08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਡਰਬੀ ਵਿਖੇ ਕਬੱਡੀ ਮੈਚ ਦੌਰਾਨ ਹਥਿਆਰਬੰਦ ਹਿੰਸਾ ਮਾਮਲੇ 'ਚ ਤਿੰਨ ਹੋਰ ਪੰਜਾਬੀਆਂ ਨੂੰ 11 ਸਾਲ ਜੇਲ੍ਹ <br/>

Ad Position 21
No active advertisement
ਅਜੀਤ ਡੈਸਕ 21-12-2025

ਲੰਡਨ, 20 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਗਸਤ 2023 ਵਿਚ ਡਰਬੀ ਦੇ ਅਲਵਾਸਟਨ ਇਲਾਕੇ ਵਿਚ ਇੱਕ ਖੇਡ ਟੂਰਨਾਮੈਂਟ ਦੌਰਾਨ ਦੋ ਬਾਹਰੀ ਗਰੁਪਾਂ ਵਿਚ ਹੋਈ ਹਿੰਸਕ ਝੜਪ ਦੇ ਮਾਮਲੇ ਵਿਚ ਤਿੰਨ ਹੋਰ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ¢ ਚੱਲ ਰਹੇ ਕਬੱਡੀ ਟੂਰਨਾਮੈਂਟ ਦੀ ਕਾਰ ਪਾਰਕ ਵਿਚ ਅਚਾਨਕ ਕੁੱਝ ਲੋਕਾਂ ਨੇ ਆ ਕੇ ਝਗੜਾ ਸ਼ੁਰੂ ਕਰ ਦਿੱਤਾ¢ ਇਸ ਮੌਕੇ ਗੋਲੀ ਵੀ ਚੱਲੀ ਅਤੇ ਕਈ ਜ਼ਖ਼ਮੀ ਹੋਏ¢ ਪੁਲਿਸ ਮੁਤਾਬਕ ਇਹ ਯੋਜਨਾਬੱਧ ਲੜਾਈ ਜਿਸ ਵਿਚ ਚਾਕੂ, ਤਲਵਾਰਾਂ ਅਤੇ ਬੱਲੇ ਵਰਤੇ ਗਏ, ਘਟਨਾ ਸਥਾਨ 'ਤੇ ਬੱਚੇ ਵੀ ਮੌਜੂਦ ਸਨ¢ ਡਰਬੀ ਅਦਾਲਤ ਵਿਚ ਹੋਈ ਸੁਣਵਾਈ ਵਿਚ ਦਮਨਜੀਤ ਸਿੰਘ, ਬੂਟਾ ਸਿੰਘ ਅਤੇ ਰਾਜ ਟੀ ਸਿੰਘ ਨੂੰ ਸਜ਼ਾ ਸੁਣਾਈ ਗਈ¢ ਇਸ ਤੋਂ ਪਹਿਲਾਂ 2024 ਵਿਚ ਸੱਤ ਲੋਕ ਪਹਿਲਾਂ ਹੀ ਕੈਦ ਦੀ ਸਜ਼ਾ ਭੁਗਤ ਰਹੇ ਹਨ¢ ਡਰਬੀ ਸ਼ਾਇਰ ਪੁਲਿਸ ਨੇ ਕਿਹਾ ਕਿ ਬੂਟਾ ਸਿੰਘ ਨੂੰ ਵਿਰੋਧੀ ਸਮੂਹ ਦੇ ਪਿੱਛੇ ਭੱਜਦੇ ਹੋਏ ਵੀਡੀਓ ਫੁਟੇਜ ਵਿਚ ਦੇਖਿਆ ਗਿਆ ਸੀ ¢ ਹਿੰਸਾ ਦੇ ਸਮੇਂ ਉਸ ਕੋਲ ਕੋਈ ਹਥਿਆਰ ਨਹੀਂ ਸੀ, ਜਦੋਂ ਪੁਲਿਸ ਨੇ ਦੋ ਦਿਨ ਬਾਅਦ ਉਸਦੀ ਕਾਰ ਰੋਕੀ, ਤਾਂ ਅਧਿਕਾਰੀਆਂ ਨੂੰ ਦੋ ਚਾਕੂ ਮਿਲੇ¢ ਅਧਿਕਾਰੀਆਂ ਨੇ ਦੱਸਿਆ ਕਿ ਫੁਟੇਜ ਵਿਚ ਦਮਨਜੀਤ ਸਿੰਘ ਅਤੇ ਰਾਜ ਟੀ ਸਿੰਘ ਨੂੰ ਵੀ ਗੜਬੜ ਦੌਰਾਨ ਵੱਡੇ ਚਾਕੂਆਂ ਨਾਲ ਦੇਖਿਆ ਗਿਆ ਸੀ ¢ ਨਵੰਬਰ ਵਿਚ ਡਰਬੀ ਕਰਾਊਨ ਕੋਰਟ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਵਿਥਮ ਡਰਾਈਵ, ਡਰਬੀ ਦੇ ਰਹਿਣ ਵਾਲੇ 35 ਸਾਲਾ ਬੂਟਾ ਸਿੰਘ ਨੂੰ ਹਿੰਸਕ ਗੜਬੜ ਦਾ ਦੋਸ਼ੀ ਪਾਇਆ ਗਿਆ ¢ ਉਸਨੇ ਮੁਕੱਦਮੇ ਦੀ ਸ਼ੁਰੂਆਤ 'ਚ ਇੱਕ ਹਥਿਆਰ ਰੱਖਣ ਦੀ ਗੱਲ ਵੀ ਸਵੀਕਾਰ ਕੀਤੀ¢ ਪਾਵੇਲ ਪਲੇਸ, ਟਿਪਟਨ ਦੇ ਰਹਿਣ ਵਾਲੇ 35 ਸਾਲਾ ਦਮਨਜੀਤ ਸਿੰਘ ਨੂੰ ਹਿੰਸਕ ਗੜਬੜ ਅਤੇ ਇੱਕ ਤੇਜ਼ਧਾਰ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ¢ ਪੈਟਰਡੇਲ ਡਰਾਈਵ, ਹਡਰਸਫੀਲਡ ਦੇ ਰਹਿਣ ਵਾਲੇ 42 ਸਾਲਾ ਰਾਜ ਟੀ ਸਿੰਘ ਨੂੰ ਹਿੰਸਕ ਗੜਬੜ ਅਤੇ ਇੱਕ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ ¢ ਉਕਤ ਦੋਸ਼ਾਂ ਤਹਿਤ ਅਦਾਲਤ ਨੇ ਬੂਟਾ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਦਮਨਜੀਤ ਸਿੰਘ ਨੂੰ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ | ਉਪਰੰਤ ਦੇਸ਼ ਨਿਕਾਲੇ ਦਾ ਸਾਹਮਣਾ ਕਰੇਗਾ ¢ ਉਸੇ ਸੁਣਵਾਈ ਵਿਚ, ਰਾਜ ਟੀ ਸਿੰਘ ਨੂੰ ਤਿੰਨ ਸਾਲ ਅਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ¢

Ad Position 22
No active advertisement
ਪਿਛਲੀ ਖ਼ਬਰ ਬੀ.ਡਬਲਿਊ.ਐਫ. ਵਰਲਡ ਟੂਰ ਫਾਈਨਲਜ਼: ਸਾਤਵਿਕ-ਚਿਰਾਗ ਦੀ ਜੋੜੀ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਵਰਲਡ ਟੂਰ ਫਾਈਨਲਜ਼ ਤੋ... ਅਗਲੀ ਖ਼ਬਰ 'ਮਾਲਸ਼ ਤਕਨੀਕ' ਦਾ ਹਵਾਲਾ ਦਿੰਦੀਆਂ ਹਨ ਐਪਸਟਾਈਨ ਫਾਈਲਾਂ <br/>
Ad Position 24