13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੈਲਗਰੀ ਹਵਾਈ ਅੱਡੇ 'ਤੇ 10 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ-2 ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-12-2025
ਕੈਲਗਰੀ, 5 ਦਸੰਬਰ (ਜਸਜੀਤ ਸਿੰਘ ਧਾਮੀ)-ਆਰ.ਸੀ.ਐਮ.ਪੀ. ਕੈਲਗਰੀ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਕੈਲਗਰੀ ਹਵਾਈ ਅੱਡੇ 'ਤੇ ਨਸ਼ੀਲੇ ਪਦਾਰਥਾਂ ਦੀ ਇਕ ਖੇਪ ਆਉਣ ਬਾਰੇ ਜਰਮਨ ਸਰਹੱਦੀ ਅਧਿਕਾਰੀਆਂ ਤੋਂ ਇਕ ਚੇਤਾਵਨੀ ਮਿਲੀ ਸੀ | ਸੀ.ਬੀ.ਐਸ. ਏ. ਦੀ ਸਹਾਇਤਾ ਨਾਲ ਪੁਲਿਸ ਹਵਾਈ ਅੱਡੇ 'ਤੇ ਪਹੁੰਚੀ ਜਿੱਥੇ ਪੈਕੇਜ ਸਥਿਤ ਸੀ ਤੇ ਬਾਅਦ ਵਿਚ ਜ਼ਬਤ ਕਰ ਲਿਆ ਗਿਆ ਤੇ ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਰਿਹਾਇਸ਼ 'ਤੇ ਇਕ ਤਲਾਸ਼ੀ ਵਾਰੰਟ 'ਚ 12.9 ਕਿਲੋਗ੍ਰਾਮ ਕੇਟਾਮਾਈਨ, 89.2 ਗ੍ਰਾਮ ਹਾਈਡ੍ਰੋਮੋਰਫੋਨ, 26.4 ਗ੍ਰਾਮ ਕੋਕੀਨ, ਇਕ ਲੋਡ ਕੀਤੀ ਐਸ.ਆਰ. 9 ਹੈਂਡਗਨ, 9-ਐਮ.ਐਮ. ਗੋਲਾ ਬਾਰੂਦ, ਕੈਨੇਡੀਅਨ ਕਰੰਸੀ ਤੇ ਪੈਕੇਜਿੰਗ, ਤੋਲਣ ਵਾਲਾ ਪੈਮਾਨਾ ਤੇ ਬਫਿੰਗ ਏਜੰਟ ਸਮੇਤ ਨਸ਼ੀਲੇ ਪਦਾਰਥਾਂ ਦਾ ਸਮਾਨ ਮਿਲਿਆ | ਗਿ੍ਫਤਾਰ ਕੀਤੇ 2 ਜਣਿਆ 'ਚ 36 ਸਾਲਾ ਸਕਾਟ ਸਿੰਕਲੇਅਰ ਲੀਅਰ ਤੇ 34 ਸਾਲਾ ਕੈਲੀ ਕੋਰੀਨ ਰੌਬਿਨਸਨ, ਦੇ ਖਿਲਾਫ 9 ਦੋਸ਼ ਹਨ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਸਵਰਨਜੀਤ ਸਿੰਘ ਨੇ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਵਜੋਂ ਚੁੱਕੀ ਸਹੁੰ ਅਗਲੀ ਖ਼ਬਰ ਹੁਣ ਗੱਬਰ ਨੂੰ ਮਾਰ ਠਾਕੁਰ ਲਵੇਗਾ ਬਦਲਾ 'ਸ਼ੋਅਲੇ : ਦਾ ਫਾਈਨਲ ਕੱਟ' ਦਾ ਟ੍ਰੇਲਰ ਰਿਲੀਜ਼ <br/>
Ad Position 24