26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹੁਣ 'ਯਮਲਾ' ਬਣ ਕੇ ਆਉਣਗੇ ਜਵੰਦਾ ਜਲਦ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਰਾਜਵੀਰ ਦੀ ਫ਼ਿਲਮ <br/>

Ad Position 21
No active advertisement
ਅਜੀਤ ਡੈਸਕ 03-11-2025
ਜਲੰਧਰ, 2 ਨਵੰਬਰ (ਇੰਟ.)-ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਯਮਲਾ' ਜਲਦ ਹੀ ਸਿਨੇਮਾ ਘਰਾਂ 'ਚ ਰਲੀਜ਼ ਹੋਵਗੀ | ਰਾਜਵੀਰ ਜਵੰਦਾ ਦੇ ਪਰਿਵਾਰ ਵਲੋਂ ਸ਼ੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ | ਜਿਸ ਕਿਹਾ ਗਿਆ ਕਿ 'ਇਕ ਫਨਕਾਰ ਇਸ ਦੁਨੀਆ ਨੂੰ ਅਲਵੀਦਾ ਕਹਿ ਜਾਂਦਾ ਹੈ, ਪਰ ਉਸਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ | ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ ਸਫ਼ਰ 'ਚ, ਰਾਜਵੀਰ ਦੇ ਪਰਿਵਾਰ ਵਲੋਂ ਰਾਕੇਸ਼ ਮਹਿਤਾ ਨੂੰ ਸੁਨੇਹਾ- ਅਸੀਂ ਇਸ ਯਮਲੇ ਨੂੰ ਉਸਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਾਂਗੇ | ਜਲਦ ਹੀ ਇਹ 'ਯਮਲਾ' ਸਿਨੇਮਾ ਘਰਾਂ 'ਚ ਮਿਲੇਗਾ' | ਜ਼ਿਕਰਯੋਗ ਹੈ ਕਿ 'ਯਮਲਾ' ਦੀ ਸ਼ੂਟਿੰਗ ਰਾਜਵੀਰ ਵਲੋਂ 2019 ਵੇਲੇ ਅੰਮਿ੍ਤਸਰ 'ਚ ਆਰੰਭੀ ਗਈ ਸੀ | ਰਾਕੇਸ਼ ਮਹਿਤਾ ਵਲੋਂ ਨਿਰਦੇਸ਼ਤ ਇਸ ਫਿਲਮ ਨੂੰ ਬੱਲੀ ਸਿੰਘ ਕੱਕੜ ਵਲੋਂ ਫੰਡ ਕੀਤਾ ਗਿਆ ਤੇ ਇਸ 'ਚ ਰਾਜਵੀਰ ਜਵੰਦਾ ਤੇ ਸਾਨਵੀ ਧੀਮਾਨ ਮੁੱਖ ਜੋੜੀ ਵਜੋਂ ਦਿਖਾਈ ਦੇਣਗੇ | ਰਾਜਵੀਰ ਤੇ ਸਾਨਵੀ ਦੇ ਨਾਲ, ਫਿਲਮ 'ਚ ਰਘਵੀਰ ਬੋਲੀ, ਗੁਰਪ੍ਰੀਤ ਘੁੱਗੀ, ਹਰਭੀ ਸੰਘਾ ਤੇ ਨਵਨੀਤ ਕÏਰ ਢਿੱਲੋਂ ਵੀ ਮਹੱਤਵਪੂਰਨ ਭੂਮਿਕਾਵਾਂ 'ਚ ਹਨ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਵਿਖੇ ਰੇਲਗੱਡੀ 'ਚ ਚਾਕੂ ਨਾਲ ਹਮਲਾ-10 ਜ਼ਖ਼ਮੀ, 2 ਗਿ੍ਫ਼ਤਾਰ <br/> ਅਗਲੀ ਖ਼ਬਰ ਗਲਾਸਗੋ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਗਿਆ <br/>
Ad Position 24