12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੈਨੇਡਾ 'ਚ ਪੰਜਾਬੀ ਟੈਕਸੀ ਡਰਾਈਵਰ 'ਤੇ ਚਾਕੂ ਨਾਲ ਹਮਲਾ

Ad Position 21
No active advertisement
ਅਜੀਤ ਡੈਸਕ 05-09-2025

ਐਬਟਸਫੋਰਡ, 4 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਨਿਵਾਸੀ ਪੰਜਾਬੀ ਟੈਕਸੀ ਡਰਾਈਵਰ ਜਰਮਨਪ੍ਰੀਤ ਸਿੰਘ 'ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ | ਇਸ ਹਮਲੇ 'ਚ ਗੰਭੀਰ ਜ਼ਖ਼ਮੀ ਹੋਏ ਜਰਮਨਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ | ਜਿਥੇ ਡਾਕਟਰਾਂ ਨੂੰ ਉਸਦੀ ਬਾਂਹ ਤੇ ਲੱਤ 'ਤੇ 30 ਟਾਂਕੇ ਲਾਉਣੇ ਪਏ | ਪਰ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਘਟਨਾ ਪਹਿਲੀ ਤੇ 2 ਸਤੰਬਰ ਦੀ ਰਾਤ 12:30 ਵਜੇ ਦੀ ਹੈ ਜਦੋਂ ਜਰਮਨਪ੍ਰੀਤ 'ਕਲੋਨਾ ਕੈਬਜ' ਕੰਪਨੀ ਦੀ ਟੈਕਸੀ ਚਲਾਉਣ ਦੀ ਸ਼ਿਫਟ ਕਰ ਰਿਹਾ ਸੀ ਤੇ ਜਦੋਂ ਉਹ ਕਲੋਨਾ ਡਾਊਨਟਾਊਨ ਦੀ ਵਾਟਰ ਸਟਰੀਟ ਤੇ ਬਰਨਰਡ ਐਵੇਨਿਊ ਦੇ ਚੌਰਸਤੇ 'ਤੇ ਰੁਕਿਆ ਤਾਂ ਇਕ ਵਿਅਕਤੀ ਨੇ ਉਸ ਦੀ ਟੈਕਸੀ ਦਾ ਸ਼ੀਸ਼ਾ ਖੜਕਾਇਆ ਤੇ 100 ਡਾਲਰ ਦੀ ਮੰਗ ਕਰਨ ਲੱਗਾ | ਇਸ ਦੌਰਾਨ ਉਸ ਨੇ ਜਰਮਨਪ੍ਰੀਤ 'ਤੇ ਵੱਡੇ ਚਾਕੂ ਨਾਲ ਹਮਲਾ ਕਰ ਦਿੱਤਾ | ਦੱਸਿਆ ਜਾਂਦਾ ਹੈ ਕਿ ਹਮਲਾਵਰ ਇਕ ਬੇਘਰਾ ਵਿਅਕਤੀ ਹੈ | ਜਿਸ ਨੂੰ ਪੁਲਿਸ ਨੇ ਬਾਅਦ ਵਿਚ ਗਿ੍ਫ਼ਤਾਰ ਕਰ ਲਿਆ ਹੈ | ਕੌਂਸਲਰ ਮੋਹਣੀ ਸਿੰਘ ਤੇ ਮੀਡੀਆ ਸ਼ਖ਼ਸੀਅਤ ਗੁਰਪ੍ਰੀਤ ਬਾਸੀ ਜਰਮਨਪ੍ਰੀਤ ਦੀ ਮਦਦ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਫੰਡ ਕਟੌਤੀ ਦੇ ਮਾਮਲੇ 'ਚ ਹਾਰਵਰਡ ਯੂਨੀਵਰਸਿਟੀ ਨੇ ਕਾਨੂੰਨੀ ਲੜਾਈ ਜਿੱਤੀ <br/> ਅਗਲੀ ਖ਼ਬਰ ਭਾਰਤ ਨੂੰ ਰੂਸ-ਚੀਨ ਬਲਾਕ 'ਚ ਧੱਕਣ ਲਈ ਟਰੰਪ ਜ਼ਿੰਮੇਵਾਰ-ਅਮਰੀਕੀ ਮੀਡੀਆ
Ad Position 24