21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵੈਂਜ਼ੁਏਲਾ ਤੋਂ ਨਸ਼ਾ ਲੈ ਕੇ ਆ ਰਹੀ ਕਿਸ਼ਤੀ ਅਮਰੀਕੀ ਫੌਜ ਨੇ ਕੀਤੀ ਤਬਾਹ, 11 ਮੌਤਾਂ <br/>

Ad Position 21
No active advertisement
ਅਜੀਤ ਡੈਸਕ 04-09-2025
ਸੈਕਰਾਮੈਂਟੋ, 3 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਫੌਜ ਨੇ ਵੈਂਜ਼ੁਏਲਾ ਤੋਂ ਨਸ਼ਾ ਲੈ ਕੇ ਆ ਰਹੀ ਇੱਕ ਕਿਸ਼ਤੀ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ | ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ 'ਤੇ ਕੀਤੀ ਗਈ ਹੈ | ਇਸ ਹਮਲੇ ਵਿਚ ਕਿਸ਼ਤੀ ਵਿੱਚ ਸਵਾਰ 11 ਨਸ਼ਾ ਤਸਕਰ ਮਾਰੇ ਗਏ | ਇਹ ਜਾਣਕਾਰੀ ਟਰੰਪ ਦੇ ਟਰੁੱਥ ਸੋਸ਼ਲ ਮੀਡੀਆ ਉੱਪਰ ਪਾਈ ਇੱਕ ਪੋਸਟ ਵਿਚ ਦਿੱਤੀ ਗਈ ਹੈ | ਪੋਸਟ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਫੌਜ ਨੇ ਅੱਤਵਾਦੀ ਸੰਗਠਨ ਟਰੈਨ ਡੇ ਅਰਾਗੁਆ (ਟੀ.ਡੀ.ਏ.) ਨਾਲ ਸੰਬੰਧਤ ਕਿਸ਼ਤੀ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ ਹੈ ਜਿਸ ਕਿਸ਼ਤੀ ਉੱਪਰ ਨਸ਼ੀਲੀਆਂ ਵਸਤਾਂ ਲੱਦੀਆਂ ਹੋਈਆਂ ਸਨ | ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਹਮਲੇ ਨੂੰ ਘਾਤਕ ਕਰਾਰ ਦਿੰਦਿਆਂ ਕਿਹਾ ਹੈ ਕਿ ਫੌਜ ਨੇ ਇਹ ਕਾਰਵਾਈ ਦੱਖਣੀ ਕੈਰੀਬੀਅਨ ਸਮੁੰਦਰੀ ਖੇਤਰ ਦੇ ਕੌਮਾਂਤਰੀ ਪਾਣੀਆਂ 'ਚ ਕੀਤੀ ਹੈ, ਇਸ ਨਾਲ ਖਿੱਤੇ ਵਿਚ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ | ਅਮਰੀਕਾ ਨੇ ਟੀ.ਡੀ.ਏ. ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ | ਟਰੰਪ ਨੇ ਪੋਸਟ ਵਿਚ ਲਿਖਿਆ ਹੈ ਕਿ ਇਹ ਕਾਰਵਾਈ ਹਰ ਉਸ ਵਿਅਕਤੀ ਲਈ ਇਕ ਚਿਤਾਵਨੀ ਹੈ ਜੋ ਅਮਰੀਕਾ ਵਿਚ ਨਸ਼ਾ ਲਿਆਉਣ ਬਾਰੇ ਸੋਚ ਰਿਹਾ ਹੈ | ਵੈਂਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮੈਡੂਰੋ ਨੇ ਅਮਰੀਕੀ ਕਾਰਵਾਈ ਬਾਰੇ ਕਿਹਾ ਹੈ ਕਿ ਸਮੁੰਦਰ ਵਿਚ ਅਮਰੀਕੀ ਜਮਾਵੜਾ ਇਸ ਗੱਲ ਦਾ ਸੰਕੇਤ ਹੈ ਕਿ ਟਰੰਪ ਵੈਂਜ਼ੁਏਲਾ ਵਿਚ ਡਰਾ ਧਮਕਾ ਕੇ ਤਖ਼ਤਾ ਪਲਟਣਾ ਚਹੁੰਦਾ ਹੈ | ਉਨ੍ਹਾਂ ਕਿਹਾ ਕਿ ਉਸ ਦੇ ਦੇਸ਼ ਦੀ ਫੌਜ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ 'ਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਵਿਰੋਧ ਅਗਲੀ ਖ਼ਬਰ ਸ਼ਰਧਾਂਜਲੀ ਸਮਾਗਮ 6 ਨੂੰ
Ad Position 24