27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਫਰਾਂਸ ਦੇ ਤਪੋਵਨ ਵਿਖੇ ਭਾਰਤੀ ਰਵਾਇਤੀ ਵਿਗਿਆਨਾਂ ਬਾਰੇ ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ ਯੂ.ਕੇ. ਦੀ ਪੇਸ਼ਕਾਰੀ

ਲੰਡਨ, 27 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਰਵਾਇਤੀ ਵਿਗਿਆਨਾਂ ਬਾਰੇ ਬਰਤਾਨਵੀ ਸੰਸਦ ਦੇ ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਉਦੇਸ਼ਾਂ ਤੇ ਯੂਰਪ ਵਿੱਚ ਆਯੁਰਵੇਦ, ਯੋਗ ਅਤੇ ਇਕਸਾਰ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਸਬੰਧੀ ਫਰਾਂਸ ਦੇ ਪ੍ਰਸਿੱਧ ਤਪੋਵਨ ਕੇਂਦਰ ਵਿਖੇ ਅਮਰਜੀਤ ਸਿੰਘ ਭੰਵਰਾ ਵੱਲੋਂ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਤਪੋਵਨ ਫਰਾਂਸ ਵਿੱਚ ਯੋਗ, ਆਯੁਰਵੇਦ ਸਿੱਖਿਆ ਅਤੇ ਸਮੁੱਚੀ ਸਿਹਤ ਸੰਭਾਲ ਦਾ ਇੱਕ ਪ੍ਰਮੁੱਖ ਕੇਂਦਰ ਹੈ, ਜੋ ਪੈਰਿਸ ਅਤੇ ਨਾਰਮੰਡੀ ਵਿੱਚ ਕੰਮ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 28-08-2026
ਲੰਡਨ, 27 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਰਵਾਇਤੀ ਵਿਗਿਆਨਾਂ ਬਾਰੇ ਬਰਤਾਨਵੀ ਸੰਸਦ ਦੇ ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਉਦੇਸ਼ਾਂ ਤੇ ਯੂਰਪ ਵਿੱਚ ਆਯੁਰਵੇਦ, ਯੋਗ ਅਤੇ ਇਕਸਾਰ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਸਬੰਧੀ ਫਰਾਂਸ ਦੇ ਪ੍ਰਸਿੱਧ ਤਪੋਵਨ ਕੇਂਦਰ ਵਿਖੇ ਅਮਰਜੀਤ ਸਿੰਘ ਭੰਵਰਾ ਵੱਲੋਂ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਤਪੋਵਨ ਫਰਾਂਸ ਵਿੱਚ ਯੋਗ, ਆਯੁਰਵੇਦ ਸਿੱਖਿਆ ਅਤੇ ਸਮੁੱਚੀ ਸਿਹਤ ਸੰਭਾਲ ਦਾ ਇੱਕ ਪ੍ਰਮੁੱਖ ਕੇਂਦਰ ਹੈ, ਜੋ ਪੈਰਿਸ ਅਤੇ ਨਾਰਮੰਡੀ ਵਿੱਚ ਕੰਮ ਕਰਦਾ ਹੈ। ਇਸ ਦੀ ਸਥਾਪਨਾ 1982 ਵਿੱਚ ਭਾਰਤ ਦੇ ਗੁਜਰਾਤ ਸੂਬੇ ਦੇ ਲਖਤਰ ਨਾਲ ਸਬੰਧਤ ਵੈਦ ਕਿਰਨ ਵਿਆਸ ਨੇ ਕੀਤੀ ਸੀ। ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਉੱਤੇ ਮਹਾਤਮਾ ਗਾਂਧੀ ਅਤੇ ਸ੍ਰੀ ਅਰਬਿੰਦੋ ਦਾ ਡੂੰਘਾ ਪ੍ਰਭਾਵ ਰਿਹਾ ਹੈ। ਅਮਰਜੀਤ ਸਿੰਘ ਭੰਵਰਾ ਨੇ ਦੱਸਿਆ ਕਿ ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ – ਇੰਡੀਅਨ ਟ੍ਰੈਡੀਸ਼ਨਲ ਸਾਇੰਸਿਜ਼ ਦੀ ਸਥਾਪਨਾ 2014 ਵਿੱਚ ਬਰਤਾਨਵੀ ਸੰਸਦ ਵਿੱਚ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ‘ਬਿਮਾਰੀ-ਮੁਕਤ ਸਮਾਜ’ ਲਈ ਇੱਕ ਸਾਂਝੀ ਅਤੇ ਮਜ਼ਬੂਤ ਆਵਾਜ਼ ਪੈਦਾ ਕਰਨਾ ਸੀ। ਉਨ੍ਹਾਂ ਕਿਹਾ ਕਿ ਇਹ ਮਕਸਦ ਸਿਰਫ਼ ਬਰਤਾਨੀਆ ਤੱਕ ਸੀਮਤ ਨਹੀਂ, ਸਗੋਂ ਪੂਰੇ ਯੂਰਪ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ 2010 ਵਿੱਚ ਹਰਬਲ, ਰਵਾਇਤੀ, ਪੂਰਕ ਅਤੇ ਇਕਸਾਰ ਸਿਹਤ ਸੰਭਾਲ ਦੇ ਹੱਕ ਵਿੱਚ ਉਨ੍ਹਾਂ ਵੱਲੋਂ ਚਲਾਈ ਗਈ ਪਟੀਸ਼ਨ ਨੂੰ ਪੂਰੇ ਯੂਕੇ ਵਿੱਚੋਂ 10 ਲੱਖ ਲੋਕਾਂ ਦਾ ਸਮਰਥਨ ਮਿਲਿਆ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆ ਅਤੇ ਯੂਰਪ ਦੀ ਸਿਹਤ ਤੇ ਸਮਾਜਿਕ ਸੰਭਾਲ ਨੀਤੀ ਵਿੱਚ ਬਿਮਾਰੀ ਹੋਣ ਤੋਂ ਪਹਿਲਾਂ ਰੋਕਥਾਮ, ਵਿਗਿਆਨਕ ਸਬੂਤਾਂ, ਵਿਅਕਤੀ-ਕੇਂਦਰਿਤ ਅਤੇ ਸਮੁੱਚੀ ਸਿਹਤ ਸੰਭਾਲ ਨੂੰ ਵਧੇਰੇ ਮਹੱਤਤਾ ਮਿਲਣੀ ਚਾਹੀਦੀ ਹੈ। ਇਸ ਵਿੱਚ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਸਾਹਮਣੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ, ਪ੍ਰਾਇਮਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ, ਡਿਜੀਟਲ ਹੈਲਥ ਵਿੱਚ ਤੇਜ਼ੀ ਲਿਆਉਣਾ ਅਤੇ ਲੋਕਾਂ ਲਈ ਦਵਾਈਆਂ ਦੀ ਕਿਫ਼ਾਇਤੀ ਪਹੁੰਚ ਯਕੀਨੀ ਬਣਾਉਣ ਵਰਗੀਆਂ ਮੁੱਖ ਚੁਣੌਤੀਆਂ ਦੀ ਗੱਲ ਕੀਤੀ ਗਈ ਹੈ। ਇਸ ਮੌਕੇ ਫਰਾਂਸ ਤੋਂ ਵੈਦ ਕਿਰਨ ਵਿਆਸ, ਪ੍ਰਿਆ ਵਿਆਸ, ਡਾ. ਬਰੂਨੋ ਸੁਆਰੇਜ਼, ਡਾ. ਸਿਲਵੀ ਸ਼ੈਫਰ, ਡੈਨੀਅਲ ਸੋਰੇਟ, ਡਾ. ਡੋਮਿਨਿਕ ਲੇਰੋਨਾਸ, ਡਾ. ਰਾਇਮੁੰਡੋ ਗੋਂਜ਼ਾਲੇਜ਼ ਅਤੇ ਡਾ. ਫਲੋਰੀਨ ਬੂਖੋਬਜ਼ਾ, ਚੈੱਕ ਗਣਰਾਜ ਤੋਂ ਜਾਨ ਵੈਨਕੁਰਾ, ਡਾ. ਸੰਤੋਸ਼ ਰਾਜਪੂਤ ਅਤੇ ਟੋਮਾਸ ਫਾਈਫਰ, ਭਾਰਤ ਤੋਂ ਡਾ. ਮ੍ਰੁਣਮਈ ਥੋਮਬਰੇ, ਪ੍ਰੋ. ਅਨੂਪ ਠਾਕਰ ਅਤੇ ਡਾ. ਭਾਰਗਵ ਜੇਟੇਗਾਓਂਕਰ, ਯੂਕੇ ਤੋਂ ਡਾ. ਰਘੁਨੰਦਨ ਸ਼ਰਮਾ, ਵੈਦ ਅਵਤਾਰ ਸਿੰਘ ਅਤੇ ਡਾ. ਵੈਂਕਟਾ ਐੱਨ. ਜੋਸ਼ੀ, ਯੂਕਰੇਨ ਤੋਂ ਓਕਸਾਨਾ ਮਿਸ਼ਕੀਨਾ ਅਤੇ ਅਮਰੀਕਾ ਤੋਂ ਡਾ. ਭੱਟਾਚਾਰਿਆ ਸਮੇਤ ਕਈ ਮਾਹਿਰਾਂ ਅਤੇ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਮਦਾਨੀ ਦੀਆਂ ਸਰਕਾਰੀ ਸੁਪਰਮਾਰਕੀਟਾਂ ਖ਼ਿਲਾਫ਼ ਪ੍ਰਵਾਸੀ ਦੁਕਾਨਦਾਰ ਅਦਾਲਤ ਪੁੱਜੇ ਅਗਲੀ ਖ਼ਬਰ 9/11 ਦੇ 2,976 ਬੇਗੁਨਾਹਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ -2028 ’ ਚ ਹੋਵੇਗੀ ਕਥਿਤ ਮਾਸਟਰਮਾਈਂਡ ਦੇ ਮੁਕੱਦਮੇ ਦੀ ਸੁ...
Ad Position 24