21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ਼ਿਕਾਗੋ 'ਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਵਿਰੋਧ

Ad Position 21
No active advertisement
ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ <br/> 04-09-2025
ਸੈਕਰਾਮੈਂਟੋ, 3 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲੇਬਰ ਡੇਅ ਹਫਤੇ ਦੇ ਅੰਤ 'ਤੇ ਹੋਈ ਹਿੰਸਾ ਤੋਂ ਬਾਅਦ ਸ਼ਿਕਾਗੋ ਵਿਚ ਨੈਸ਼ਨਲ ਗਾਰਡ ਤਾਇਨਾਤ ਕਰਨ ਦੇ ਫੈਸਲੇ ਦਾ ਸਥਾਨਕ ਤੇ ਸਟੇਟ ਆਗੂਆਂ ਨੇ ਵਿਰੋਧ ਕੀਤਾ ਹੈ | ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਸ਼ਿਕਾਗੋ ਵਿਚ ਇਮੀਗ੍ਰੇਸ਼ਨ ਛਾਪੇਮਾਰੀ ਹੋਵੇਗੀ ਤੇ ਨੈਸ਼ਨਲ ਗਾਰਡ ਲਾਸ ਏਾਜਲਸ ਤੇ ਵਾਸ਼ਿੰਗਟਨ ਡੀ ਸੀ ਵਾਂਗ ਤਾਇਨਾਤ ਕੀਤੇ ਜਾਣਗੇ | ਰਾਜ ਦੇ ਗਵਰਨਰ ਜੇ ਬੀ ਪਿ੍ਟਜ਼ਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੰਪ ਕੇਵਲ ਆਪਣੀ ਤਾਕਤ ਅਜ਼ਮਾ ਰਿਹਾ ਹੈ, ਉਸ ਦੀ ਇਸ ਕਾਰਵਾਈ ਦਾ ਅਪਰਾਧ ਨਾਲ ਲੜਨ ਜਾਂ ਸ਼ਿਕਾਗੋ ਨੂੰ ਸੁਰੱਖਿਅਤ ਬਣਾਉਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਗਵਰਨਰ ਨੇ ਹੋਰ ਕਿਹਾ ਕਿ ਟਰੰਪ ਆਪਣੇ ਲਾਲਚ ਦੀ ਪੂਰਤੀ ਲਈ ਦੇਸ਼ ਤੋੜ ਰਿਹਾ ਹੈ | ਸ਼ਿਕਾਗੋ ਪੁਲਿਸ ਵਿਭਾਗ ਅਨੁਸਾਰ ਪਿਛਲੇ ਹਫਤੇ ਦੇ ਅੰਤ ਵਿਚ ਹੋਈ ਹਿੰਸਾ ਵਿਚ ਘੱਟੋ ਘੱਟ 8 ਵਿਅਕਤੀ ਮਾਰੇ ਗਏ ਹਨ ਤੇ 50 ਹੋਰ ਜ਼ਖਮੀ ਹੋਏ ਹਨ ਜਿਸ ਉਪਰੰਤ ਰਾਸ਼ਟਰਪਤੀ ਨੇ ਨੈਸ਼ਨਲ ਗਾਰਡ ਭੇਜਣ ਦਾ ਐਲਾਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਵੈਂਜ਼ੁਏਲਾ ਤੋਂ ਨਸ਼ਾ ਲੈ ਕੇ ਆ ਰਹੀ ਕਿਸ਼ਤੀ ਅਮਰੀਕੀ ਫੌਜ ਨੇ ਕੀਤੀ ਤਬਾਹ, 11 ਮੌਤਾਂ <br/>
Ad Position 24