12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤੀ ਮੂਲ ਦੇ ਕਾਰੋਬਾਰੀ 'ਤੇ ਐਨ.ਡੀ.ਆਈ.ਐਸ. ਨਾਲ ਧੋਖਾਧੜੀ ਕਰਨ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 05-09-2025
ਸਿਡਨੀ, 4 ਸਤੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਭਾਰਤੀ ਮੂਲ ਦੇ ਕਾਰੋਬਾਰੀ ਅਮਿਤ ਸ਼ਰਮਾ ਨੂੰ ਨੇਸ਼ਨਲ ਡਿਸਐਬਿਲਿਟੀ ਇੰਸ਼ੋਰੈਂਸ ਸਕੀਮ (ਐਨ.ਡੀ.ਆਈ.ਐਸ.) ਦੇ ਲਗਭਗ 18,500 ਭਾਗੀਦਾਰਾਂ ਦੇ ਨਿੱਜੀ ਵੇਰਵੇ ਗੈਰ-ਕਾਨੂੰਨੀ ਤÏਰ 'ਤੇ ਪ੍ਰਾਪਤ ਕਰਨ ਦੇ ਮਾਮਲੇ 'ਚ ਦੋਸ਼ੀ ਪਾਇਆ ਹੈ | 46 ਸਾਲਾ ਸ਼ਰਮਾ ਨੂੰ 14 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਉਹ ਇੰਟੈਂਸਿਵ ਕਰੈਕਸ਼ਨ ਆਰਡਰ ਰਾਹੀਂ ਕੱਟੇਗਾ | ਪੈਰਾਮੈਟਾ ਜ਼ਿਲ੍ਹਾ ਅਦਾਲਤ 'ਚ ਕਬੂਲਿਆ ਕਿ ਉਸਨੇ ਨੇਸ਼ਨਲ ਡਿਸਐਬਿਲਿਟੀ ਇੰਸ਼ੋਰੈਂਸ ਏਜੰਸੀ (ਐਨ.ਡੀ.ਆਈ.ਏ.) ਦੀ ਸਾਬਕਾ ਕਰਮਚਾਰੀ ਲੀਨਾ ਕੁਮਾਰ ਤੋਂ ਸੁਰੱਖਿਅਤ ਜਾਣਕਾਰੀ ਮੰਗੀ ਸੀ | 26 ਅਗਸਤ ਨੂੰ ਅਦਾਲਤ ਨੇ ਇੰਟੈਂਸਿਵ ਕਰੈਕਸ਼ਨ ਆਰਡਰ ਹੇਠ ਸਜ਼ਾ ਦਿੱਤੀ ਹੈ | ਇਸ ਤੋਂ ਇਲਾਵਾ ਉਸ ਨੂੰ 90 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ $1,850 ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ | ਰਿਪੋਰਟਾਂ ਅਨੁਸਾਰ, ਅਦਾਲਤ ਨੂੰ ਦੱਸਿਆ ਗਿਆ ਕਿ ਸ਼ਰਮਾ ਨੇ ਆਪਣੇ ਡਿਸਐਬਿਲਿਟੀ ਸਰਵਿਸ ਕਾਰੋਬਾਰ ਨੂੰ ਵਧਾਉਣ ਲਈ ਇਹ ਡਾਟਾ ਪ੍ਰਾਪਤ ਕੀਤਾ ਸੀ | ਨਵੰਬਰ 2023 'ਚ ਐਨ.ਡੀ.ਆਈ.ਐਸ. ਕੁਆਲਿਟੀ ਐਂਡ ਸੇਫਗਾਰਡਜ਼ ਕਮਿਸ਼ਨ ਵੱਲੋਂ ਸ਼ਰਮਾ ਅਤੇ ਕੁਮਾਰ ਦੋਵਾਂ 'ਤੇ ਐਨ.ਡੀ. ਆਈ.ਐਸ. ਵਿੱਚੋਂ ਪਾਬੰਦੀ ਲਗਾਈ ਗਈ ਸੀ | ਇਸ ਤਹਿਤ ਉਹਨਾਂ ਨੂੰ ਡਿਸਐਬਿਲਿਟੀ ਸੈਕਟਰ 'ਚ ਸਿੱਧੇ ਜਾਂ ਅਸਿੱਧੇ ਤÏਰ 'ਤੇ ਕੰਮ ਕਰਨ, ਐਨ.ਡੀ.ਆਈ.ਐਸ. ਫੰਡਸ ਸੰਭਾਲਣ ਜਾਂ ਕਨਸਲਟੈਂਸੀ ਦੇ ਰੂਪ ਵਿੱਚ ਭੂਮਿਕਾ ਨਿਭਾਉਣ ਤੋਂ ਰੋਕ ਦਿੱਤਾ ਗਿਆ ਹੈ | ਲੀਨਾ ਕੁਮਾਰ, ਜਿਸਨੇ ਜਾਣਕਾਰੀ ਲੀਕ ਕਰਨ ਦੀ ਗੱਲ ਮੰਨੀ ਸੀ, ਨੂੰ ਮਈ 2025 ਵਿੱਚ ਇੰਟੈਂਸਿਵ ਕਰੈਕਸ਼ਨ ਆਰਡਰ ਤਹਿਤ ਸਜ਼ਾ ਸੁਣਾਈ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨੂੰ ਰੂਸ-ਚੀਨ ਬਲਾਕ 'ਚ ਧੱਕਣ ਲਈ ਟਰੰਪ ਜ਼ਿੰਮੇਵਾਰ-ਅਮਰੀਕੀ ਮੀਡੀਆ ਅਗਲੀ ਖ਼ਬਰ ਭਾਰਤ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪਹਿਲੀ ਵਾਰ ਅÏਰਤਾਂ ਦੀ ਅਗਵਾਈ ਵਾਲਾ ਵਫ਼ਦ ਭੇਜੇਗਾ <br/>
Ad Position 24