13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਹੁਣ ਗੱਬਰ ਨੂੰ ਮਾਰ ਠਾਕੁਰ ਲਵੇਗਾ ਬਦਲਾ 'ਸ਼ੋਅਲੇ : ਦਾ ਫਾਈਨਲ ਕੱਟ' ਦਾ ਟ੍ਰੇਲਰ ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 06-12-2025
ਮੁੰਬਈ, 5 ਦਸੰਬਰ (ਇੰਟ.)-ਧਰਮਿੰਦਰ ਤੇ ਅਮਿਤਾਭ ਬੱਚਨ ਦੀ ਫ਼ਿਲਮ 'ਸ਼ੋਅਲੇ: ਦ ਫਾਈਨਲ ਕੱਟ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ | ਇਹ ਫਿਲਮ 12 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ | ਇਹ ਫਿਲਮ ਡੌਲਬੀ 5.1 ਸਾਊਾਡ ਦੇ ਨਾਲ 4ਕੇ. ਰੈਜ਼ੋਲਿਊਸ਼ਨ 'ਚ ਦਿਖਾਈ ਜਾਵੇਗੀ ਤੇ ਦਰਸ਼ਕ ਇਸ ਨੂੰ ਲੈ ਕੇ ਉਤਸ਼ਾਹਿਤ ਹਨ | ਇਸ ਰੀ-ਰਿਲੀਜ਼ ਦੀ ਖਾਸ ਗੱਲ ਇਸਦਾ ਅਸਲੀ, ਬਿਨਾਂ ਕੱਟਿਆ ਹੋਇਆ ਕਲਾਈਮੈਕਸ ਹੈ, ਜਿਸਨੂੰ ਸੈਂਸਰ ਬੋਰਡ (ਸੀ.ਬੀ.ਐਫ.ਸੀ.) ਨੇ ਸ਼ੁਰੂ 'ਚ ਬਹੁਤ ਜ਼ਿਆਦਾ ਹਿੰਸਕ ਹੋਣ ਕਰਕੇ ਕੱਟਣ ਦਾ ਹੁਕਮ ਦਿੱਤਾ ਸੀ | ਉਸ ਕਲਾਈਮੈਕਸ 'ਚ, ਠਾਕੁਰ (ਸੰਜੇ ਕੁਮਾਰ) ਗੱਬਰ ਸਿੰਘ (ਅਮਜਦ ਖਾਨ) ਨੂੰ ਕੰਡਿਆਲੀਆਂ ਜੁੱਤੀਆਂ ਨਾਲ ਮਾਰਦਾ ਹੈ | ਇਸ ਪ੍ਰੋਜੈਕਟ ਨੇ ਪੁਰਾਣੇ ਨਕਾਰਾਤਮਕ, ਗੁਆਚੇ ਦਿ੍ਸ਼ਾਂ ਤੇ ਮਿਟਾਏ ਗਏ ਫੁਟੇਜ ਨੂੰ ਬਹਾਲ ਕੀਤਾ ਹੈ | ਸ਼ੋਅਲੇ ਦਾ ਇਹ ਨਵੀਨੀਕਰਨ ਕੀਤਾ ਗਿਆ ਸੰਸਕਰਣ ਪਹਿਲਾਂ ਇਟਲੀ ਦੇ 'ਇਲ ਸਿਨੇਮਾ ਰਿਤਰੋਵਾਟੋ ਫੈਸਟੀਵਲ' ਵਿਚ ਦੁਨੀਆ ਭਰ ਦੇ ਸਿਨੇਮਾਂ ਪ੍ਰੇਮੀਆਂ ਲਈ ਪ੍ਰਦਰਸ਼ਿਤ ਕੀਤਾ ਗਿਆ ਸੀ | ਇਸਨੂੰ ਬਾਅਦ ਵਿੱਚ ਸਿਡਨੀ ਦੇ ਭਾਰਤੀ ਫਿਲਮ ਫੈਸਟੀਵਲ 'ਚ ਇਕ ਮੁੱਖ ਆਕਰਸ਼ਣ ਵਜੋਂ ਪੇਸ਼ ਕੀਤਾ ਗਿਆ ਸੀ | ਹੁਣ 50 ਸਾਲਾਂ ਬਾਅਦ ਇਸ ਬਿਨਾਂ ਕੱਟੇ ਹੋਏ ਕਲਾਈਮੈਕਸ ਨੂੰ 12 ਦਸੰਬਰ ਨੂੰ ਰਲੀਜ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਹਵਾਈ ਅੱਡੇ 'ਤੇ 10 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ-2 ਗਿ੍ਫ਼ਤਾਰ <br/> ਅਗਲੀ ਖ਼ਬਰ ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਅਹਿਮਦਗੜ੍ਹ ਦੇ ਖਿਡਾਰੀਆਂ ਨੇ ਜਿੱਤੇ 5 ਗੋਲਡ ਮੈਡਲ <br/>
Ad Position 24