ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ.)-ਖੇਡ ਮੰਤਰੀ ਮਨਸੁਖ ਮਾਂਡਵੀਆ ਨੇ 28 ਸਤੰਬਰ ਤੋਂ 11 ਅਕਤੂਬਰ ਤੱਕ ਅਹਿਮਦਾਬਾਦ 'ਚ ਹੋਣ ਵਾਲੀ 11ਵੀਂ ਏਸ਼ੀਅਨ ਐਕੁਆਟਿਕਸ ਚੈਂਪੀਅਨਸ਼ਿਪ ਦਾ ਮਾਸਕਟ 'ਜਲਵੀਰ' ਤੇ ਲੋਗੋ ਜਾਰੀ ਕੀਤਾ | ਇਹ ਟੂਰਨਾਮੈਂਟ 2026 ਏਸ਼ੀਆਈ ਖੇਡਾਂ ਲਈ ਕੁਆਲੀਫਾਇਰ ਵੀ ਹੈ | ਇਸ ਮੌਕੇ ਭਾਰਤੀ ਤੈਰਾਕੀ ਫੈਡਰੇਸ਼ਨ ਦੇ ਅਧਿਕਾਰੀ ਵੀ ਮਾਂਡਵੀਆ ਦੇ ਨਾਲ ਮÏਜੂਦ ਸਨ | ਇਹ ਚੈਂਪੀਅਨਸ਼ਿਪ ਨਵੇਂ ਬਣੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿਖੇ ਹੋਵੇਗੀ ਜਿਸ 'ਚ 30 ਤੋਂ ਵੱਧ ਦੇਸ਼ਾਂ ਦੇ ਭਾਗੀਦਾਰ ਹਿੱਸਾ ਲੈਣਗੇ | ਇਸ ਮੌਕੇ 'ਤੇ ਮਾਂਡਵੀਆ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਭਾਰਤੀ ਐਕੁਆਟਿਕਸ ਲਈ ਇਕ ਇਤਿਹਾਸਕ ਮੀਲ ਪੱਥਰ ਹੈ | ਇਸ ਨਾਲ ਸਾਡੇ ਖਿਡਾਰੀਆਂ ਨੂੰ ਏਸ਼ੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਖ਼ਿਲਾਫ਼ ਆਪਣੀ ਪ੍ਰਤਿਭਾ ਦਿਖਾਉਣ ਦਾ ਮÏਕਾ ਮਿਲੇਗਾ |
ਖੇਡ ਸੰਸਾਰ
Free
ਮਾਂਡਵੀਆ ਵਲੋਂ ਏਸ਼ੀਅਨ ਐਕੁਆਟਿਕਸ ਚੈਂਪੀਅਨਸ਼ਿਪ ਦਾ ਮਾਸਕਟ ਜਾਰੀ
ਅਜੀਤ ਡੈਸਕ
06-09-2025