26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਗਲਾਸਗੋ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 03-11-2025
ਗਲਾਸਗੋ, 2 ਨਵੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗਲਾਸਗੋ, ਗਲਾਸਗੋ ਗੁਰਦੁਆਰਾ ਕੌਂਸਲ ਤੇ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ, ਜਿਸ ਦੀ ਆਰੰਭਤਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਲਾਸਗੋ ਤੋਂ ਗਿਆਨੀ ਅਮਰੀਕ ਸਿੰਘ ਨੇ ਅਰਦਾਸ ਨਾਲ ਕੀਤੀ | ਨਗਰ ਕੀਰਤਨ ਅਲਬਰਟ ਡਰਾਈਵ, ਸੈਂਟ ਐਂਡਰਿਊ ਐਵਨਿਊ ਤੋਂ ਹੁੰਦਾ ਹੋਇਆ ਗੁਰੂ ਤੇਗ਼ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਸੈਂਟ ਐਂਡਰਿਊ ਰੋਡ, ਡਾਰਨਲੇ ਸਟਰੀਟ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਲਾਸਗੋ ਵਿਖੇ ਸਮਾਪਤੀ ਹੋਈ | ਪੜਾਵਾਂ ਦੌਰਾਨ ਗੁਰਦੁਆਰਿਆਂ 'ਚ ਤੇ ਵੱਖ-ਵੱਖ ਥਾਂਵਾਂ 'ਤੇ ਲੰਗਰ ਦੇ ਸਟਾਲ ਲੱਗੇ ਹੋਏ ਸਨ | ਗਲਾਸਗੋ ਸ਼ਹਿਰ ਦੀਆਂ ਮੁੱਖ ਸੜਕਾਂ ਆਮ ਆਵਾਜਾਈ ਲਈ ਬੰਦ ਕੀਤੀਆਂ ਹੋਈਆਂ ਸਨ ਤੇ ਹਰ ਪਾਸੇ ਖ਼ਾਲਸਾਈ ਅਤੇ ਪੰਜਾਬੀ ਪਹਿਰਾਵੇ 'ਚ ਪਹੁੰਚੀਆਂ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਹੁਣ 'ਯਮਲਾ' ਬਣ ਕੇ ਆਉਣਗੇ ਜਵੰਦਾ ਜਲਦ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਰਾਜਵੀਰ ਦੀ ਫ਼ਿਲਮ <br/> ਅਗਲੀ ਖ਼ਬਰ ਬਰਮਿੰਘਮ ਵਿਖੇ ਨਵੰਬਰ 1984 ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ <br/>
Ad Position 24