15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲਾਪਤਾ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 20-12-2025
ਲੰਡਨ, 19 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਰਹਿਣ ਵਾਲੇ ਅਤੇ ਲਾਫਬਰੋ ਯੂਨੀਵਰਸਿਟੀ ਦਾ ਭਾਰਤੀ ਮੂਲ ਦਾ ਇੱਕ ਵਿਦਿਆਰਥੀ 20 ਸਾਲਾ ਆਰੀਅਨ ਸ਼ਰਮਾ ਬੀਤੀ 22 ਨਵੰਬਰ ਤੋਂ ਲਾਪਤਾ ਸੀ, ਜਿਸ ਦੀ ਪੁਲਿਸ ਨੂੰ ਹੁਣ ਲਾਸ਼ ਮਿਲੀ ਹੈ | ਮੈਟਰੋਪੁਲੀਟਨ ਪੁਲਿਸ ਨੇ ਕਿਹਾ ਕਿ ਆਰੀਅਨ ਸ਼ਰਮਾ ਨੂੰ ਆਖਰੀ ਵਾਰ 22 ਨਵੰਬਰ ਨੂੰ ਲਗਭਗ 00:30 ਵਜੇ ਲੌਫਬਰੋ ਦੇ ਬਾਹਰਵਾਰ ਮੈਡੋ ਲੇਨ ਵਿਚ ਸੀ ਸੀ ਟੀ ਵੀ 'ਤੇ ਦੇਖਿਆ ਗਿਆ ਸੀ | ਜਦ ਕਿ ਬੀਤੇ ਐਤਵਾਰ ਨੂੰ ਨੌਰਮਨਟਨ ਓਨ ਸੋਅਰ ਵਿਚ ਸੋਅਰ ਨਦੀ ਵਿਚੋਂ ਇਕ ਲਾਸ਼ ਮਿਲੀ | ਪੁਲਿਸ ਨੇ ਅੱਗੇ ਕਿਹਾ ਕਿ ਹਾਲਾਂਕਿ ਰਸਮੀ ਪਛਾਣ ਅਜੇ ਬਾਕੀ ਹੈ, ਪਰ ਇਹ ਲਾਸ਼ ਆਰੀਅਨ ਦੀ ਹੀ ਹੈ | ਲੰਡਨ ਵਿਚ ਰਹਿੰਦੇ ਆਰੀਅਨ ਦੇ ਮਾਪਿਆਂ ਸੁੱਖੀ ਅਤੇ ਰਾਕੇਸ਼ ਸ਼ਰਮਾ ਨੇ ਆਪਣੇ ਬੇਟੇ ਨੂੰ ਲੱਭਣ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਸੀ | ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਿਡਨੀ ਦਾ ਵਕੀਲ ਸਿਲਵਨ ਸਿੰਘ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਫ਼ਸਿਆ <br/> ਅਗਲੀ ਖ਼ਬਰ ਪ੍ਰੀਮੀਅਰ ਦਾ ਪਤੀ ਨਸ਼ੇ 'ਚ ਗੱਡੀ ਚਲਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ <br/>
Ad Position 24