ਲੰਡਨ, 21 ਨਵਬੰਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਮੂਲ ਦੀ ਬਰਤਾਨਵੀ ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ ਭਾਰਤ ਫੇਰੀ ਤੇ ਹਨ | ਵਿਦੇਸ਼ ਮੰਤਰਾਲੇ ਵਿਚ ਰਾਜ ਮੰਤਰ ਬਣਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਭਾਰਤ ਫੇਰੀ ਹੈ | ਬਰਤਾਨਵੀ ਸਰਕਾਰ ਦੀ ਵੀਜ਼ਾ ਧੋਖਾਧੜੀ ਨੂੰ ਰੋਕਣ ਦੀ ਮੁਹਿੰਮ ਦਾ ਤਾਮਿਲਨਾਡੂ ਤੱਕ ਵਿਸਤਾਰ ਕੀਤਾ ਗਿਆ | ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਜਾਅਲੀ ਵੀਜ਼ਾ 'ਤੇ ਯੂ. ਕੇ. ਜਾਣ ਵਾਲੇ ਭਾਰਤੀਆਂ ਦੀ ਗਿਣਤੀ ਨੂੰ ਘਟਾਉਣਾ ਹੈ | ਦਫ਼ਤਰ ਨੇ ਕਿਹਾ ਕਿ ਦੋਵੇਂ ਦੇਸ਼ ਯਾਤਰੀਆਂ ਨੂੰ ਧੋਖਾਧੜੀ ਤੋਂ ਬਚਾਉਣ ਤੇ ਗੈਰ-ਕਾਨੂੰਨੀ ਪ੍ਰਵਾਸ ਦਾ ਮੁਕਾਬਲਾ ਕਰਨ ਲਈ ਸਹਿਯੋਗ ਕਰ ਰਹੇ ਹਨ | ਯੂ.ਕੇ. ਦੇ ਇੰਡੋ-ਪੈਸੀਫਿਕ ਮਾਮਲਿਆਂ ਦੀ ਮੰਤਰੀ ਮਲਹੋਤਰਾ ਨੇ ਚੇਨਈ ਵਿਚ ਮੁਹਿੰਮ ਦੀ ਸ਼ੁਰੂਆਤ ਕੀਤੀ | ਜੋ ਪੰਜਾਬ 'ਚ ਪਹਿਲਾਂ ਤੋਂ ਇਕ ਸਫਲ ਤਰੀਕੇ ਨਾਲ ਚੱਲ ਰਹੀ ਹੈ | ਸੀਨਾ ਮਲਹੋਤਰਾ ਨੇ ਕਿਹਾ ਕਿ ਇਹ ਸਰਕਾਰ ਗੈਰ-ਕਾਨੂੰਨੀ ਪ੍ਰਵਾਸ ਦੇ ਪ੍ਰਵਾਹ ਨੂੰ ਰੋਕਣ ਲਈ ਕੰਮ ਕਰ ਰਹੀ ਹੈ | ਵੀਜ਼ਾ ਧੋਖਾਧੜੀ ਨੂੰ ਰੋਕਣ, ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਹੌਟਸਪੌਟ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਸ਼ੇਸ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ |