08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਿੱਲੀ-ਐਨ.ਸੀ.ਆਰ. 'ਚ ਓਰੇਂਜ ਅਲਰਟ ਜਾਰੀ

Ad Position 21
No active advertisement
ਅਜੀਤ ਡੈਸਕ 21-12-2025
ਨਵੀਂ ਦਿੱਲੀ, 20 ਦਸੰਬਰ (ਮਿਸਰਦੀਪ ਭਾਟੀਆ)-ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ-ਨਾਲ ਐਨ. ਸੀ. ਆਰ. ਦੇ ਇਲਾਕਿਆਂ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਸਥਿਤੀ 22 ਦਸੰਬਰ ਤੱਕ ਬਰਕਰਾਰ ਰਹਿ ਸਕਦੀ ਹੈ | ਇਸ ਤੋਂ ਬਾਅਦ ਮੌਸਮ ਵਿਚ ਤਬਦੀਲੀ ਆਵੇਗੀ | ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਦੌਰਾਨ ਅੰਸ਼ਿਕ ਤੌਰ 'ਤੇ ਬੱਦਲਵਾਈ ਰਹਿਣ ਅਤੇ ਰਾਤ ਦੇ ਸਮੇਂ ਕੋਰਾ ਪੈਣ ਦੀ ਚਿਤਾਵਨੀ ਦਿੱਤੀ ਹੈ | ਮੌਸਮ ਵਿਭਾਗ ਨੇ ਐਤਵਾਰ 21 ਦਸੰਬਰ ਨੂੰ ਦਿੱਲੀ ਅਤੇ ਐਨ. ਸੀ. ਆਰ. ਦੇ ਵੱਖ-ਵੱਖ ਹਿੱਸਿਆਂ ਵਿਚ ਅੰਸ਼ਿਕ ਤੌਰ 'ਤੇ ਬੱਦਲਵਾਈ ਅਤੇ ਸੰਘਣੀ ਧੁੰਦ ਰਹਿਣ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ | 21 ਦਸੰਬਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ 7 ਤੋਂ 9 ਡਿਗਰੀ ਸੈਲਸੀਅਸ ਅਤੇ 22 ਦਸੰਬਰ ਨੂੰ 9 ਤੋਂ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ | 23 ਦਸੰਬਰ ਤੋਂ ਫਿਰ ਦਿੱਲੀ ਐਨ. ਸੀ. ਆਰ. ਵਿਚ ਮੌਸਮ ਬਦਲ ਜਾਵੇਗਾ | 25 ਅਤੇ 26 ਦਸੰਬਰ ਨੂੰ ਦਿੱਲੀ ਐਨ. ਸੀ. ਆਰ. ਵਿਚ ਅਸਮਾਨ ਸਾਫ਼ ਰਹਿਣ ਦਾ ਅਨੁਮਾਨ ਹੈ | ਸਵੇਰ ਵੇਲੇ ਹਲਕੀ ਧੁੰਦ ਦੇਖੀ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ 'ਮਾਲਸ਼ ਤਕਨੀਕ' ਦਾ ਹਵਾਲਾ ਦਿੰਦੀਆਂ ਹਨ ਐਪਸਟਾਈਨ ਫਾਈਲਾਂ <br/> ਅਗਲੀ ਖ਼ਬਰ ਯੂਨਾਈਟਿਡ ਇਮੀਗੇ੍ਰਸ਼ਨ ਰਾਹੀਂ ਭਾਗਪੁਰ ਵਸਨੀਕ ਨੇ ਹਾਸਿਲ ਕੀਤਾ ਆਸਟੇ੍ਰਲੀਆ ਦਾ ਵੀਜ਼ਾ
Ad Position 24