ਵਿਸ਼ਾਖਾਪਟਨਮ, 6 ਦਸੰਬਰ (ਪੀ.ਟੀ.ਆਈ.)-ਵਿਸ਼ਾਖਾਪਟਨਮ ਵਿਚ ਤੀਜੇ ਇੱਕ ਰੋਜ਼ਾ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ | ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਦੱਖਣੀ ਅਫਰੀਕਾ ਸਿਰਫ਼ 270 ਦੌੜਾਂ ਹੀ ਬਣਾ ਸਕਿਆ | ਭਾਰਤ ਨੇ 40ਵੇਂ ਓਵਰ ਵਿਚ ਸਿਰਫ਼ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ | ਵਿਰਾਟ ਕੋਹਲੀ ਨੇ ਲੁੰਗੀ ਨਗਿਦੀ ਨੂੰ ਲਗਾਤਾਰ ਦੋ ਚੌਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ | ਡਾ. ਵਾਈ.ਐਸ. ਰਾਜਸ਼ੇਖਰ ਰੈਡੀ ਸਟੇਡੀਅਮ ਵਿਚ ਮਹਿਮਾਨ ਟੀਮ ਲਈ ਕੁਇੰਟਨ ਡੀ ਕੌਕ ਨੇ ਸੈਂਕੜਾ ਲਗਾਇਆ | ਕਪਤਾਨ ਤੇਂਬਾ ਬਾਵੁਮਾ ਨੇ 48, ਡੇਵਾਲਡ ਬ੍ਰੇਵਿਸ ਨੇ 29 ਅਤੇ ਮੈਥਿਊ ਬਿ੍ਟਜ਼ਕੀ ਨੇ 24 ਦੌੜਾਂ ਬਣਾ ਕੇ ਟੀਮ ਨੂੰ 270 ਦੌੜਾਂ ਤੱਕ ਪਹੁੰਚਾਇਆ | ਭਾਰਤ ਲਈ ਕੁਲਦੀਪ ਯਾਦਵ ਅਤੇ ਪ੍ਰਸਿਧ ਕਿ੍ਸ਼ਨਾ ਨੇ 4-4 ਵਿਕਟਾਂ ਲਈਆਂ | 271 ਦੌੜਾਂ ਦੇ ਟੀਚੇ ਦਾ ਸਾਹਮਣਾ ਕਰਦੇ ਹੋਏ, ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ, 155 ਦੌੜਾਂ ਦੀ ਸਾਂਝੇਦਾਰੀ ਕੀਤੀ | ਰੋਹਿਤ 75 ਦੌੜਾਂ ਬਣਾ ਕੇ ਆਊਟ ਹੋ ਗਿਆ, ਜੋ ਕਿ ਸੀਰੀਜ਼ ਦਾ ਉਸਦਾ ਪਹਿਲਾ ਅਰਧ ਸੈਂਕੜਾ ਸੀ | ਇਸ ਤੋਂ ਬਾਅਦ ਯਸ਼ਸਵੀ ਨੇ 111 ਗੇਂਦਾਂ 'ਤੇ ਆਪਣਾ ਪਹਿਲਾ ਇੱਕ ਰੋਜ਼ਾ ਸੈਂਕੜਾ ਬਣਾਇਆ | ਵਿਰਾਟ ਕੋਹਲੀ ਨੇ ਉਸ ਤੋਂ ਬਾਅਦ ਸਿਰਫ਼ 40 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ | ਦੋਵਾਂ ਨੇ 40ਵੇਂ ਓਵਰ ਵਿਚ ਜਿੱਤ ਹਾਸਲ ਕੀਤੀ |
ਖੇਡ ਸੰਸਾਰ
Free
ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 2-1 ਨਾਲ ਜਿੱਤੀ <br/>
ਅਜੀਤ ਡੈਸਕ
07-12-2025