06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼੍ਰੇਅਸ ਇਕ ਦਿਨਾ ਮੈਚਾਂ ਲਈ ਅਯੋਗ ਕਰਾਰ

Ad Position 21
No active advertisement
ਅਜੀਤ ਡੈਸਕ 31-12-2025

ਬੈਂਗਲੁਰੂ, 30 ਦਸੰਬਰ (ਇੰਟ.)-ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਟੀਮ ਇੰਡੀਆ 'ਚ ਵਾਪਸੀ ਲਈ ਇੰਤਜ਼ਾਰ ਕਰਨਾ ਪਵੇਗਾ | ਨਿਊਜ਼ੀਲੈਂਡ ਖ਼ਿਲਾਫ਼ ਇਕ ਰੋਜ਼ਾ ਟੀਮ 'ਚ ਉਸਦੀ ਚੋਣ ਦੀ ਸੰਭਾਵਨਾ ਨਹੀਂ ਹੈ | ਅਈਅਰ ਇਸ ਸਮੇਂ ਬੈਂਗਲੁਰੂ ਦੇ ਬੀ.ਸੀ.ਸੀ.ਆਈ. ਸੈਂਟਰ ਆਫ਼ ਐਕਸੀਲੈਂਸ 'ਚ ਠੀਕ ਹੋ ਰਹੇ ਹਨ | ਇਸ ਹਫ਼ਤੇ ਉਸਦੀ ਸਿਹਤਯਾਬੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ | ਬੀ.ਸੀ.ਸੀ.ਆਈ. ਸੂਤਰਾਂ ਨੇ ਦੱਸਿਆ ਹੈ ਕਿ ਮੈਡੀਕਲ ਟੀਮ ਜਲਦੀ ਹੀ ਆਪਣੀ ਰਿਪੋਰਟ ਸੌਂਪ ਦੇਵੇਗੀ | ਸ਼੍ਰੇਅਸ ਇਕ ਰੋਜ਼ਾ ਕ੍ਰਿਕਟ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ, ਜਿਸ ਕਾਰਨ ਟੀਮ 'ਚ ਉਸਦੀ ਚੋਣ ਦੀ ਸੰਭਾਵਨਾ ਨਹੀਂ ਹੈ | ਚੋਣ ਕਮੇਟੀ ਇਕ ਜਾਂ 2 ਦਿਨਾਂ 'ਚ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਕਰੇਗੀ | ਪਹਿਲਾ ਮੈਚ 11 ਜਨਵਰੀ ਨੂੰ ਬੜੌਦਾ ਵਿਚ ਖੇਡਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੇ ਕਾਲੀਮਪੋਂਗ 'ਚ ਇਕ ਚਾਹ ਦੇ .. ਅਗਲੀ ਖ਼ਬਰ ਨਵੇਂ ਸਾਲ ਮੌਕੇ ਦੱਖਣੀ ਆਸਟ੍ਰੇਲੀਆ ਪੁਲਿਸ ਹਾਈ ਅਲਰਟ 'ਤੇ <br/>
Ad Position 24
No active advertisement