12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪਹਿਲੀ ਵਾਰ ਅÏਰਤਾਂ ਦੀ ਅਗਵਾਈ ਵਾਲਾ ਵਫ਼ਦ ਭੇਜੇਗਾ <br/>

Ad Position 21
No active advertisement
ਅਜੀਤ ਡੈਸਕ 05-09-2025
ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.) ਇਕ ਇਤਿਹਾਸਕ ਪਹਿਲਕਦਮੀ 'ਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਮਰਥਨ ਨਾਲ, ਵੂਮੈਨ ਇਨ ਫਿਲਮ (ਡਬਲਯੂ.ਆਈ.ਐਫ.) ਇੰਡੀਆ ਨੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀ.ਆਈ.ਐਫ.ਐਫ.) 'ਚ ਦੇਸ਼ ਦੇ ਪਹਿਲੇ ਮਹਿਲਾਵਾਂ ਦੀ ਅਗਵਾਈ ਵਾਲੇ ਵਫ਼ਦ ਦਾ ਐਲਾਨ ਕੀਤਾ | ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਫ.ਡੀ.ਸੀ.) ਦੁਆਰਾ ਸੁਵਿਧਾਜਨਕ ਅਤੇ ਮੰਤਰਾਲੇ ਦੇ ਪ੍ਰਮੁੱਖ ਗਲੋਬਲ ਮਾਰਕੀਟ ਪਲੇਟਫਾਰਮ, ਵੇਵਜ਼ ਬਾਜ਼ਾਰ ਦੁਆਰਾ ਸਮਰਥਤ ਇਸ ਪਹਿਲਕਦਮੀ ਨੂੰ ਸਿਰਫ ਇਕ ਹਫ਼ਤੇ 'ਚ 200 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ | ਇਸ 'ਚੋਂ ਮੁੱਖ ਰਚਨਾਤਮਕ ਭੂਮਿਕਾਵਾਂ 'ਚ ਅÏਰਤਾਂ ਵਲੋਂ ਅਗਵਾਈ ਕੀਤੇ ਗਏ 6 ਪ੍ਰੋਜੈਕਟਾਂ ਨੂੰ ਟੀ.ਆਈ.ਐਫ. ਐਫ. 'ਚ ਭਾਰਤ ਦੀ ਨੁਮਾਇੰਦਗੀ ਲਈ ਚੁਣਿਆ ਗਿਆ ਹੈ, ਜੋ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਤੇ 9 ਸਤੰਬਰ ਤੱਕ ਚੱਲੇਗਾ | 6 ਜੇਤੂ ਹਨ ਅਰਸ਼ਲੀ ਜੋਸ (ਏ ਡੈਂਡੇਲੀਅਨਜ਼ ਡ੍ਰੀਮ), ਦੀਪਾ ਭਾਟੀਆ (ਰੈਬਿਟ ਹੋਲ), ਕਾਤਿਆਨੀ ਕੁਮਾਰ (ਸੰਜ਼ ਆਫ਼ ਦ ਰਿਵਰ), ਮਧੂਮਿਤਾ ਸੁੰਦਰਰਮਨ (ਦ ਗੈਸਟ ਹਾਊਸ), ਪਰੋਮਿਤਾ ਧਾਰ (ਉਲਟਾ ਅਤੇ ਪ੍ਰਮਤੀ ਆਨੰਦ (ਏ ਲੇਟ ਆਟਮ ਡ੍ਰੀਮ) | ਜ਼ਿਕਰਯੋਗ ਹੈ ਕਿ ਅੰਤਿਮ ਚੋਣ ਨਿਰਮਾਤਾਵਾਂ, ਸੱਭਿਆਚਾਰਕ ਆਗੂਆਂ ਤੇ ਉਦਯੋਗ ਮਾਹਿਰਾਂ ਦੀ ਇਕ ਪ੍ਰਸਿੱਧ ਅੰਤਰਰਾਸ਼ਟਰੀ ਜਿਊਰੀ ਵਲੋਂ ਕੀਤੀ ਗਈ, ਜਿਨ੍ਹਾਂ ਦਾ ਸਾਂਝਾ ਤਜਰਬਾ ਅਕੈਡਮੀ ਅਵਾਰਡ ਜੇਤੂ ਫਿਲਮਾਂ, ਗਲੋਬਲ ਫਿਲਮ ਬਾਜ਼ਾਰਾਂ ਤੇ ਸਿਨੇਮਾ 'ਚ ਅÏਰਤਾਂ ਦੀ ਵਕਾਲਤ ਤੱਕ ਫੈਲਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੇ ਕਾਰੋਬਾਰੀ 'ਤੇ ਐਨ.ਡੀ.ਆਈ.ਐਸ. ਨਾਲ ਧੋਖਾਧੜੀ ਕਰਨ ਦੇ ਦੋਸ਼ <br/> ਅਗਲੀ ਖ਼ਬਰ ਬੀਕਾਨੇਰ ਦੇ ਇਕ ਸਕੂਲ 'ਚ ਅਧਿਆਪਕ ..
Ad Position 24