13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮਮਤਾ ਸਿੰਘ ਨੇ ਜਰਸੀ ਸਿਟੀ ਕੌਂਸਲ ਦੀ ਜਿੱਤੀ ਚੋਣ <br/>

Ad Position 21
No active advertisement
ਅਜੀਤ ਡੈਸਕ 06-12-2025
ਸੈਕਰਾਮੈਂਟੋ, 5 ਦਸੰਬਰ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਮਮਤਾ ਸਿੰਘ ਨੇ ਜਰਸੀ ਸ਼ਹਿਰ ਦੇ ਕੌਂਸਲਰ ਵਜੋਂ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ | ਸ਼ਹਿਰ ਦੇ ਇਤਿਹਾਸ ਵਿਚ ਉਹ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਹੈ ਜੋ ਕੌਂਸਲ ਲਈ ਚੁਣੀ ਗਈ ਹੈ | ਮਮਤਾ ਸਿੰਘ ਪਿਛਲੇ ਕਈ ਸਾਲਾਂ ਤੋਂ ਭਾਈਚਾਰਕ ਸਰਗਰਮੀਆਂ ਵਿਚ ਹਿੱਸਾ ਲੈਂਦੀ ਰਹੀ ਹੈ ਤੇ ਉਹ ਆਮ ਲੋਕਾਂ ਨਾਲ ਜੁੜੀ ਹੋਈ ਆਗੂ ਹੈ | ਉਸ ਨੇ 'ਜੇ.ਸੀ.ਐਫ. ਫੈਮਲੀਜ਼' ਦੀ ਸਥਾਪਨਾ ਕੀਤੀ ਸੀ ਜੋ ਜ਼ਮੀਨੀ ਪੱਧਰ ਦਾ ਨੈੱਟਵਰਕ ਹੈ | ਜਿਸ ਤਹਿਤ ਔਰਤਾਂ, ਬੱਚਿਆਂ ਤੇ ਕੰਮਕਾਜੀ ਮਾਪਿਆਂ ਦੀ ਮਦਦ ਕੀਤੀ ਜਾਂਦੀ ਹੈ | ਉਸ ਨੇ ਜਰਸੀ ਸ਼ਹਿਰ 'ਚ ਰਹਿੰਦੇ ਭਾਰਤੀਆਂ ਲਈ ਇਕ ਗਰੁੱਪ ਵੀ ਬਣਾਇਆ ਹੈ | ਜੋ ਪ੍ਰਵਾਸੀ ਪਰਿਵਾਰਾਂ ਦੇ ਮੇਲਜੋਲ ਦਾ ਕੇਂਦਰ ਹੈ | ਉਹ ਸਭਿਆਚਾਰਕ ਗਤੀਵਿਧੀਆਂ ਨੂੰ ਆਯੋਜਿਤ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਵੀ ਭਲੀਭਾਂਤ ਵਾਕਫ਼ ਹੈ |

Ad Position 22
No active advertisement
ਪਿਛਲੀ ਖ਼ਬਰ ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਅਹਿਮਦਗੜ੍ਹ ਦੇ ਖਿਡਾਰੀਆਂ ਨੇ ਜਿੱਤੇ 5 ਗੋਲਡ ਮੈਡਲ <br/> ਅਗਲੀ ਖ਼ਬਰ ਸ਼ੈਫਾਲੀ ਵਰਮਾ ਆਈ.ਸੀ.ਸੀ. ਮਹੀਨੇ ਦੀ ਸਰਬੋਤਮ ਮਹਿਲਾ ਖਿਡਾਰੀ ਵਜੋਂ ਨਾਮਜ਼ਦ
Ad Position 24