28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

13 ਸਾਲ ਤੱਕ ਪਤਨੀ ਨਾਲ ਕੀਤੀ ਦਰਿੰਦਗੀ

Ad Position 21
No active advertisement
ਅਜੀਤ ਡੈਸਕ 25-12-2025
-ਪਤੀ ਸਮੇਤ 5 ਦੋਸ਼ੀ ਅਦਾਲਤ 'ਚ ਪੇਸ਼
ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨਿਆ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤੀ 'ਤੇ ਆਪਣੀ ਪਤਨੀ ਨੂੰ ਨਸ਼ੇ ਦੀਆਂ ਦਵਾਈਆਂ ਦੇ ਕੇ ਸਾਲਾਂ ਤੱਕ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ | ਇਸ ਮਾਮਲੇ ਨਾਲ ਜੁੜੇ 5 ਹੋਰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ 'ਤੇ ਵੀ ਭਿਆਨਕ ਜਿਨਸੀ ਜੁਰਮਾਂ ਦੇ ਦੋਸ਼ ਲਗੇ ਹਨ | ਅਦਾਲਤ ਨੂੰ ਦੱਸਿਆ ਗਿਆ ਕਿ ਮੁੱਖ ਦੋਸ਼ੀ ਨੇ ਕਰੀਬ 13 ਸਾਲਾਂ ਤੱਕ ਆਪਣੀ ਪਤਨੀ ਨੂੰ ਦਵਾਈਆਂ ਦੇ ਕੇ ਬੇਹੋਸ਼ ਕੀਤਾ ਤੇ ਉਸ ਨਾਲ ਬਾਰ-ਬਾਰ ਦਰਿੰਦਗੀ ਕੀਤੀ | ਇੱਥੇ ਹੀ ਨਹੀਂ, ਦੋਸ਼ ਹੈ ਕਿ ਉਸ ਨੇ ਹੋਰ ਪੁਰਸ਼ਾਂ ਨੂੰ ਵੀ ਇਸ ਘਿਨੌਣੇੇ ਕੰਮ ਲਈ ਬੁਲਾਇਆ, ਜਿਨ੍ਹਾਂ ਨੇ ਵੀ ਪੀੜਤਾ ਨਾਲ ਜਿਨਸੀ ਜੁਲਮ ਕੀਤੇ | ਅਦਾਲਤ 'ਚ ਦੱਸਿਆ ਗਿਆ ਕਿ ਨਸ਼ਾ ਇਨ੍ਹੀ ਭਾਰੀ ਮਾਤਰਾ 'ਚ ਦਿੱਤਾ ਜਾਂਦਾ ਸੀ ਕਿ ਪੀੜਤਾ ਨੂੰ ਅਕਸਰ ਯਾਦ ਹੀ ਨਹੀਂ ਰਹਿੰਦਾ ਸੀ ਕਿ ਉਸ ਨਾਲ ਕੀ ਕੁਝ ਹੋ ਰਿਹਾ ਹੈ | ਅਦਾਲਤ 'ਚ ਪੇਸ਼ ਕੀਤੇ ਗਏ ਪੰਜੇ ਦੋਸ਼ੀਆਂ 'ਤੇ ਜਿਨਸੀ ਸ਼ੋਸ਼ਣ, ਸਾਜ਼ਿਸ਼ ਤੇ ਹੋਰ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ |


Ad Position 22
No active advertisement
ਪਿਛਲੀ ਖ਼ਬਰ ਪਾਵਨ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦੇ ਨਾਮ ਸੌਂਪਿਆ ਮੰਗ ਪੱਤਰ... ਅਗਲੀ ਖ਼ਬਰ ਕਿਸਾਨਾਂ ਦਾ ਭੜਕਿਆ ਸਰਕਾਰ ਵਿਰੁੱਧ ਗੁੱਸਾ
Ad Position 24