16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪ੍ਰੀਤਮ ਕੌਰ ਬਿਲਨ ਨੇ ਅੰਡਰ-14 ਲਿਕਰੋਸ਼ ਚੈਂਪੀਅਨਸ਼ਿਪ ਜਿੱਤੀ <br/>

Ad Position 21
No active advertisement
ਅਜੀਤ ਡੈਸਕ 06-09-2025
ਐਬਟਸਫੋਰਡ, 5 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿਟ-ਮਿਡੋ ਦੀ ਰਹਿਣ ਵਾਲੀ ਤੇ ਨੌਵੀਂ ਜਮਾਤ ਹੋਣਹਾਰ ਵਿਦਿਆਰਥਣ ਪ੍ਰੀਤਮ ਕੌਰ ਬਿਲਨ ਨੇ ਅੰਡਰ-14 ਸ਼੍ਰੇਣੀ 'ਚ ਲਿਕਰੋਸ਼ ਖੇਡ 'ਚ ਚੈਂਪੀਅਨ ਬਣ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ | ਇਹ ਸਫ਼ਲਤਾ ਉਸਨੂੰ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਸ਼ਹਿਰ ਹੈਲੀਫੈਕਸ 'ਚ ਹੋਏ ਮੁਕਾਬਲਿਆਂ ਦੌਰਾਨ ਮਿਲੀ | ਪ੍ਰੀਤਮ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਾ ਸਿਰਫ਼ ਆਪਣਾ, ਬਲਕਿ ਆਪਣੇ ਪਰਿਵਾਰ ਤੇ ਸਾਰੇ ਪੰਜਾਬੀ ਸਮਾਜ ਦਾ ਸਿਰ ਵੀ ਫ਼ਖ਼ਰ ਨਾਲ ਉੱਚਾ ਕਰ ਦਿੱਤਾ | ਪ੍ਰੀਤਮ ਕੌਰ ਦਾ ਪਰਿਵਾਰ ਖੇਡਾਂ ਨਾਲ ਗਹਿਰਾ ਨਾਤਾ ਰੱਖਦਾ ਹੈ | ਉਸਦੇ ਦਾਦਾ ਜੀ ਨੇ 1975 'ਚ ਵੇਟ ਲਿਫਟਿੰਗ 'ਚ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤੀ ਸੀ | ਪਰਿਵਾਰ ਦੀ ਖੇਡਾਂ ਪ੍ਰਤੀ ਇਹ ਸਮਰਪਣ ਪ੍ਰੀਤਮ ਕੌਰ ਦੀ ਕਾਮਯਾਬੀ 'ਚ ਵੀ ਸਾਫ਼ ਦਿਖਾਈ ਦਿੰਦੀ ਹੈ | ਇਸ ਪਰਿਵਾਰ ਦੀ ਕੈਨੇਡਾ 'ਚ ਆਮਦ ਵੀ ਖਾਸ ਇਤਿਹਾਸ ਰੱਖਦੀ ਹੈ | ਪ੍ਰੀਤਮ ਕੌਰ ਦੇ ਪਰਦਾਦਾ ਜੀ ਸਰਦਾਰ ਬਿਸ਼ਨ ਸਿੰਘ ਬਿਲਨ 1906 'ਚ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ | ਉਨ੍ਹਾਂ ਦਾ ਪਿੰਡ ਰਾਏਪੁਰ ਡੱਬਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੈ | ਇਹ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਡਾਂ ਤੇ ਸਮਾਜਕ ਸਰਗਰਮੀਆਂ 'ਚ ਅੱਗੇ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਸੀ.ਆਈ. ਨੇ ਭਾਰਤੀ ਟੀਮ ਦੀ ਜਰਸੀ ਸਪਾਂਸਰਸ਼ਿਪ ਦਰਾਂ ਵਧਾਈਆਂ <br/> ਅਗਲੀ ਖ਼ਬਰ ਭਾਰਤੀ ਟੀਮ ਦੁਬਈ ਲਈ ਰਵਾਨਾ-10 ਨੂੰ ਯੂ.ਏ.ਈ. ਵਿਰੁੱਧ ਹੋਵੇਗਾ ਪਹਿਲਾ ਮੈਚ
Ad Position 24