16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 06-09-2025

ਲੰਡਨ, 5 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਉਪ ਪ੍ਰਧਾਨ ਮੰਤਰੀ ਐਂਜੇਲਾ ਰੇਨਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੂੰ ਇਹ ਇਕ ਵੱਡਾ ਝਟਕਾ ਹੈ | ਐਂਜੇਲਾ ਰੇਨਰ ਨੇ ਇਕ ਫਲੈਟ ਖ਼ਰੀਦਣ ਮÏਕੇ ਟੈਕਸ 'ਚ ਗਲਤੀ ਕੀਤੀ ਜਿਸ ਤੋਂ ਬਾਅਦ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ | 45 ਸਾਲਾ ਰੇਨਰ ਸਟਾਰਮਰ ਦੀ ਟੀਮ ਵਿੱਚੋਂ 8ਵੀਂ ਤੇ ਸਭ ਤੋਂ ਸੀਨੀਅਰ ਅਹੁਦੇ ਤੋਂ ਹਟਣ ਵਾਲੀ ਮੰਤਰੀ ਹੈ ਤੇ ਉਸ 'ਤੇ ਜਾਣਬੁੱਝ ਕੇ ਏਸੇਕਸ ਦੇ ਹੋਵ ਇਲਾਕੇ 'ਚ 8 ਲੱਖ ਪੌਂਡ ਦੇ ਖਰੀਦੇ ਫਲੈਟ ਦਾ ਸਹੀ ਟੈਕਸ ਦਰ ਦਾ ਭੁਗਤਾਨ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ | ਰੇਨਰ ਨੇ ਸਟਾਰਮਰ ਨੂੰ ਲਿਖੀ ਆਪਣੀ ਚਿੱਠੀ 'ਚ ਕਿਹਾ ਕਿ ਮੈਨੂੰ ਵਾਧੂ ਮਾਹਰ ਟੈਕਸ ਸਲਾਹ ਨਾ ਲੈਣ ਦੇ ਆਪਣੇ ਫੈਸਲੇ 'ਤੇ ਬਹੁਤ ਅਫ਼ਸੋਸ ਹੈ, ਮੈਂ ਇਸ ਗਲਤੀ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ | ਸਟਾਰਮਰ ਨੇ ਜਵਾਬ 'ਚ ਕਿਹਾ ਕਿ ਉਹ ਬਹੁਤ ਦੁਖੀ ਸੀ ਕਿ ਸਰਕਾਰ ਵਿੱਚ ਉਸਦਾ ਸਮਾਂ ਇਸ ਤਰ੍ਹਾਂ ਖਤਮ ਹੋਇਆ | ਇੱਥੇ ਹੀ ਨਹੀਂ ਐਂਜੇਲਾ ਰੇਨਰ ਨੇ ਘਰੇਲੂ ਮੰਤਰਾਲਿਆਂ ਦੀ ਮੰਤਰੀ ਪਦ ਤੇ ਲੇਬਰ ਪਾਰਟੀ ਦੀ ਉਪ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਟੀਮ ਦੁਬਈ ਲਈ ਰਵਾਨਾ-10 ਨੂੰ ਯੂ.ਏ.ਈ. ਵਿਰੁੱਧ ਹੋਵੇਗਾ ਪਹਿਲਾ ਮੈਚ ਅਗਲੀ ਖ਼ਬਰ ਟਰੰਪ ਨੇ ਨਡੇਲਾ ਤੇ ਪਿਚਾਈ ਦੀ ਕੀਤੀ ਪ੍ਰਸੰਸਾ
Ad Position 24