06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

69ਵੀਆਂ ਨੈਸ਼ਨਲ ਸਕੂਲ ਗੇਮਜ਼ ਅੰਡਰ-14 ਫੁੱਟਬਾਲ ਮੁਕਾਬਲੇ 'ਚੋਂ ਪੰਜਾਬ ਨੇ ਚਾਂਦੀ ਦਾ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 08-12-2025

ਜਲੰਧਰ, 7 ਦਸੰਬਰ (ਡਾ.ਜਤਿੰਦਰ ਸਾਬੀ)-69ਵੀਆਂ ਨੈਸ਼ਨਲ ਸਕੂਲ ਗੇਮਜ਼ ਅੰਡਰ 14 ਸਾਲ ਫੁੱਟਬਾਲ ਲੜਕੇ ਵਰਗ ਦੇ ਮੁਕਾਬਲੇ ਜੋ ਉਮਰੀਆ (ਮੱਧ ਪ੍ਰਦੇੇਸ਼) ਵਿਖੇ 1 ਤੋਂ 6 ਦਸੰਬਰ ਤੱਕ ਕਰਵਾਏ ਗਏ | ਇਨ੍ਹਾਂ ਖੇਡਾਂ ਵਿਚੋਂ ਪੰਜਾਬ ਦੀ ਲੜਕੇ ਵਰਗ ਦੀ ਟੀਮ ਨੇ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ | ਪੰਜਾਬ ਫੁੱਟਬਾਲ ਟੀਮ ਦਾ ਕੋਚਿੰਗ ਕੈਂਪ 20 ਤੋਂ 25 ਨਵੰਬਰ ਤੱਕ ਵਾਈ.ਐਫ.ਸੀ. ਰੁੜਕਾਂ ਕਲਾਂ ਵਿਖੇ ਲਗਾਇਆ ਗਿਆ ਤੇ ਇਥੇ ਹੀ ਖਿਡਾਰੀਆਂ ਨੂੰ ਨੈਸ਼ਨਲ ਸਕੂਲ ਖੇਡਾਂ ਦੀ ਚੰਗੀ ਤਿਆਰੀ ਕਰਵਾਈ ਗਈ | ਪੰਜਾਬ ਟੀਮ ਨੇ ਪ੍ਰੀ ਕੁਆਟਰ ਫਾਈਨਲ ਵਿਚੋਂ ਬਿਹਾਰ ਦੀ ਟੀਮ ਨੂੰ 1-0 ਨਾਲ ਮਾਤ ਦਿੱਤੀ | ਕੁਆਟਰ ਫਾਈਨਲ ਵਿਚੋਂ ਪੰਜਾਬ ਉਤਰਾਖੰਡ ਤੋਂ 1-0 ਨਾਲ ਜੇਤੂ ਰਿਹਾ | ਸੈਮੀਫਾਈਨਲ ਵਿਚੋਂ ਜੰਮੂ ਕਸ਼ਮੀਰ ਨੂੰ ਪੰਜਾਬ ਨੇ 1-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਫਾਈਨਲ ਮੁਕਬਲਾ ਬਹੁਤ ਹੀ ਫਸਵਾਂ ਰਿਹਾ ਤੇ ਪੰਜਾਬ ਨੇ ਜਿੱਤ ਲਈ ਪੂਰੀ ਵਾਹ ਲਾਈ ਤੇ ਝਾਰਖੰਡ ਨਾਲ ਪੂਰੇ ਸਮੇੇਂ ਤੱਕ ਬਰਾਬਰੀ ਤੇ ਰਿਹਾ ਤੇ ਫੇਰ ਟਾਈ ਬਰੇਕਰ 'ਤੇ ਵੀ ਬਰਾਬਰ ਰਿਹਾ | ਫੇਰ ਸਡਨ ਡੈਥ ਰਾਹੀਂ ਝਾਰਖੰਡ ਨੇ ਪੰਜਾਬ ਨੂੰ ਹਰਾ ਕੇ ਪਹਿਲਾ ਸਥਾਨ ਤੇ ਪੰਜਾਬ ਨੂੰ ਚਾਂਦੀ ਦਾ ਤਗਮਾ ਹਾਸਲ ਹੋਇਆ | ਪੰਜਾਬ ਟੀਮ ਨਾਲ ਜਸਦੀਪ ਭੋਗਲ ਬਤੌਰ ਜਨਰਲ ਮੈਨੇਜਰ, ਗੁਰਦੀਪ ਸਿੰਘ ਖਾਲਸਾ ਸਕੂਲ ਬੱਡੋ ਤੋਂ ਟੀਮ ਕੋਚ, ਨਵਦੀਪ ਸਿੰਘ ਲਧਾਣਾ ਝਿੱਕਾ ਐਚ.ਓ.ਡੀ. ਪੰਜਾਬ ਟੀਮ ਨਾਲ ਬਤੌਰ ਆਫੀਸ਼ਲ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਲਿਬਰਲ ਪਾਰਟੀ ਵਿਚ ਲੀਡਰਜ਼ਿਪ ਸੰਕਟ, ਚੋਣਾਂ ਤੋਂ ਪਹਿਲਾਂ ਨਵਾਂ ਨੇਤਾ ਲੱਭਣਾ ਚੁਣੌਤੀਪੂਰਣ ਅਗਲੀ ਖ਼ਬਰ ਭਾਰਤ ਵਲੋਂ ਸ਼ੰਘਾਈ 'ਚ ਅਤਿ-ਆਧੁਨਿਕ ਕੌਂਸਲੇਟ ਇਮਾਰਤ ਦਾ ਉਦਘਾਟਨ
Ad Position 24