13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਅਹਿਮਦਗੜ੍ਹ ਦੇ ਖਿਡਾਰੀਆਂ ਨੇ ਜਿੱਤੇ 5 ਗੋਲਡ ਮੈਡਲ <br/>

Ad Position 21
No active advertisement
ਅਜੀਤ ਡੈਸਕ 06-12-2025

ਅਹਿਮਦਗੜ੍ਹ, 5 ਦਸੰਬਰ (ਸੁਖਜੀਤ ਸਿੰਘ ਖੇੜਾ)-ਬੀਤੇ ਦਿਨੀਂ ਥਾਈਲੈਂਡ 'ਚ ਹੋਈ ਵਰਲਡ ਪਾਵਰ ਲਿਫ਼ਟਿੰਗ ਦੇ ਲਈ ਅਹਿਮਦਗੜ੍ਹ ਇਲਾਕੇ ਦੇ 2 ਖਿਡਾਰੀਆਂ ਤੇ ਪਿੰਡ ਬ੍ਰਹਮਪੁਰ ਦਾ ਇਕ ਖਿਡਾਰੀ ਦਾ ਨਾਮ ਚੁਣਿਆ ਗਿਆ ਸੀ | ਜਿਸ ਦੇ ਵਿਚ ਤਿੰਨੋ ਖਿਡਾਰੀ ਥਾਈਲੈਂਡ ਦੇ ਵਿਚ 27 ਨਵੰਬਰ ਤੋਂ 30 ਨਵੰਬਰ 2025 ਤੱਕ ਹੋਈ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ ਦੇ ਵਿਚ ਭਾਗ ਲਿਆ | ਇਨ੍ਹਾਂ ਤਿੰਨੋ ਨੌਜਵਾਨਾਂ ਨੇ ਕੋਚ ਗੁਰਪ੍ਰੀਤ ਸਿੰਘ ਸੋਨੀ ਦੀ ਸਖਤ ਮਿਹਨਤ ਸਦਕਾ 5 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਜਿੱਤਿਆ | ਜਿਸ ਵਿਚ ਅਲੀ ਅਕਬਰ ਥਿੰਦ ਨੇ 75 ਕਿਲੋ ਭਾਰ 'ਚ ਖੇਡਦਿਆਂ ਪਾਵਰਲਿਫਟ ਤੇ ਡੈਡਲਿਫਟ ਵਿਚ 2 ਗੋਲਡ ਮੈਡਲ ਜਿੱਤੇ, ਬਲਜੋਤ ਸਿੰਘ ਨੇ 105 ਕਿਲੋ ਭਾਰ ਵਿਚ ਖੇਡਦਿਆਂ ਪਾਵਰਲਿਫਟ ਅਤੇ ਡੈਡਲਿਫਟ ਵਿਚ 1 ਗੋਲਡ ਅਤੇ 1 ਸਿਲਵਰ ਮੈਡਲ ਜਿੱਤਿਆ ਅਤੇ ਹਰਪ੍ਰੀਤ ਸਿੰਘ ਪਿੰਡ ਬ੍ਰਹਮਪੁਰ ਨੇ 67.5 ਕਿਲੋ ਭਾਰ ਵਿਚ ਖੇਡਦਿਆਂ ਪਾਵਰਲਿਫਟ ਤੇ ਡੈਡਲਿਫਟ ਵਿਚ 2 ਗੋਲਡ ਮੈਡਲ ਜਿੱਤੇ | ਇਨ੍ਹਾਂ ਤਿੰਨੋਂ ਖਿਡਾਰੀਆਂ ਦੇ ਵਾਪਸ ਅਹਿਮਦਗੜ੍ਹ ਪਹੰੁਚਣ 'ਤੇ ਸ਼ਹਿਰ ਨਿਵਾਸੀਆਂ ਤੇ ਮੁਹੱਲਾ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਖ਼ੁਸ਼ੀ ਵਿਚ ਪਟਾਕੇ ਚਲਾ ਕੇ ਅਤੇ ਢੋਲ ਵਜਾ ਕੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਕੌਂਸਲਰ ਅਸਲਮ ਅਫਰੀਦੀ ਨੇ ਕਿਹਾ ਕਿ ਨੌਜਵਾਨਾਂ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਹੈ | ਜਿਸ ਤੋਂ ਬਾਅਦ ਹੁਣ ਇਹ ਉਨ੍ਹਾਂ ਨੂੰ ਮੌਕਾ ਮਿਲਿਆ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ | ਇਸ ਮੌਕੇ ਸਮੂਹ ਅਹਿਮਦਗੜ ਵਾਸੀਆਂ ਨੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਾਪਤੀ ਤੇ ਮੁਬਾਰਕਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਹੁਣ ਗੱਬਰ ਨੂੰ ਮਾਰ ਠਾਕੁਰ ਲਵੇਗਾ ਬਦਲਾ 'ਸ਼ੋਅਲੇ : ਦਾ ਫਾਈਨਲ ਕੱਟ' ਦਾ ਟ੍ਰੇਲਰ ਰਿਲੀਜ਼ <br/> ਅਗਲੀ ਖ਼ਬਰ ਮਮਤਾ ਸਿੰਘ ਨੇ ਜਰਸੀ ਸਿਟੀ ਕੌਂਸਲ ਦੀ ਜਿੱਤੀ ਚੋਣ <br/>
Ad Position 24