15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸਿਡਨੀ 'ਚ ਦਮਦਮੀ ਟਕਸਾਲ (ਗਲੋਬਲ) ਵਲੋਂ ਗੁਰਮਤਿ ਯੂਥ ਕੈਂਪ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 20-12-2025

ਸਿਡਨੀ, 19 ਦਸੰਬਰ (ਹਰਕੀਰਤ ਸਿੰਘ ਸੰਧਰ)-ਦਮਦਮੀ ਟਕਸਾਲ (ਗਲੋਬਲ) ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਨਾਲ ਪੰਜ ਦਿਨਾਂ ਦਾ ਵਿਸ਼ੇਸ਼ ਗੁਰਮਤਿ ਯੂਥ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ 20 ਤੋਂ 24 ਦਸੰਬਰ ਤੱਕ ਗੁਰਦੁਆਰਾ ਸਾਹਿਬ ਗਲੇਨਵੁੱਡ ਵਿਚ ਲੱਗੇਗਾ ¢ ਭਾਈ ਅਮਰੀਕ ਸਿੰਘ ਅਤੇ ਬਾਬਾ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਕੈਂਪ 6 ਤੋਂ 25 ਸਾਲ ਦੀ ਉਮਰ ਦੇ ਬੱਚਿਆਂ ਅਤੇ ਨÏਜਵਾਨਾਂ ਲਈ ਲਗਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਨਵੀਂ ਪੀੜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ, ਤਾਂ ਜੋ ਬੱਚੇ ਗੁਰਮਤਿ ਦੇ ਮਾਰਗ 'ਤੇ ਚੱਲ ਕੇ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ ¢ ਕੈਂਪ ਹਰ ਰੋਜ਼ ਸਵੇਰੇ 9:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚੱਲੇਗਾ ¢ ਇਸ ਦÏਰਾਨ ਕੀਰਤਨ, ਗੁਰਬਾਣੀ ਜਾਪ, ਗਤਕਾ, ਬੱਚਿਆਂ ਲਈ ਖੇਡਾਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ ¢ ਨਾਲ ਹੀ ਸ਼ਖ਼ਸੀਅਤ ਵਿਕਾਸ, ਮਨੁੱਖੀ ਵਿਹਾਰ ਅਤੇ ਪੈਰੈਂਟਿੰਗ ਬਾਰੇ ਵਰਕਸ਼ਾਪ ਵੀ ਹੋਣਗੀਆਂ ¢ ਹਰ ਰੋਜ਼ ਸਵੇਰੇ 11 ਵਜੇ ਮਾਪਿਆਂ ਲਈ ਖ਼ਾਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਬੱਚਿਆਂ ਦੀ ਗੁਰਮਤਿ ਆਧਾਰਿਤ ਪਰਵਰਿਸ਼, ਆਧੁਨਿਕ ਚੁਣÏਤੀਆਂ ਅਤੇ ਪਰਿਵਾਰਕ ਮੁੱਲਾਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ ¢ਇਸ ਕੈਂਪ ਵਿਚ ਮੈਲਬੋਰਨ ਤੋਂ ਪਹੁੰਚ ਰਹੇ ਪ੍ਰਚਾਰਕ ਭਾਈ ਬਲਜਿੰਦਰ ਸਿੰਘ ਵੱਲੋਂ ਲੈਕਚਰ ਅਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਣਗੇ ¢

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਬਾਰੇ ਜੌਹਲ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ <br/> ਅਗਲੀ ਖ਼ਬਰ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋ ਲੜਕੇ ਅਦਾਲਤ 'ਚ ਪੇਸ਼
Ad Position 24