12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੈਨੇਡਾ 'ਚ ਇਲਾਜ ਨਾ ਹੋਣ ਕਾਰਨ ਭਾਰਤੀ ਸਮੇਤ 3 ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 27-12-2025
ਐਡਮਿੰਟਨ, 26 ਦਸੰਬਰ (ਦਰਸ਼ਨ ਸਿੰਘ ਜਟਾਣਾਂ)-ਕੈਨੇਡਾ ਦੇ ਐਡਮਿੰਟਨ 'ਚ ਇਕ ਇਲਾਜ ਨਾ ਹੋਣ ਕਾਰਨ ਇਕ 44 ਸਾਲਾ ਭਾਰਤੀ ਮੂਲ ਦੇ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਮÏਤ ਹੋ ਗਈ | ਤਿੰਨ ਬੱਚਿਆਂ ਦੇ ਪਿਤਾ ਨੇ ਕੰਮ ਦÏਰਾਨ ਛਾਤੀ 'ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ | ਹਾਲਾਂਕਿ, ਉਸਨੂੰ ਘੱਟੋ-ਘੱਟ 8 ਘੰਟੇ ਇਲਾਜ ਲਈ ਉਡੀਕਦੇ ਰਹਿਣ ਦੀ ਰਿਪੋਰਟ ਦਿੱਤੀ ਗਈ ਅੰਤ ਵਿੱਚ ਸ਼ੱਕੀ ਦਿਲ ਦਾ ਦÏਰਾ ਪੈਣ ਕਾਰਨ ਉਸਦੀ ਮÏਤ ਹੋ ਗਈ | ਕੰਮ ਦÏਰਾਨ ਛਾਤੀ 'ਚ ਤੇਜ਼ ਦਰਦ ਦੀ ਸ਼ਿਕਾਇਤ ਕਰਨ ਤੋਂ ਬਾਅਦ ਉਸਦੇ ਗਾਹਕ ਉਸਨੂੰ ਦੱਖਣ-ਪੂਰਬੀ ਐਡਮਿੰਟਨ, ਕੈਨੇਡਾ ਦੇ ਗ੍ਰੇ ਨਨਸ ਹਸਪਤਾਲ ਲੈ ਗਏ | ਪਹਿਲਾਂ ਉਸਦੀ ਜਾਂਚ ਕੀਤੀ ਗਈ ਅਤੇ ਫਿਰ ਵੇਟਿੰਗ ਰੂਮ 'ਚ ਬੈਠਣ ਲਈ ਕਿਹਾ ਗਿਆ | ਪ੍ਰਸ਼ਾਂਤ ਨੇ ਹਸਪਤਾਲ ਦੇ ਸਟਾਫ ਨੂੰ ਦੱਸਿਆ ਕਿ ਉਸਨੂੰ ਬਹੁਤ ਦਰਦ ਹੋ ਰਿਹਾ ਹੈ, ਪਰ ਸਟਾਫ ਨੇ ਕਿਹਾ ਕਿ ਕੁਝ ਵੀ ਗੰਭੀਰ ਨਹੀਂ ਹੈ ਤੇ ਉਸਨੂੰ ਉਡੀਕ ਕਰਨ ਲਈ ਕਿਹਾ ਗਿਆ | ਉਸਦੀ ਮÏਤ ਤੋਂ ਬਾਅਦ, ਉਸਦੀ ਪਤਨੀ ਦਾ ਇਕ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਆਪਣੇ ਪਤੀ ਦੀ ਮÏਤ ਲਈ ਗ੍ਰੇ ਨਨਸ ਹਸਪਤਾਲ ਨੂੰ ਜ਼ਿੰਮੇਵਾਰ ਠਹਿਰਾਉਂਦੀ ਦਿਖਾਈ ਦਿੱਤੀ | ਅੱਠ ਘੰਟੇ ਦੀ ਉਡੀਕ ਤੋਂ ਬਾਅਦ, ਜਦੋਂ ਪ੍ਰਸ਼ਾਂਤ ਨੂੰ ਅੰਤ ਵਿੱਚ ਇਲਾਜ ਲਈ ਐਮਰਜੈਂਸੀ ਰੂਮ 'ਚ ਬੁਲਾਇਆ ਗਿਆ, ਤਾਂ ਉਹ ਡਿੱਗ ਪਿਆ ਤੇ ਪਹੁੰਚਣ ਤੋਂ ਸਿਰਫ਼ 10 ਸਕਿੰਟ ਬਾਅਦ ਉਸਦੀ ਮÏਤ ਹੋ ਗਈ | ਗ੍ਰੇਅ ਨਨਸ ਹਸਪਤਾਲ ਨੇ ਮਰੀਜ਼ ਦੀ ਗੋਪਨੀਯਤਾ ਦਾ ਹਵਾਲਾ ਦਿੰਦੇ ਹੋਏ ਮਰੀਜ਼ ਦੇ ਇਲਾਜ ਦੇ ਕਿਸੇ ਵੀ ਖਾਸ ਵੇਰਵਿਆਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ | ਇਸੇ ਤਰਾਂ ਹੀ ਇਕ ਹੋਰ ਹਸਪਤਾਲ 'ਚ ਇਲਾਜ 'ਚ ਦੇਰੀ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਕੈਨੇਡਾ 'ਚ ਡਾਕਟਰਾਂ ਦੀ ਭਾਰੀ ਘਾਟ ਹੋਣ ਕਰਕੇ ਸਰਕਾਰਾਂ ਕੋਲ ਪੁਖਤਾ ਇਲਾਜ ਦੇ ਕੋਈ ਪੂਰਨ ਪ੍ਰਬੰਧ ਨਹੀਂ ਹਨ | ਜਿਸ ਕਰਕੇ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਟੈਰਿਫ ਅਤੇ ਰੂਸੀ ਤੇਲ 'ਤੇ ਭਾਰਤ ਵਲੋਂ ਅਮਰੀਕਾ ਨੂੰ ਅੰਤਿਮ ਪ੍ਰਸਤਾਵ ਪੇਸ਼ <br/> ਅਗਲੀ ਖ਼ਬਰ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਲਈ ਹੋਵੇਗੀ ਰਾਇਸ਼ੁਮਾਰੀ <br/>
Ad Position 24