16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਭਾਰਤੀ ਟੀਮ ਦੁਬਈ ਲਈ ਰਵਾਨਾ-10 ਨੂੰ ਯੂ.ਏ.ਈ. ਵਿਰੁੱਧ ਹੋਵੇਗਾ ਪਹਿਲਾ ਮੈਚ

Ad Position 21
No active advertisement
ਅਜੀਤ ਡੈਸਕ 06-09-2025
ਮੁੰਬਈ, 5 ਸਤੰਬਰ (ਇੰਟ)-ਭਾਰਤੀ ਟੀਮ ਕ੍ਰਿਕਟ ਏਸ਼ੀਆ ਕੱਪ 2025 ਲਈ ਦੁਬਈ ਲਈ ਰਵਾਨਾ ਹੋ ਗਈ ਹੈ | ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ, ਮੁੱਖ ਕੋਚ ਗÏਤਮ ਗੰਭੀਰ ਤੇ ਹਾਰਦਿਕ ਪੰਡਯਾ ਨੂੰ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਦੇਖਿਆ ਗਿਆ | ਇਹ ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ 28 ਸਤੰਬਰ ਤੱਕ ਚੱਲੇਗਾ | ਭਾਰਤ ਦਾ ਸਾਹਮਣਾ 10 ਸਤੰਬਰ ਨੂੰ ਯੂ.ਏ.ਈ., 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਨਾਲ ਹੋਵੇਗਾ | ਭਾਰਤ ਨੂੰ ਏਸ਼ੀਆ ਕੱਪ 2025 ਦੀ ਮੇਜ਼ਬਾਨੀ ਮਿਲੀ ਹੈ, ਪਰ ਭਾਰਤ ਤੇ ਪਾਕਿਸਤਾਨ ਦੇ ਮਾੜੇ ਸਬੰਧਾਂ ਕਾਰਨ ਇਹ ਇਕ ਨਿਰਪੱਖ ਸਥਾਨ 'ਤੇ ਖੇਡਿਆ ਜਾਵੇਗਾ | ਭਾਰਤ, ਪਾਕਿਸਤਾਨ, ਓਮਾਨ ਤੇ ਯੂ.ਏ.ਈ. ਨੂੰ ਇਕੋ ਗਰੁੱਪ 'ਚ ਰੱਖਿਆ ਗਿਆ ਹੈ | ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਗਰੁੱਪ-ਬੀ 'ਚ ਹਨ¢ ਗਰੁੱਪ ਦੀਆਂ ਸਾਰੀਆਂ ਟੀਮਾਂ ਇਕ ਦੂਜੇ ਦੇ ਖਿਲਾਫ 1-1 ਮੈਚ ਖੇਡਣਗੀਆਂ |

Ad Position 22
No active advertisement
ਪਿਛਲੀ ਖ਼ਬਰ ਪ੍ਰੀਤਮ ਕੌਰ ਬਿਲਨ ਨੇ ਅੰਡਰ-14 ਲਿਕਰੋਸ਼ ਚੈਂਪੀਅਨਸ਼ਿਪ ਜਿੱਤੀ <br/> ਅਗਲੀ ਖ਼ਬਰ ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Ad Position 24