12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤ ਨੂੰ ਰੂਸ-ਚੀਨ ਬਲਾਕ 'ਚ ਧੱਕਣ ਲਈ ਟਰੰਪ ਜ਼ਿੰਮੇਵਾਰ-ਅਮਰੀਕੀ ਮੀਡੀਆ

Ad Position 21
No active advertisement
ਅਜੀਤ ਡੈਸਕ 05-09-2025

ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ)-ਸੰਘਾਈ ਸਹਿਯੋਗ ਸੰਗਠਨ ਦੇ ਚੀਨ ਦੇ ਸ਼ਹਿਰ ਟਿਆਨਜਿਨ 'ਚ ਹੋਏ ਸਿਖਰ ਸੰਮੇਲਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਆਪਸੀ ਦੋਸਤੀ ਦੀਆਂ ਤਸਵੀਰਾਂ ਵਿਸ਼ਵ ਪੱਧਰ 'ਤੇ ਵਾਇਰਲ ਹੋਈਆਂ ਹਨ | ਅਮਰੀਕੀ ਮੀਡੀਆ ਨੇ ਇਨਾਂ ਤਸਵੀਰਾਂ ਬਾਰੇ ਕਿਹਾ ਹੈ ਕਿ ਅਮਰੀਕੀ ਚÏਧਰ ਵਿਰੁੱਧ ਤਿਕੜੀ ਦਾ ਇਹ ਪ੍ਰਦਰਸ਼ਨ ਗਿਣ ਮਿਥ ਕੇ ਕੀਤਾ ਗਿਆ ਹੈ ਤੇ ਇਸ ਵਾਸਤੇ ਅਮਰੀਕੀ ਰਾਸ਼ਟਰਪਤੀ ਦੀਆਂ ਹਮਲਾਵਰ ਵਪਾਰਕ ਨੀਤੀਆਂ ਜਿੰਮੇਵਾਰ ਹਨ | ਦੀ ਨਿਊਯਾਰਕ ਵਰਗੀ ਪ੍ਰਮੁੱਖ ਅਖਬਾਰ ਨੇ ਕਿਹਾ ਹੈ ਕਿ 3 ਆਗੂਆਂ ਦੇ ਮੁਸਕਰਾਉਂਦੇ ਚਿਹਰੇ ਯੂ.ਐਸ. ਦੀ ਗਲੋਬਲ ਲੀਡਰਸ਼ਿੱਪ ਦਾ ਬਦਲ ਪੇਸ਼ ਕਰ ਰਹੇ ਹਨ | ਅਖਬਾਰ ਨੇ ਆਖਰੀ ਮਿੰਟਾਂ 'ਚ ਪੂਤਿਨ ਦੀ ਲਿਮੋਜ਼ਿਨ ਗੱਡੀ 'ਚ ਮੋਦੀ ਦੀ ਰੂਸ ਨਾਲ ਨੇੜਤਾ ਦਾ ਵੀ ਹਵਾਲਾ ਦਿੱਤਾ ਹੈ | ਸੀ.ਐਨ.ਐਨ., ਫੌਕਸ ਨਿਊਜ਼ 'ਤੇ ਹੋਰ ਮੀਡੀਆ ਨੇ ਵੀ ਭਾਰਤ, ਰੂਸ ਤੇ ਚੀਨ ਵਿਚਾਲੇ ਵਧ ਰਹੇ ਸਹਿਯੋਗ ਲਈ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਪੰਜਾਬੀ ਟੈਕਸੀ ਡਰਾਈਵਰ 'ਤੇ ਚਾਕੂ ਨਾਲ ਹਮਲਾ ਅਗਲੀ ਖ਼ਬਰ ਭਾਰਤੀ ਮੂਲ ਦੇ ਕਾਰੋਬਾਰੀ 'ਤੇ ਐਨ.ਡੀ.ਆਈ.ਐਸ. ਨਾਲ ਧੋਖਾਧੜੀ ਕਰਨ ਦੇ ਦੋਸ਼ <br/>
Ad Position 24