ਸਿਡਨੀ, 19 ਦਸੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਜੰਮਪਲ ਕ੍ਰਿਮੀਨਲ ਵਕੀਲ ਸਿਲਵਨ ਸਿੰਘ (26) ਨੂੰ ਆਸਟ੍ਰੇਲੀਆਨ ਫੈਡਰਲ ਪੁਲਿਸ ਵਲੋਂ ਵਪਾਰਕ ਮਾਤਰਾ 'ਚ ਨਸ਼ੀਲੇ ਪਦਾਰਥ ਆਯਾਤ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਚਾਰ ਦੋਸ਼ਾਂ ਹੇਠ ਚਾਰਜ ਕੀਤਾ ਗਿਆ ਹੈ | ਸਿਲਵਨ ਸਿੰਘ ਦਾ ਪਿਤਾ ਫਿਜੀਅਨ ਭਾਰਤੀ ਹੈ | ਪੁਲਿਸ ਮੁਤਾਬਕ ਸਿਲਵਨ ਸਿੰਘ 'ਤੇ ਦੋਸ਼ ਹੈ ਕਿ ਉਸ ਨੇ 14 ਕਿਲੋਗ੍ਰਾਮ ਖ਼ਾਲਿਸ ਮੈਥਐਮਫੇਟਾਮੀਨ ਅਤੇ 1.7 ਕਿਲੋਗ੍ਰਾਮ ਕੋਕੇਨ ਹਵਾਈ ਕਾਰਗੋ ਰਾਹੀਂ ਆਸਟ੍ਰੇਲੀਆ ਮੰਗਵਾਉਣ ਦੀ ਕੋਸ਼ਿਸ਼ ਕੀਤੀ | ਦੱਸਿਆ ਗਿਆ ਹੈ ਕਿ ਇਹ ਪਾਰਸਲ ਮੈਸ਼ ਪਟਾਟੋ ਪੈਕਟ, ਕਾਫੀ ਮਸ਼ੀਨ ਦੇ ਪਾਰਟਸ ਅਤੇ ਸ਼ਿਆਹੀ ਦੇ ਡੱਬੇ ਵਜੋਂ ਦਰਜ ਕਰਕੇ ਦੱਖਣ-ਪੱਛਮੀ ਸਿਡਨੀ ਦੇ ਇਕ ਪਤੇ 'ਤੇ ਭੇਜੇ ਜਾਣੇ ਸਨ | ਗÏਰਤਲਬ ਹੈ ਕਿ ਮਈ ਮਹੀਨੇ ਗ੍ਰੈਨਵਿਲ ਦੇ ਚਰਚ ਸਟ੍ਰੀਟ 'ਤੇ ਹੋਈ ਗੈਂਗ ਫਾਇਰਿੰਗ ਮਾਮਲੇ ਦੌਰਾਨ ਸਿਲਵਨ ਸਿੰਘ ਵੀ ਉਸ ਗੱਡੀ ਵਿਚ ਮÏਜੂਦ ਸੀ, ਜਿਸ 'ਤੇ ਗੋਲੀਆਂ ਚਲਾਈਆਂ ਗਈਆਂ | ਇਸ ਹਮਲੇ 'ਚ ਦਾਵੂਦ ਜਕਰੀਆ (32) ਦੀ ਮÏਤ ਹੋ ਗਈ ਸੀ, ਜਦਕਿ ਸਿਲਵਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਸਨ | ਅਦਾਲਤ ਨੂੰ ਦੱਸਿਆ ਗਿਆ ਕਿ ਜਾਂਚ ਦÏਰਾਨ ਸਿਲਵਨ ਸਿੰਘ ਦੇ ਫਿਜੀ ਅਤੇ ਦੁਬਈ ਜਾਣ ਦੇ ਸਫ਼ਰਾਂ ਦਾ ਪਤਾ ਲੱਗਿਆ ਅਤੇ ਉਸ ਨੂੰ ਇਕ ਇੰਕ੍ਰਿਪਟਿਡ ਐਪ ਨਾਲ ਜੋੜਿਆ, ਜੋ ਵਿਦੇਸ਼ੋਂ ਕੋਕੇਨ ਮੰਗਵਾਉਣ ਲਈ ਵਰਤੀ ਜਾ ਰਹੀ ਸੀ | ਸਿਲਵਨ ਸਿੰਘ ਦੇ ਵਕੀਲ ਪੀਟਰ ਲੈਂਗ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਗੋਲੀਬਾਰੀ ਦÏਰਾਨ ਆਈਆਂ ਭਿਆਨਕ ਚੋਟਾਂ ਦੇ ਇਲਾਜ ਲਈ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ | ਅਦਾਲਤ ਨੇ 100,000 ਡਾਲਰ ਦੀ ਵਾਧੂ ਜ਼ਮਾਨਤ ਤੇ ਸਖ਼ਤ ਸ਼ਰਤਾਂ ਨਾਲ ਉਸ ਨੂੰ ਜ਼ਮਾਨਤ ਦੇ ਦਿੱਤੀ | ਇਹ ਮਾਮਲਾ ਹੁਣ ਫਰਵਰੀ 2026 ਵਿਚ ਮੁੜ ਅਦਾਲਤ 'ਚ ਸੁਣਵਾਈ ਲਈ ਆਵੇਗਾ ¢