ਲੰਡਨ, 5 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੇਂਦਰੀ ਲੰਡਨ ਜਾਣ ਵਾਲੀ ਇਕ ਰੇਲ ਗੱਡੀ 'ਚ 30 ਸਾਲਾ ਔਰਤ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ 35 ਸਾਲਾ ਜਤਿੰਦਰ ਸਿੰਘ ਉਰਫ਼ ਵਿੱਕੀ ਸਿੰਘ ਸੰਘਾ ਨੂੰ ਲੰਡਨ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 26 ਹਫ਼ਤਿਆਂ ਦੀ ਕੈਦ, 187 ਪੌਂਡ ਜੁਰਮਾਨਾ ਤੇ 10 ਸਾਲ ਲਈ ਜਿਨਸੀ ਅਪਰਾਧੀਆਂ ਦੀ ਸੂਚੀ 'ਚ ਸ਼ਾਮਿਲ ਕਰਨ ਦੀ ਸਜ਼ਾ ਸੁਣਾਈ ਹੈ | ਬਿ੍ਟਿਸ਼ ਟਰਾਂਸਪੋਰਟ ਪੁਲਿਸ ਨੇ ਕਿਹਾ ਕਿ ਸੰਘਾ 2 ਅਕਤੂਬਰ 2024 ਨੂੰ ਲਿਵਰਪੂਲ ਸਟ੍ਰੀਟ ਸਟੇਸ਼ਨ ਤੋਂ ਖਚਾਖਚ ਭਰੀ ਇਕ ਭੀੜ ਵਾਲੀ ਰੇਲ ਗੱਡੀ 'ਚ ਚੜਿ੍ਹਆ ਤੇ ਔਰਤ ਨਾਲ ਜਿਨਸੀ ਛੇੜਛਾੜ ਕੀਤੀ | ਜਿਸ ਤੋਂ ਬਾਅਦ ਮਹਿਲਾ ਨੇ 61016 ਟਰਾਂਸਪੋਰਟ ਪੁਲਿਸ ਨੂੰ ਸੂਚਿਤ ਕੀਤਾ | ਕੁੱਝ ਦਿਨਾਂ ਬਾਅਦ ਇਕ ਅਧਿਕਾਰੀ ਨੇ ਕਿੰਗਜ਼ ਕਰਾਸ ਸਟੇਸ਼ਨ ਦੇ ਬਾਹਰ ਸੰਘਾ ਨੂੰ ਪਛਾਣ ਲਿਆ ਤੇ ਗਿ੍ਫ਼ਤਾਰ ਕਰ ਲਿਆ | ਜਾਂਚ ਅਧਿਕਾਰੀ ਕਾਂਸਟੇਬਲ ਸਟੀਵਨ ਰਿਡਪਾਥ-ਮਿਸ਼ੇਲ ਨੇ ਕਿਹਾ ਕਿ ਸੰਘਾ ਦਾ ਮੌਕਾਪ੍ਰਸਤ ਵਿਵਹਾਰ ਪੂਰੀ ਤਰ੍ਹਾਂ ਅਸਵੀਕਾਰਨਯੋਗ ਸੀ, ਪੀੜਤ ਆਪਣੇ ਕੰਮ 'ਤੇ ਜਾਂਦੇ ਸਮੇਂ ਆਪਣੀ ਰੋਜ਼ਾਨਾ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਸੀ |