ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੇ ਬਰਸੀ ਸਮਾਗਮ ’ਚ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ
ਲੈਸਟਰ (ਇੰਗਲੈਂਡ), 27 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੀ ਪਵਿੱਤਰ ਯਾਦ ’ਚ ਬਾਬੇ ਕੇ ਫਾਰਮ ਵਿਖੇ ਕਰਵਾਏ ਜਾ ਰਹੇ ਸਾਲਾਨਾ ਬਰਸੀ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਤਹਿਤ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ੁੱਕਰਵਾਰ ਨੂੰ ਪਾਏ ਜਾਣਗੇ। ਬਰਸੀ ਸਮਾਗਮ ’ਚ ਇੰਗਲੈਂਡ ਭਰ ਤੋਂ ਸੰਗਤ ਪੁੱਜ ਰਹੀ ਹੈ।
ਲੈਸਟਰ (ਇੰਗਲੈਂਡ), 27 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੀ ਪਵਿੱਤਰ ਯਾਦ ’ਚ ਬਾਬੇ ਕੇ ਫਾਰਮ ਵਿਖੇ ਕਰਵਾਏ ਜਾ ਰਹੇ ਸਾਲਾਨਾ ਬਰਸੀ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਤਹਿਤ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ੁੱਕਰਵਾਰ ਨੂੰ ਪਾਏ ਜਾਣਗੇ। ਬਰਸੀ ਸਮਾਗਮ ’ਚ ਇੰਗਲੈਂਡ ਭਰ ਤੋਂ ਸੰਗਤ ਪੁੱਜ ਰਹੀ ਹੈ। ਵੱਖ-ਵੱਖ ਸ਼ਹਿਰਾਂ ਤੇ ਦੂਰ-ਦੁਰਾਡੇ ਇਲਾਕਿਆਂ ਤੋਂ ਸੰਗਤ ਪਰਿਵਾਰਾਂ ਸਮੇਤ ਬਾਬੇ ਕੇ ਫਾਰਮ ਵਿਖੇ ਪਹੁੰਚ ਰਹੀਆਂ ਹਨ। ਧਾਰਮਿਕ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਸੇਵਾ-ਸਿਮਰਨ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।