ਨਿਊਯਾਰਕ/ਵਾਸ਼ਿੰਗਟਨ, 5 ਸਤੰਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਤੇ ਗੂਗਲ ਦੇ ਮੁਖੀ ਸੁੰਦਰ ਪਿਚਾਈ ਦੀ ਉਨ੍ਹਾਂ ਦੇ ਕੰਮ ਲਈ ਸ਼ਲਾਘਾ ਕੀਤੀ ਹੈ, ਜਦੋਂ ਕਿ 2 ਭਾਰਤੀ-ਅਮਰੀਕੀ ਤਕਨਾਲੋਜੀ ਕਾਰਜਕਾਰੀਆਂ ਨੇ ਉਨ੍ਹਾਂ ਦੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਤਕਨੀਕੀ ਅਤੇ ਏ.ਆਈ. ਖੇਤਰਾਂ ਲਈ ਉਨ੍ਹਾਂ ਦੀਆਂ ਨੀਤੀਆਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ | ਟਰੰਪ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਡਿਨਰ ਲਈ ਤਕਨਾਲੋਜੀ ਕਾਰਜਕਾਰੀਆਂ ਦੇ ਇਕ ਸ਼ਕਤੀਸ਼ਾਲੀ ਸਮੂਹ ਦੀ ਮੇਜ਼ਬਾਨੀ ਕੀਤੀ, ਕਿਹਾ ਕਿ ਉੱਚ ਆਈਕਿਊ ਸਮੂਹ ਕਾਰੋਬਾਰ 'ਚ ਇਕ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਹੁਸ਼ਿਆਰ ਲੋਕ ਇਸ ਮੇਜ਼ ਦੇ ਆਲੇ-ਦੁਆਲੇ ਇਕੱਠੇ ਹੋਏ ਹਨ¢ ਇਹ ਯਕੀਨੀ ਤÏਰ 'ਤੇ ਇਕ ਉੱਚ ਆਈਕਿਊ ਸਮੂਹ ਹੈ ਤੇ ਮੈਨੂੰ ਉਨ੍ਹਾਂ 'ਤੇ ਬਹੁਤ ਮਾਣ ਹੈ |
ਟਰੰਪ ਨੇ ਨਡੇਲਾ ਤੇ ਪਿਚਾਈ ਦੀ ਕੀਤੀ ਪ੍ਰਸੰਸਾ
ਅਜੀਤ ਡੈਸਕ
06-09-2025