ਚੇਨਈ, 5 ਦਸੰਬਰ (ਪੀ.ਟੀ.ਆਈ.)-ਰਾਸ਼ਟਰੀ ਚੈਂਪੀਅਨ ਵੇਲਾਵਨ ਸੇਂਥਿਲਕੁਮਾਰ ਨੇ ਇੱਥੇ ਸਕੁਐਸ਼ ਇੰਡੀਅਨ ਟੂਰ 4 'ਚ ਪੁਰਸ਼ਾਂ ਦਾ ਖਿਤਾਬ ਜਿੱਤਿਆ ਤੇ ਅਨਾਹਤ ਸਿੰਘ ਨੇ ਮਹਿਲਾ ਖਿਤਾਬ ਜਿੱਤਿਆ | ਚੋਟੀ ਦਾ ਦਰਜਾ ਪ੍ਰਾਪਤ ਤੇ ਵਿਸ਼ਵ ਨੰਬਰ 46 ਸੇਂਥਿਲਕੁਮਾਰ ਨੇ ਮਿਸਰ ਦੇ ਐਡਮ ਹਵਾਲ ਨੂੰ 11-7, 11-9, 9-11, 11-4 ਨਾਲ ਹਰਾ ਕੇ ਪੁਰਸ਼ਾਂ ਦਾ ਖਿਤਾਬ ਜਿੱਤਿਆ | ਮਹਿਲਾ ਫਾਈਨਲ 'ਚ, ਦਿੱਲੀ ਦੀ ਅਨਾਹਤ ਸਿੰਘ (ਵਿਸ਼ਵ ਨੰਬਰ 29) ਨੇ ਤਜਰਬੇਕਾਰ ਹਮਵਤਨ ਜੋਸ਼ਨਾ ਚਿਨੱਪਾ (ਸਾਬਕਾ ਨੰਬਰ 10) ਨੂੰ ਪੰਜ ਗੇਮਾਂ ਦੇ ਰੋਮਾਂਚਕ ਮੈਚ ਵਿੱਚ 11-8, 11-13, 11-13, 11-6, 11-8 ਨਾਲ ਹਰਾਇਆ | ਪਿਛਲੇ ਮਹੀਨੇ ਹੋਏ ਡੇਲੀ ਕਾਲਜ ਇੰਡੀਅਨ ਓਪਨ ਤੋਂ ਬਾਅਦ ਇਹ ਅਨਾਹਤ ਦੀ ਚਿਨੱਪਾ 'ਤੇ ਲਗਾਤਾਰ ਦੂਜੀ ਜਿੱਤ ਸੀ | ਸੇਂਥਿਲਕੁਮਾਰ, ਅਨਾਹਤ, ਜੋਸ਼ਨਾ ਤੇ ਅਭੈ ਸਿੰਘ ਅਗਲੇ ਹਫ਼ਤੇ ਇੱਥੇ ਸ਼ੁਰੂ ਹੋਣ ਵਾਲੇ ਸਕੁਐਸ਼ ਵਿਸ਼ਵ ਕੱਪ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ |
ਖੇਡ ਸੰਸਾਰ
Free
ਸਕਵਾਸ਼ ਇੰਡੀਆ ਟੂਰ : ਸੈਂਥਿਲਕੁਮਾਰ ਤੇ ਅਨਾਹਤ ਚੈਂਪੀਅਨ ਬਣੇ
ਅਜੀਤ ਡੈਸਕ
06-12-2025