14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਕਿ੍ਸਮਸ ਪਾਰਟੀ 'ਚ ਸ਼ਾਮਿਲ ਹੋਇਆ ਇਕਲੌਤਾ ਸਿੱਖ ਵਿਅਕਤੀ <br/>

Ad Position 21
No active advertisement
ਅਜੀਤ ਡੈਸਕ 06-12-2025
ਲੈਸਟਰ (ਇੰਗਲੈਂਡ), 5 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਹਰ ਸਾਲ ਕਿ੍ਸਮਸ ਮੌਕੇ ਆਪਣੇ ਗ੍ਰਹਿ ਵਿਖੇ ਕੀਤੀ ਜਾਂਦੀ ਕਿ੍ਸਮਸ ਟਰੀ ਪਾਰਟੀ 'ਚ ਇਸ ਵਾਰ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਪੰਜਾਬੀ ਮੁਖਤਿਆਰ ਸਿੰਘ ਝੰਡੇਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਆਗੂ ਤੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹਨ, ਨੂੰ ਇਕਲੋਤੇ ਸਿੱਖ ਵਜੋਂ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਮੁਖਤਿਆਰ ਸਿੰਘ ਝੰਡੇਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਹਰਕਮਲ ਕੌਰ ਬਰਤਾਨੀਆ ਪੁਲਿਸ 'ਚ ਸੇਵਾਵਾਂ ਨਿਭਾ ਰਹੀ ਹੈ ਤੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਅਤੇ ਉਹਨਾਂ ਦੀ ਬੇਟੀ ਨੂੰ ਕਿ੍ਸਮਿਸ ਮੌਕੇ ਹਰ ਸਾਲ ਹੋਣ ਵਾਲੀ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਪਾਰਟੀ ਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ | ਜਿਸ ਤੋਂ ਬਾਅਦ ਉਹ ਆਪਣੀ ਬੇਟੀ ਸਮੇਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਦੇ ਸੱਦੇ ਤੇ ਉਨਾਂ ਦੇ ਗ੍ਰਹਿ ਵਿਖੇ ਪਾਰਟੀ ਦੇ ਸ਼ਾਮਿਲ ਹੋਣ ਲਈ ਪੁੱਜੇ | ਉਹਨਾਂ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨਾਲ ਕੁਝ ਸਮਾਂ ਮੁਲਾਕਾਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਕਵਾਸ਼ ਇੰਡੀਆ ਟੂਰ : ਸੈਂਥਿਲਕੁਮਾਰ ਤੇ ਅਨਾਹਤ ਚੈਂਪੀਅਨ ਬਣੇ ਅਗਲੀ ਖ਼ਬਰ ਯੂ.ਕੇ. 'ਚ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਦੇ ਦੋਸ਼ 'ਚ ਭਾਰਤੀਆਂ ਸਮੇਤ 171 ਹਿਰਾਸਤ 'ਚ ਲਏ
Ad Position 24