀਕਾ ਨੇ ਅੱਜ ਦੇ ਦਿਨ ਦੀ ਸਮਾਪਤੀ ਤੱਕ ਆਪਣੀ ਪਹਿਲੀ ਪਾਰੀ ਵਿਚ ਛੇ ਵਿਕਟਾਂ 'ਤੇ 247 ਦÏੜਾਂ ਬਣਾਈਆਂ | ਸੇਨੂਰਨ ਮੁਥੁਸਾਮੀ 25 ਦÏੜਾਂ ਅਤੇ ਕਾਇਲ ਵੇਰੇਨ ਇਕ ਦੌੜ ਨਾਲ ਕ੍ਰੀਜ਼ 'ਤੇ ਹਨ | ਭਾਰਤ ਲਈ ਸਪਿਨਰ ਗੇਂਦਬਾਜ਼ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦੋਂ ਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ ਇਕ-ਇਕ ਵਿਕਟ ਲਈ | ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਏਡਨ ਮਾਰਕਰਾਮ ਤੇ ਰਿਆਨ ਰਿਕਲਟਨ ਨੇ ਪਹਿਲੀ ਵਿਕਟ ਲਈ 82 ਦÏੜਾਂ ਜੋੜ ਕੇ ਟੀਮ ਨੂੰ ਇਕ ਮਜ਼ਬੂਤ ਸ਼ੁਰੂਆਤ ਦਿੱਤੀ | ਬੁਮਰਾਹ ਨੇ ਪਹਿਲੇ ਸੈਸ਼ਨ ਦੇ ਅੰਤ ਤੋਂ ਪਹਿਲਾਂ ਮਾਰਕਰਾਮ ਨੂੰ ਆਉਟ ਕਰਕੇ ਸਾਂਝੇਦਾਰੀ ਤੋੜੀ | ਕੁਲਦੀਪ ਦੀ ਸਪਿਨ ਫਿਰ ਕੰਮ ਕਰ ਗਈ, ਅਤੇ ਟੀਮ ਨੇ ਵਾਪਸੀ ਦੀ ਕੋਸ਼ਿਸ਼ ਕੀਤੀ | ਹੁਣ, ਦੂਜੇ ਦਿਨ, ਭਾਰਤੀ ਗੇਂਦਬਾਜ਼ ਦੱਖਣੀ ਅਫਰੀਕਾ ਦੀ ਪਾਰੀ ਨੂੰ ਜਲਦੀ ਸਮੇਟਣ 'ਤੇ ਕੇਂਦਿ੍ਤ ਹੋਣਗੇ | ਭਾਰਤ ਨੇ ਕਪਤਾਨ ਸ਼ੁਭਮਨ ਗਿੱਲ ਦੀ ਗੈਰਹਾਜ਼ਰੀ ਵਿਚ ਰਿਸ਼ਭ ਪੰਤ ਦੀ ਅਗਵਾਈ ਹੇਠ ਮੈਚ ਖੇਡਿਆ | ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦੂਜੇ ਟੈਸਟ ਦੇ ਪਹਿਲੇ ਦਿਨ ਇਕ ਵੀ ਅਰਧ ਸੈਂਕੜਾ ਨਹੀਂ ਲੱਗਿਆ, ਪਰ ਕੁਝ ਅਜਿਹਾ ਹੋਇਆ ਜੋ ਟੈਸਟ ਕ੍ਰਿਕਟ ਦੇ 149 ਸਾਲਾਂ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ ਸੀ | ਇਹ ਪਹਿਲਾ ਮÏਕਾ ਸੀ ਜਦੋਂ ਕਿਸੇ ਟੀਮ ਦੇ ਚੋਟੀ ਦੇ ਚਾਰ ਬੱਲੇਬਾਜ਼ਾਂ ਨੇ ਇਕ ਪਾਰੀ ਵਿਚ 35 ਜਾਂ ਇਸ ਤੋਂ ਵੱਧ ਦÏੜਾਂ ਬਣਾਈਆਂ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ 50 ਦੌੜਾਂ ਦਾ ਅੰਕੜਾ ਪਾਰ ਨਹੀਂ ਕੀਤਾ |
ਖੇਡ ਸੰਸਾਰ
Free
ਪਹਿਲੇ ਦਿਨ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 247/6 'ਤੇ ਰੋਕਿਆ
ਅਜੀਤ ਡੈਸਕ
23-11-2025